• Home
 • »
 • News
 • »
 • national
 • »
 • 6 YEAR OLD BRAIN DEAD GIRL SAVES 5 LIVES BECOMES YOUNGEST ORGAN DONOR AT AIIMS DELHI

ਬ੍ਰੇਨ ਡੈੱਡ ਬੱਚੀ ਨੇ ਅੰਗ ਦਾਨ ਕਰਕੇ ਬਚਾਈਆਂ 5 ਜਾਨਾਂ, 6 ਸਾਲਾ 'ਰੋਲੀ' ਦੀ ਕਹਾਣੀ ਨੇ ਕੀਤਾ ਭਾਵੁਕ

Organ Donate: ਦਿੱਲੀ ਦੇ ਏਮਜ਼ 'ਚ 6 ਸਾਲ ਦੀ ਬੱਚੀ ਨੇ ਪੰਜ ਲੋਕਾਂ ਨੂੰ ਜਾਨ ਦੇ ਦਿੱਤੀ ਹੈ। ਨੋਇਡਾ ਵਿੱਚ ਅਣਪਛਾਤੇ ਹਮਲਾਵਰਾਂ ਨੇ ਇਸ ਮਾਸੂਮ ਬੱਚੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਜਿਸ ਕਾਰਨ ਉਹ ਕੋਮਾ ਵਿੱਚ ਚਲੀ ਗਈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਡਾਕਟਰਾਂ ਦੀ ਟੀਮ ਨੇ ਰੋਲੀ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਅੰਗਦਾਨ ਬਾਰੇ ਗੱਲ ਕੀਤੀ। ਉਨ੍ਹਾਂ ਨੂੰ ਸਮਝਾਇਆ ਕਿ ਜੇਕਰ ਉਹ ਇਜਾਜ਼ਤ ਦੇ ਦੇਣ ਅਤੇ ਆਪਣੇ ਅੰਗ ਦਾਨ ਕਰਨ ਲਈ ਸਹਿਮਤ ਹੋ ਜਾਣ ਤਾਂ ਹੋਰ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਤੋਂ ਬਾਅਦ ਰੋਲੀ ਦੇ ਮਾਤਾ-ਪਿਤਾ ਅੰਗਦਾਨ ਲਈ ਰਾਜ਼ੀ ਹੋ ਗਏ।

ਬ੍ਰੇਨ ਡੈੱਡ ਬੱਚੀ ਨੇ ਅੰਗ ਦਾਨ ਕਰਕੇ ਬਚਾਈਆਂ 5 ਜਾਨਾਂ, 6 ਸਾਲਾ 'ਰੋਲੀ' ਦੀ ਕਹਾਣੀ ਨੇ ਕੀਤਾ ਭਾਵੁਕ

 • Share this:
  ਨਵੀਂ ਦਿੱਲੀ: ਏਮਜ਼ (Delhi AIIMS)  ਵਿੱਚ ਇੱਕ 6 ਸਾਲ ਦੀ ਬੱਚੀ ਨੇ ਪੰਜ ਲੋਕਾਂ ਨੂੰ ਜ਼ਿੰਦਗੀ ਦੇ ਦਿੱਤੀ ਹੈ। ਇਸ ਦੇ ਨਾਲ ਰੋਲੀ ਪ੍ਰਜਾਪਤੀ ਦਿੱਲੀ ਏਮਜ਼ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਅੰਗ ਦਾਨ(Youngest Organ Donor)  ਕਰਨ ਵਾਲੀ ਬਣ ਗਈ ਹੈ। ਨੋਇਡਾ ਵਿੱਚ ਅਣਪਛਾਤੇ ਹਮਲਾਵਰਾਂ ਨੇ ਇਸ ਮਾਸੂਮ ਬੱਚੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਜਿਸ ਕਾਰਨ ਉਹ ਕੋਮਾ ਵਿੱਚ ਚਲੀ ਗਈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਇਸ ਤੋਂ ਬਾਅਦ ਰੋਲੀ ਦੇ ਮਾਤਾ-ਪਿਤਾ ਨੇ ਆਪਣੀ ਬੇਟੀ ਦੇ ਅੰਗ ਦਾਨ ਕਰਨ ਦਾ ਫੈਸਲਾ ਬ੍ਰੇਨ ਡੈੱਡ ਬੱਚੀ ਨੇ ਅੰਗ ਦਾਨ ਕਰਕੇ ਬਚਾਈਆਂ 5 ਜਾਨਾਂ, 6 ਸਾਲਾ 'ਰੋਲੀ' ਦੀ ਕਹਾਣੀ ਨੇ ਕੀਤਾ ਭਾਵੁਕਬ੍ਰੇਨ ਡੈੱਡ ਬੱਚੀ ਨੇ ਅੰਗ ਦਾਨ ਕਰਕੇ ਬਚਾਈਆਂ 5 ਜਾਨਾਂ, 6 ਸਾਲਾ 'ਰੋਲੀ' ਦੀ ਕਹਾਣੀ ਨੇ ਕੀਤਾ ਭਾਵੁਕਕੀਤਾ।

