ਭਰਾ ਨੂੰ ਮਰਿਆ ਸਮਝ ਫ੍ਰੀਜ਼ਰ ਬਾਕਸ 'ਚ ਬੰਦ ਕਰ ਦਿੱਤਾ, 20 ਘੰਟਿਆਂ ਬਾਅਦ ਜਿਊਂਦਾ ਨਿਕਲਿਆ

News18 Punjabi | News18 Punjab
Updated: October 14, 2020, 12:40 PM IST
share image
ਭਰਾ ਨੂੰ ਮਰਿਆ ਸਮਝ ਫ੍ਰੀਜ਼ਰ ਬਾਕਸ 'ਚ ਬੰਦ ਕਰ ਦਿੱਤਾ, 20 ਘੰਟਿਆਂ ਬਾਅਦ ਜਿਊਂਦਾ ਨਿਕਲਿਆ
ਭਰਾ ਨੂੰ ਮਰਿਆ ਸਮਝ ਫ੍ਰੀਜ਼ਰ ਬਾਕਸ 'ਚ ਬੰਦ ਕਰ ਦਿੱਤਾ, 20 ਘੰਟਿਆਂ ਬਾਅਦ ਜਿਊਂਦਾ ਨਿਕਲਿਆ (ਸੰਕੇਤਕ ਫੋਟੋ)

ਸੋਮਵਾਰ ਨੂੰ, ਸ਼ਰਵਣ ਨੇ ਇੱਕ ਫ੍ਰੀਜ਼ਰ ਬਾਕਸ ਦਾ ਆਰਡਰ ਦਿੱਤਾ। ਉਸੇ ਦਿਨ ਸ਼ਾਮ 4 ਵਜੇ ਬਾਕਸ ਮਿਲ ਗਿਆ। ਬਾਕਸ ਦੇਣ ਪੁੱਜੇ  ਦੁਕਾਨ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਦੋ ਦਿਨਾਂ ਬਾਅਦ ਹੀ ਫ੍ਰੀਜ਼ਰ ਬਾਕਸ ਲੈ ਜਾਣਗੇ। ਦੋ ਦਿਨਾਂ ਬਾਅਦ, ਜਦੋਂ ਦੁਕਾਨ ਦਾ ਸਟਾਫ ਫ੍ਰੀਜ਼ਰ ਬਾੱਕਸ ਲੈਣ ਆਇਆ, ਤਾਂ ਫ੍ਰੀਜ਼ਰ ਦੇ ਅੰਦਰੋਂ ਹਲਚਲ ਹੋਈ।

  • Share this:
  • Facebook share img
  • Twitter share img
  • Linkedin share img
ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਬਜ਼ੁਰਗ ਵਿਅਕਤੀ ਨੂੰ ਮਰਿਆ ਹੋਏ ਸਮਝਦਿਆਂ, ਉਸ ਦੇ ਭਰਾ ਨੇ ਫ੍ਰੀਜ਼ਰ ਬਾਕਸ ਵਿੱਚ ਰੱਖ ਦਿੱਤਾ, ਤਾਂ ਕਿ ਪਰਿਵਾਰ ਦੇ ਪਹੁੰਚਣ ਤੱਕ ਲਾਸ਼ ਖਰਾਬ ਨਾ ਹੋ ਜਾਵੇ, ਪਰ ਹੈਰਾਨੀ ਦੀ ਗੱਲ ਇਹ ਹੈ ਕਿ 20 ਘੰਟੇ ਫ੍ਰੀਜ਼ਰ ਵਿਚ ਰਹਿਣ ਤੋਂ ਬਾਅਦ ਵੀ ਬਜੁਰਗ ਬਾਕਸ ਵਿਚੋਂ ਜਿੰਦਾ ਬਾਹਰ ਨਿਕਲ ਆਇਆ। ਡਾਕਟਰ ਇਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨ ਰਹੇ ਹਨ। ਇਸ ਸਮੇਂ ਬਜ਼ੁਰਗ ਹਸਪਤਾਲ ਵਿੱਚ ਦਾਖਲ ਹਨ ਅਤੇ ਉਸ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਇਹ ਕੇਸ ਚੇਨਈ ਦੀ ਕਦਮਪੱਟੀ ਦਾ ਹੈ। ਬਾਲਾਸੁਬਰਾਮਣਿਆ ਕੁਮਾਰ (73) ਆਪਣੇ ਛੋਟੇ ਭਰਾ ਸ਼ਰਵਣ (70) ਦੇ ਨਾਲ ਰਹਿੰਦਾ ਹੈ। ਸੋਮਵਾਰ ਨੂੰ, ਸ਼ਰਵਣ ਨੇ ਇੱਕ ਫ੍ਰੀਜ਼ਰ ਬਾਕਸ ਦਾ ਆਰਡਰ ਦਿੱਤਾ। ਉਸੇ ਦਿਨ ਸ਼ਾਮ 4 ਵਜੇ ਬਾਕਸ ਮਿਲ ਗਿਆ। ਬਾਕਸ ਦੇਣ ਪੁੱਜੇ  ਦੁਕਾਨ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਦੋ ਦਿਨਾਂ ਬਾਅਦ ਹੀ ਫ੍ਰੀਜ਼ਰ ਬਾਕਸ ਲੈ ਜਾਣਗੇ। ਦੋ ਦਿਨਾਂ ਬਾਅਦ, ਜਦੋਂ ਦੁਕਾਨ ਦਾ ਸਟਾਫ ਫ੍ਰੀਜ਼ਰ ਬਾੱਕਸ ਲੈਣ ਆਇਆ, ਤਾਂ ਫ੍ਰੀਜ਼ਰ ਦੇ ਅੰਦਰੋਂ ਹਲਚਲ ਹੋਈ।

ਇਸ ਨੂੰ ਚੰਗੀ ਤਰ੍ਹਾਂ ਵੇਖਣ 'ਤੇ ਇਸ ਅੰਦਰ ਇਕ ਹੱਥ ਦਿਖਾਈ ਦਿੱਤਾ, ਜੋ ਕੰਬ ਰਿਹਾ ਸੀ। ਸਟਾਫ ਨੇ ਬਜੁਰਗ ਨੂੰ ਫ੍ਰੀਜ਼ਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਕਈ ਘੰਟਿਆਂ ਲਈ ਆਈਸੀਯੂ ਵਿੱਚ ਰੱਖਿਆ। ਫਿਲਹਾਲ ਬਜੁਰਗ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਿਸ ਦੇ ਅਨੁਸਾਰ ਬਾਲਾਸੁਬਰਾਮਣਿਆ ਸੋਮਵਾਰ ਨੂੰ ਬੇਹੋਸ਼ ਹੋ ਗਿਆ। ਉਸਦੇ ਛੋਟੇ ਭਰਾ ਨੂੰ ਲੱਗਾ ਕਿ ਉਹ ਮਰ ਗਿਆ ਹੈ। ਅਜਿਹੀ ਸਥਿਤੀ ਵਿੱਚ, ਉਸ ਨੇ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਇੱਕ ਫ੍ਰੀਜ਼ਰ ਬਾਕਸ ਮੰਗਵਾਇਆ ਸੀ। ਪੁਲਿਸ ਅਨੁਸਾਰ ਛੋਟੇ ਭਰਾ ਸ਼ਰਵਣ ਦੇ ਦਿਮਾਗ ਦੀ ਹਾਲਤ ਠੀਕ ਨਹੀਂ ਹੈ। ਫਿਲਹਾਲ ਡਾਕਟਰ ਦੀ ਸਲਾਹ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।
Published by: Gurwinder Singh
First published: October 14, 2020, 12:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading