ਹਿਸਾਰ: 60 ਸਾਲਾ ਸੇਵਾਮੁਕਤ ਅਧਿਆਪਕ ਨੇ 19 ਸਾਲਾ ਵਿਦਿਆਰਥਣ ਨਾਲ 5 ਸਾਲ ਬਲਾਤਕਾਰ ਕੀਤਾ, ਗ੍ਰਿਫਤਾਰ

News18 Punjabi | News18 Punjab
Updated: April 7, 2021, 10:56 AM IST
share image
ਹਿਸਾਰ: 60 ਸਾਲਾ ਸੇਵਾਮੁਕਤ ਅਧਿਆਪਕ ਨੇ 19 ਸਾਲਾ ਵਿਦਿਆਰਥਣ ਨਾਲ 5 ਸਾਲ ਬਲਾਤਕਾਰ ਕੀਤਾ, ਗ੍ਰਿਫਤਾਰ
ਹਿਸਾਰ: 60 ਸਾਲਾ ਸੇਵਾਮੁਕਤ ਅਧਿਆਪਕ ਨੇ 19 ਸਾਲਾ ਵਿਦਿਆਰਥਣ ਨਾਲ 5 ਸਾਲ ਬਲਾਤਕਾਰ ਕੀਤਾ, ਗ੍ਰਿਫਤਾਰ( ਸੰਕੇਤਕ ਤਸਵੀਰ)

Rape in Haryana: ਕੁਝ ਦਿਨ ਪਹਿਲਾਂ ਸੇਵਾਮੁਕਤ ਮਾਸਟਰ ਨੇ ਇੱਕ ਵਿਦਿਆਰਥਣ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ ।

  • Share this:
  • Facebook share img
  • Twitter share img
  • Linkedin share img
ਹਿਸਾਰ : ਹਾਂਸੀ ਉਪ ਮੰਡਲ ਦੇ ਇੱਕ ਪਿੰਡ ਵਿੱਚ ਇਕ ਸਰਕਾਰੀ ਸਕੂਲ ਦੇ ਡਰਾਇੰਗ ਅਧਿਆਪਕ (Drawing teacher) 'ਤੇ ਇਕ ਅਨੁਸੂਚਿਤ ਜਾਤੀ(scheduled caste) ਨਾਲ ਸਬੰਧਤ ਨਾਬਾਲਗ ਵਿਦਿਆਰਥਣ ਨਾਲ ਪੰਜ ਸਾਲਾਂ ਤੋਂ ਬਲਾਤਕਾਰ(Rape) ਕਰਨ ਦਾ ਸਨਸਨੀਖੇਜ਼ ਦੋਸ਼ ਲੱਗਾ ਹੈ। ਪੁਲਿਸ ਨੇ ਮੁਲਜ਼ਮ ਰਿਟਾਇਰਡ ਅਧਿਆਪਕ(Retired teacher) ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਲਜ਼ਮ ਅਧਿਆਪਕ ਰਾਜਬੀਰ ਨੂੰ ਬੁੱਧਵਾਰ ਨੂੰ ਅਦਾਲਤ(court) ਵਿੱਚ ਪੇਸ਼ ਕਰੇਗੀ।

ਮਿਲੀ ਜਾਣਕਾਰੀ ਦੇ ਅਨੁਸਾਰ, ਹਾਂਸੀ ਦੇ ਇੱਕ ਪਿੰਡ ਵਿੱਚ ਇੱਕ ਸਰਕਾਰੀ ਸਕੂਲ(Government school) ਵਿੱਚ ਪੜ੍ਹਦੀ 19 ਸਾਲਾ ਲੜਕੀ ਨੇ ਡਰਾਇੰਗ ਅਧਿਆਪਕ ਤੇ ਅਗਵਾ ਕਰਨ(Kidnapped) ਅਤੇ ਬਲਾਤਕਾਰ (Rape) ਕਰਨ ਦਾ ਦੋਸ਼ ਲਾਉਂਦਿਆਂ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ। ਜਾਣਕਾਰੀ ਅਨੁਸਾਰ 60 ਸਾਲਾ ਮੁਲਜ਼ਮ ਸਕੂਲ ਅਧਿਆਪਕ ਦੋ ਸਾਲ ਪਹਿਲਾਂ ਸੇਵਾ ਮੁਕਤ ਹੋਇਆ ਹੈ। 2015 ਵਿਚ, ਉਹ ਉਸੇ ਸਕੂਲ ਵਿਚ ਪੜ੍ਹ ਰਹੀ ਇਕ ਨਾਬਾਲਗ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ।

ਰਿਟਾਇਰ ਹੋਣ ਤੋਂ ਬਾਅਦ ਅਗਵਾ ਕਰ ਲਿਆ ਗਿਆ
ਤਕਰੀਬਨ ਪੰਜ ਸਾਲਾਂ ਤੋਂ, ਅਧਿਆਪਕ ਨੇ ਨਾਬਾਲਗ ਵਿਦਿਆਰਥਣ ਨਾਲ ਸਰੀਰਕ ਸ਼ੋਸ਼ਣ ਕੀਤਾ।  ਹੁਣ, ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਉਹ ਮੁਟਿਆਰ ਨਾਲ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਹਾਲ ਹੀ ਵਿੱਚ, ਇੱ ਰਿਟਾਇਰਡ ਮਾਸਟਰ ਨੇ ਇੱਕ ਬਾਲਗ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ।

ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ

ਆਖਿਰਕਾਰ, ਲੜਕੀ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਮਾਸਟਰ ਦੇ ਚੁੰਗਲ ਤੋਂ ਬਚਾ ਲਿਆ ਅਤੇ ਆਪਣੇ ਘਰ ਪਹੁੰਚੀ ਅਤੇ ਪਰਿਵਾਰ ਦੇ ਸਾਹਮਣੇ ਸਾਲਾਂ ਦੇ ਸ਼ੋਸ਼ਣ ਦੀ ਪੂਰੀ ਕਹਾਣੀ ਸੁਣਾ ਦਿੱਤੀ. ਜਿਸ ਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪਹੁੰਚਿਆ ਅਤੇ ਸਦਰ ਥਾਣਾ ਪੁਲਿਸ ਨੇ ਪੋਕਸੋ, ਐਸਸੀ-ਐਸਟੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਦੇ ਹੋਏ ਦੋਸ਼ੀ ਡਰਾਇੰਗ ਅਧਿਆਪਕ ਰਾਜਬੀਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਬੁਲਾਰੇ ਨੇ ਦੱਸਿਆ ਕਿ ਪੁਲਿਸ ਮੁਲਜ਼ਮ ਵਿਅਕਤੀ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਰਿਮਾਂਡ ਦੀ ਮੰਗ ਕਰੇਗੀ।
Published by: Sukhwinder Singh
First published: April 7, 2021, 10:56 AM IST
ਹੋਰ ਪੜ੍ਹੋ
ਅਗਲੀ ਖ਼ਬਰ