Home /News /national /

ਕਰਜ਼ ਤੋਂ ਪਰੇਸ਼ਾਨ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ, 5 ਦੀ ਮੌਤ ਇੱਕ ਦੀ ਹਾਲਤ ਗੰਭੀਰ

ਕਰਜ਼ ਤੋਂ ਪਰੇਸ਼ਾਨ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ, 5 ਦੀ ਮੌਤ ਇੱਕ ਦੀ ਹਾਲਤ ਗੰਭੀਰ

ਕਰਜ਼ ਤੋਂ ਪਰੇਸ਼ਾਨੀ ਕਾਰਨ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ 5 ਦੀ ਮੌਤ

ਕਰਜ਼ ਤੋਂ ਪਰੇਸ਼ਾਨੀ ਕਾਰਨ ਪਰਿਵਾਰ ਦੇ 6 ਮੈਂਬਰਾਂ ਨੇ ਖਾਧਾ ਜ਼ਹਿਰ 5 ਦੀ ਮੌਤ

ਬਿਹਾਰ ਦੇ ਨਵਾਦਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ।ਦਰਅਸਲ ਜਿੱਥੇ ਇੱਕ ਹੀ ਪਰਿਵਾਰ ਦੇ 6 ਮੈਂਬਰਾਂ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਇਸ ਦੌਰਾਨ ਜ਼ਹਿਰ ਦੇ ਕਾਰਨ 5 ਲੋਕਾਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ 1 ਮੈਂਬਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਪਰਿਵਾਰ ਵੱਲੋਂ ਚੁੱਕੇ ਗਏ ਇਸ ਖੌਫਨਾਕ ਕਦਮ ਦਾ ਕਾਰਨ ਕਰਜ਼ੇ ਤੋਂ ਪ੍ਰੇਸ਼ਾਨੀ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਇੱਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ

ਹੈਰਾਨ ਕਰਨ ਵਾਲੀ ਇਸ ਘਟਨਾ ਬਾਰੇ ਨਵਾਦਾ ਨਗਰ ਥਾਣਾ ਦੇ ਨਿਊ ਏਰੀਆ ਮੁਹੱਲਾ ਨਿਵਾਸੀ ਕੇਦਾਰ ਲਾਲ ਗੁਪਤਾ ਨੇ ਜਾਣਕਾਰੀ ਦਿੱਤੀ ਕਿ ਦੇਰ ਰਾਤ ਕਰਜ਼ੇ ਦੇ ਬੋਝ ਦੇ ਕਾਰਨ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ 4 ਬੱਚਿਆਂ ਸਮੇਤ ਜ਼ਹਿਰ ਖਾ ਲਿਆ। ਜਿਨ੍ਹਾਂ ਵਿੱਚੋਂ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਮੈਂਬਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਸ ਨੂੰ ਡਾਕਟਰਾਂ ਵੱਲੋਂ ਇਲਾਜ਼ ਦੇ ਲਈ ਪਾਵਾਪੁਰੀ ਵਿੰਸ ਰੈਫਰ ਕਰ ਦਿੱਤਾ ਗਿਆ ਹੈ।ਜਿਨ੍ਹਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਘਰ ਦੇ ਮੁਖੀ ਕੇਦਾਰ ਲਾਲ ਗੁਪਤਾ, ਉਨ੍ਹਾਂ ਦੀ ਪਤਨੀ ਅਨੀਤਾ ਕੁਮਾਰੀ ਅਤੇ ਤਿੰਨ ਬੱਚੇ ਪ੍ਰਿੰਸ ਕੁਮਾਰ, ਸ਼ਬਨਮ ਕੁਮਾਰੀ ਅਤੇ ਗੁੜੀਆ ਕੁਮਾਰੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਰਿਵਾਰ ਦਾ ਮੁਖੀ ਕੇਦਾਰ ਲਾਲ ਗੁਪਤਾ ਸ਼ਹਿਰ ਦੇ ਵਿਜੇ ਬਾਜ਼ਾਰ 'ਚ ਫਲਾਂ ਦੀ ਦੁਕਾਨ ਕਰਦਾ ਸੀ ਅਤੇ ਉਸ 'ਤੇ ਕਾਫੀ ਕਰਜ਼ਾ ਸੀ।ਜਿਸ ਕਾਰਨ ਮਹਾਜਨ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸ ਤੋਂ ਤੰਗ ਆ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸ਼ਹਿਰ ਵਿੱਚ ਇੱਕ ਕਬਰ ਵਿੱਚ ਜਾ ਕੇ ਜ਼ਹਿਰ ਖਾ ਲਿਆ।

ਮੌਤ ਤੋਂ ਪਹਿਲਾਂ ਇੱਕ ਮੈਂਬਰ ਨੇ ਦੱਸਿਆ ਕਿਉਂ ਖਾਧਾ ਜ਼ਹਿਰ?

ਮ੍ਰਿਤਕ ਪ੍ਰਿੰਸ ਕੁਮਾਰ ਨੇ ਆਪਣੀ ਮੌਤ ਤੋਂ ਪਹਿਲਾਂ ਦੱਸਿਆ ਕਿ ਉਸ ਦੇ ਪਿਤਾ ਨੇ ਮੰਡੀ ਦੇ ਕੁਝ ਲੋਕਾਂ ਤੋਂ ਕਰਜ਼ਾ ਲਿਆ ਹੋਇਆ ਸੀ ਅਤੇ ਉਹ ਸਾਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸਨ। ਅਸੀਂ ਪੈਸੇ ਵਾਪਸ ਕਰਨ ਲਈ ਕੁਝ ਸਮਾਂ ਮੰਗਿਆ ਪਰ ਲੋਕ ਮੰਨਣ ਲਈ ਤਿਆਰ ਨਹੀਂ ਸਨ ਅਤੇ ਵਾਰ-ਵਾਰ ਧਮਕੀਆਂ ਦੇ ਰਹੇ ਸਨ। ਜਿਸ ਕਾਰਨ ਸਾਰੇ ਪਰਿਵਾਰ ਨੇ ਜ਼ਹਿਰ ਖਾ ਲਿਆ। ਇਸ ਦੇ ਨਾਲ ਹੀ ਮਰਨ ਤੋਂ ਪਹਿਲਾਂ ਘਰ ਦੇ ਮੁਖੀ ਕੇਦਾਰ ਲਾਲ ਗੁਪਤਾ ਨੇ ਦੱਸਿਆ ਕਿ ਮਹਾਜਨ ਵੱਲੋਂ ਪੈਸੇ ਵਾਪਸ ਕਰਨ ਲਈ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਤੰਗ ਆ ਕੇ ਪਰਿਵਾਰ ਸਮੇਤ ਜ਼ਹਿਰ ਖਾ ਲਿਆ।

ਪੁਲਿਸ ਨੇ ਮਾਮਲਾ ਦਰਜ਼ ਕਰ ਕੇ ਸ਼ੁਰੂ ਕਰ ਦਿੱਤੀ ਹੈ ਜਾਂਚ

ਇਸ ਘਟਨਾ ਦੀ ਖਬਰ ਪੁਲਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਦਰ ਹਸਪਤਾਲ ਪਹੁੰਚਾ ਦਿੱਤਾ। ਜਿੱਥੇ ਇਲਾਜ਼ ਦੌਰਾਨ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਇੱਕ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਪਾਵਾਪੁਰੀ ਦਾਲ ਰੈਫਰ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਫਿਲਹਾਲ ਇਸ ਮਾਮਲੇ 'ਚ ਕੁਝ ਨਹੀਂ ਦੱਸ ਰਹੀ ਹੈ।

Published by:Shiv Kumar
First published:

Tags: Bihar, Death, Debit card, Family, Poison