  ਏਮਜ਼ ਦੇ ਸੀਨੀਅਰ ਨਿਊਰੋ ਸਰਜਨ ਡਾਕਟਰ ਦੀਪਕ ਗੁਪਤਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ 27 ਅਪ੍ਰੈਲ ਨੂੰ ਸਾਢੇ 6 ਸਾਲ ਦੀ ਰੋਲੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੇ ਸਿਰ ਵਿੱਚ ਗੋਲੀ ਲੱਗੀ ਸੀ ਅਤੇ ਪੂਰਾ ਹਿੱਸਾ ਨੁਕਸਾਨਿਆ ਗਿਆ ਸੀ। ਉਹ ਬ੍ਰੇਨ ਡੈੱਡ ਦੀ ਹਾਲਤ 'ਚ ਹਸਪਤਾਲ ਪਹੁੰਚੀ। ਇਸ ਤੋਂ ਬਾਅਦ ਅਸੀਂ ਉਸ ਦਾ ਇਲਾਜ ਸ਼ੁਰੂ ਕੀਤਾ।

  ਡਾਕਟਰ ਦੀਪਕ ਗੁਪਤਾ ਨੇ ਦੱਸਿਆ ਕਿ ਇਸ ਦੌਰਾਨ ਸਾਡੀ ਡਾਕਟਰਾਂ ਦੀ ਟੀਮ ਨੇ ਰੋਲੀ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਅਤੇ ਅੰਗ ਦਾਨ ਬਾਰੇ ਗੱਲ ਕੀਤੀ। ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਜੇਕਰ ਉਹ ਇਜਾਜ਼ਤ ਦੇ ਦੇਣ ਅਤੇ ਆਪਣੇ ਅੰਗ ਦਾਨ ਕਰਨ ਲਈ ਸਹਿਮਤ ਹੋ ਜਾਣ ਤਾਂ ਹੋਰ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਤੋਂ ਬਾਅਦ ਰੋਲੀ ਦੇ ਮਾਤਾ-ਪਿਤਾ ਅੰਗ ਦਾਨ ਲਈ ਰਾਜ਼ੀ ਹੋ ਗਏ ਅਤੇ ਬੱਚੀ ਦੇ 5 ਅੰਗ ਜਿਵੇਂ ਕਿ ਲਿਵਰ, ਕਿਡਨੀ, ਕੋਰਨੀਆ ਅਤੇ ਦਿਲ ਦੇ ਵਾਲਵ ਦਾਨ ਕੀਤੇ ਗਏ।

  ਏਮਜ਼ ਦੇ ਡਾਕਟਰਾਂ ਨੇ ਆਪਣੇ ਮਾਸੂਮ ਬੱਚੇ ਦੇ ਅੰਗ ਦਾਨ ਕਰਨ ਦੇ ਫੈਸਲੇ ਲਈ ਰੋਲੀ ਦੇ ਮਾਪਿਆਂ ਦੀ ਸ਼ਲਾਘਾ ਕੀਤੀ। ਨਿਊਰੋਸਰਜਨ ਡਾਕਟਰ ਦੀਪਕ ਗੁਪਤਾ ਨੇ ਦੱਸਿਆ ਕਿ ਅੰਗਦਾਨ ਬਾਰੇ ਜਾਣਦਿਆਂ ਇਹ ਫੈਸਲਾ ਲਿਆ ਹੈ। ਉਹ ਜਾਨ ਬਚਾਉਣ ਦੇ ਮਹੱਤਵ ਨੂੰ ਸਮਝਦੇ ਹਨ।

  ਰੋਲੀ ਦੇ ਪਿਤਾ ਹਰ ਨਰਾਇਣ ਪ੍ਰਜਾਪਤੀ ਨੇ ਆਪਣੀ ਬੇਟੀ ਦੇ ਅੰਗ ਦਾਨ ਬਾਰੇ ANI ਨਾਲ ਗੱਲ ਕਰਦੇ ਹੋਏ ਕਿਹਾ ਕਿ, ਡਾਕਟਰ ਦੀਪਕ ਗੁਪਤਾ ਨੇ ਸਾਨੂੰ ਅੰਗਦਾਨ ਬਾਰੇ ਦੱਸਿਆ ਅਤੇ ਕਿਹਾ ਕਿ ਸਾਡੀ ਬੱਚੀ ਹੋਰ ਲੋਕਾਂ ਦੀ ਜਾਨ ਬਚਾ ਸਕਦੀ ਹੈ। ਫਿਰ ਅਸੀਂ ਇਸ ਬਾਰੇ ਸੋਚਿਆ ਅਤੇ ਫੈਸਲਾ ਕੀਤਾ ਕਿ ਉਹ ਦੂਜੇ ਬੱਚਿਆਂ ਦੇ ਵਿਚਕਾਰ ਰਹੇਗੀ ਅਤੇ ਉਨ੍ਹਾਂ ਦੀ ਮੁਸਕਾਨ ਦਾ ਕਾਰਨ ਬਣੇਗੀ। ਇਸ ਦੇ ਨਾਲ ਹੀ ਰੋਲੀ ਦੀ ਮਾਂ ਨੇ ਭਾਵੁਕ ਹੋ ਕੇ ਕਿਹਾ ਕਿ ਉਨ੍ਹਾਂ ਦੀ ਬੇਟੀ ਭਾਵੇਂ ਚਲੀ ਗਈ ਹੋਵੇ ਪਰ ਉਹ ਦੂਜਿਆਂ ਨੂੰ ਜ਼ਿੰਦਗੀ ਦੇਣ 'ਚ ਕਾਮਯਾਬ ਰਹੀ।
  Published by:Sukhwinder Singh
  First published: