7 Family Member Suicide in Pune: ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਖੌਫਨਾਕ ਘਟਨਾ ਵਾਪਰੀ ਹੈ, ਜਿਥੇ ਇੱਕੋ ਪਰਿਵਾਰ ਦੇ 7 ਮੈਂਬਰਾਂ ਵੱਲੋਂ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਅਨੁਸਾਰ ਇਸ ਪਰਿਵਾਰ ਦਾ ਇੱਕ ਮੁੰਡਾ ਵਿਆਹੁਤਾ ਕੁੜੀ ਨੂੰ ਭਜਾ ਕੇ ਲੈ ਗਿਆ ਸੀ, ਜਿਸ ਦਾ ਸਦਮਾ ਪਰਿਵਾਰ ਸਹਾਰ ਨਹੀਂ ਸਕਿਆ। ਸਦਮੇ ਵਿੱਚ ਮੁੰਡੇ ਦੇ ਪਿਤਾ ਨੇ ਪੂਰੇ ਪਰਿਵਾਰ ਸਮੇਤ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇੱਕ ਪੁਲਿਸ ਅਧਿਕਾੀਰ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਇੱਕ ਬਜ਼ੁਰਗ ਜੋੜਾ, ਉਨ੍ਹਾਂ ਦੀ ਧੀ ਤੇ ਜਵਾਈ ਅਤੇ 3 ਬੱਚੇ ਸ਼ਾਮਲ ਸਨ। ਘਟਨਾ ਨਾਲ ਪੁਣੇ ਦੇ ਪਿੰਡ ਦੌਂਡ ਵਿੱਚ ਹੜਕੰਪ ਮੱਚ ਗਿਆ।
ਵਿਆਹੁਤਾ ਨੂੰ ਭਜਾ ਕੇ ਲੈ ਗਿਆ ਸੀ ਪੁੱਤ
ਦਰਅਸਲ ਮ੍ਰਿਤਕ ਦੇ ਲੜਕੇ ਨੇ ਵਿਆਹੁਤਾ ਲੜਕੀ ਨੂੰ ਭਜਾ ਕੇ ਲੈ ਗਿਆ ਸੀ, ਜਦੋਂ ਉਹ ਲੜਕੀ ਨੂੰ ਵਾਪਸ ਨਹੀਂ ਲਿਆਇਆ ਤਾਂ ਪਿਤਾ ਨੇ ਪਰਿਵਾਰ ਦੇ 6 ਹੋਰ ਮੈਂਬਰਾਂ ਸਮੇਤ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਫੈਸਲਾ ਕਰ ਲਿਆ। ਨਗਰ ਜ਼ਿਲ੍ਹੇ ਦੇ ਪਾਰਨੇਰ ਤਾਲੁਕਾ ਦੇ ਨਿਘੋਜ ਵਿੱਚ ਰਹਿਣ ਵਾਲੇ ਇਸ ਪਰਿਵਾਰ ਨੇ ਭੀਮਾ ਨਦੀ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਭੀਮਾ ਨਦੀ 'ਚੋਂ ਪਤੀ-ਪਤਨੀ, ਧੀ ਅਤੇ ਜਵਾਈ ਸਮੇਤ ਉਸ ਦੇ 3 ਪੋਤੇ-ਪੋਤੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਦੱਸਿਆ ਹੈ ਕਿ 17 ਜਨਵਰੀ ਦੀ ਰਾਤ ਨੂੰ 7 ਲੋਕਾਂ ਨੇ ਭੀਮਾ ਨਦੀ 'ਚ ਖੁਦਕੁਸ਼ੀ ਕਰ ਲਈ ਸੀ।
ਵੱਖ-ਵੱਖ ਦਿਨ ਮਿਲੀਆਂ ਲਾਸ਼ਾਂ
ਮਰਨ ਵਾਲਿਆਂ ਵਿੱਚ ਚਾਰ ਲੋਕਾਂ ਦੇ ਨਾਮ ਮੋਹਨ ਉੱਤਮ ਪਵਾਰ, ਸੰਗੀਤਾ ਮੋਹਨ ਪਵਾਰ, ਰਾਣੀ ਸ਼ਾਮ ਫੁਲਵਾਰੇ, ਸ਼ਾਮ ਫੁਲਵਾਰੇ ਹਨ। ਇਹ ਪਰਿਵਾਰ 17 ਜਨਵਰੀ ਮੰਗਲਵਾਰ ਨੂੰ ਰਾਤ ਗਿਆਰਾਂ ਵਜੇ ਤੋਂ ਬਾਅਦ ਪਿੰਡ ਨਿਘੋਜ ਤੋਂ ਗੱਡੀ ਲੈ ਕੇ ਰਵਾਨਾ ਹੋਇਆ ਸੀ। ਪੁਣੇ ਸ਼ਹਿਰ ਤੋਂ ਲਗਭਗ 45 ਕਿਲੋਮੀਟਰ ਦੂਰ ਦੌਂਦ ਤਹਿਸੀਲ ਦੇ ਯਾਵਤ ਪਿੰਡ ਦੇ ਬਾਹਰਵਾਰ ਭੀਮਾ ਨਦੀ 'ਤੇ ਪਰਗਾਓਂ ਪੁਲ ਨੇੜੇ ਸੋਮਵਾਰ ਨੂੰ ਚਾਰ ਅਤੇ ਮੰਗਲਵਾਰ ਨੂੰ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਬੇਟਾ ਕੁੜੀ ਨਾਲ ਰਹਿੰਦਾ ਸੀ
ਇਕ ਪੁਲਿਸ ਇੰਸਪੈਕਟਰ ਨੇ ਦੱਸਿਆ ਕਿ ਮ੍ਰਿਤਕ ਪਾਏ ਗਏ ਸਾਰੇ ਸੱਤ ਲੋਕ ਇਕ ਹੀ ਪਰਿਵਾਰ ਨਾਲ ਸਬੰਧਤ ਹਨ, ਜਿਨ੍ਹਾਂ ਵਿਚ ਇਕ ਜੋੜਾ, ਉਨ੍ਹਾਂ ਦੀ ਧੀ ਅਤੇ ਜਵਾਈ ਅਤੇ ਉਨ੍ਹਾਂ ਦੇ ਤਿੰਨ ਪੋਤੇ-ਪੋਤੀਆਂ ਸ਼ਾਮਲ ਹਨ। ਇਹ ਲਾਸ਼ਾਂ ਭੀਮਾ ਨਦੀ ਵਿੱਚ ਇੱਕ ਦੂਜੇ ਤੋਂ ਲਗਭਗ 200 ਤੋਂ 300 ਮੀਟਰ ਦੀ ਦੂਰੀ 'ਤੇ ਮਿਲੀਆਂ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦਕਿ ਮੌਤ ਦੇ ਕਾਰਨਾਂ ਅਤੇ ਉਸ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਲੜਕਾ ਵਿਆਹੁਤਾ ਲੜਕੀ ਨਾਲ ਫਰਾਰ ਹੋ ਗਿਆ ਸੀ ਅਤੇ ਲੜਕੀ ਨਾਲ ਕਿਤੇ ਹੋਰ ਰਹਿ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਕਾਰਨ ਪਰਿਵਾਰਕ ਮੈਂਬਰ ਕਾਫੀ ਪਰੇਸ਼ਾਨ ਸਨ। ਦੱਸਿਆ ਜਾ ਰਿਹਾ ਹੈ ਕਿ ਸੱਤ ਲੋਕਾਂ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਦਾ ਲੜਕਾ ਲੜਕੀ ਨੂੰ ਘਰ ਭੇਜਣ ਲਈ ਤਿਆਰ ਨਹੀਂ ਸੀ। (ਇਨਪੁਟ ਭਾਸ਼ਾ ਤੋਂ ਵੀ)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Maharashtra, National news, Suicide