ਮ੍ਰਿਤਕ ਸਮਝ ਕੇ ਬਜ਼ੁਰਗ ਨੂੰ 20 ਘੰਟੇ ਤੱਕ ਫ੍ਰੀਚਰ ‘ਚ ਰੱਖ ਦਿੱਤਾ, ਫੇਰ ਵੀ ਬਚ ਗਈ ਜਾਨ

News18 Punjabi | News18 Punjab
Updated: October 14, 2020, 12:39 PM IST
share image
ਮ੍ਰਿਤਕ ਸਮਝ ਕੇ ਬਜ਼ੁਰਗ ਨੂੰ 20 ਘੰਟੇ ਤੱਕ ਫ੍ਰੀਚਰ ‘ਚ ਰੱਖ ਦਿੱਤਾ, ਫੇਰ ਵੀ ਬਚ ਗਈ ਜਾਨ
ਸੰਕੇਤਿਕ ਫੋਟੋ

ਪੁਲਿਸ ਦੇ ਅਨੁਸਾਰ ਸੋਮਵਾਰ ਨੂੰ ਬਾਲਸੁਬਰਾਮਣਿਆ ਬੇਹੋਸ਼ ਹੋ ਗਏ ਸਨ। ਉਸਦੇ ਛੋਟੇ ਭਰਾ ਨੂੰ ਲੱਗਾ ਕਿ ਉਹਨਾਂ ਦੀ ਮੌਤ ਹੋ ਗਈ ਹੈ।  ਅਜਿਹੀ ਸਥਿਤੀ ਵਿੱਚ, ਉਹਨਾਂ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਇੱਕ ਫ੍ਰੀਜ਼ਰ ਬਾਕਸ ਮੰਗਵਾਇਆ ਸੀ। ਪੁਲਿਸ ਅਨੁਸਾਰ ਛੋਟੇ ਭਰਾ ਸ਼ਰਵਣ ਦੇ ਦਿਮਾਗ ਦੀ ਹਾਲਤ ਠੀਕ ਨਹੀਂ ਹੈ।

  • Share this:
  • Facebook share img
  • Twitter share img
  • Linkedin share img
ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਬਜ਼ੁਰਗ ਵਿਅਕਤੀ ਨੂੰ ਮਰਿਆ ਹੋਇਆ ਸਮਝ ਕੇ ਉਸਦੇ ਰਿਸ਼ਤੇਦਾਰ ਨੇ ਫ੍ਰੀਜ਼ਰ ਬਾਕਸ ਵਿੱਚ ਰੱਖ ਦਿੱਤਾ, ਤਾਂਕਿ ਪਰਿਵਾਰ ਦੇ ਆਉਣ ਤੱਕ ਲਾਸ਼ ਖਰਾਬ ਨਾ ਹੋਵੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ 20 ਘੰਟੇ ਫ੍ਰੀਜ਼ਰ ਵਿਚ ਰਹਿਣ ਤੋਂ ਬਾਅਦ ਵੀ ਬਜ਼ੁਰਗ ਦੀ ਜਾਨ ਬਚ ਗਈ। ਡਾਕਟਰ ਇਸ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨ ਰਹੇ ਹਨ। ਇਸ ਸਮੇਂ ਬਜ਼ੁਰਗ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ ਇਹ ਕੇਸ ਚੇਨਈ ਦੀ ਕੜਮਪੱਟੀ ਦਾ ਹੈ। ਬਾਲਸੁਬਰਾਮਣਿਆ ਕੁਮਾਰ (73) ਆਪਣੇ ਛੋਟੇ ਭਰਾ ਸ਼ਰਵਣ (70) ਦੇ ਨਾਲ ਰਹਿੰਦੇ ਹਨ। ਸੋਮਵਾਰ ਨੂੰ ਸ਼ਰਵਣ ਨੇ ਇੱਕ ਫ੍ਰੀਜ਼ਰ ਬਾਕਸ ਦੀ ਡਲਿਵਰੀ ਕਰਨ ਵਾਲੀ ਦੁਕਾਨ ਵਿਚ ਫੋਨ ਕਰਕੇ ਇੱਕ ਫ੍ਰੀਜ਼ਰ ਬਾਕਸ ਦਾ ਆਰਡਰ ਦਿੱਤਾ। ਦੁਕਾਨ ਦੇ ਸਟਾਫ ਨੇ ਉਸੇ ਦਿਨ ਸ਼ਾਮ 4 ਵਜੇ ਬਾਕਸ ਦੀ ਡਲਿਵਰੀ ਕਰ ਦਿੱਤੀ। ਦੁਕਾਨ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਕੰਮ ਖ਼ਤਮ ਹੋਣ ਤੋਂ ਦੋ ਦਿਨ ਬਾਅਦ ਹੀ ਫ੍ਰੀਜ਼ਰ ਬਾਕਸ ਲੈ ਜਾਣਗੇ। ਦੋ ਦਿਨਾਂ ਬਾਅਦ, ਜਦੋਂ ਦੁਕਾਨ ਦਾ ਸਟਾਫ ਫ੍ਰੀਜ਼ਰ ਬਾਕਸ ਲੈਣ ਆਇਆ ਤਾਂ ਫ੍ਰੀਜ਼ਰ ਦੇ ਅੰਦਰੋਂ ਹਲਚਲ ਹੋਈ।

ਇਸ ਨੂੰ ਚੰਗੀ ਤਰ੍ਹਾਂ ਵੇਖਣ 'ਤੇ, ਇਕ ਮਨੁੱਖੀ ਹੱਥ ਦਿਖਾਈ ਦਿੱਤਾ, ਜੋ ਕੰਬ ਰਿਹਾ ਸੀ। ਸਟਾਫ ਨੇ ਬਾਲਸੁਬਰਮਨੀਆ ਕੁਮਾਰ ਨੂੰ ਫ੍ਰੀਜ਼ਰ ਵਿਚੋਂ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਕਈ ਘੰਟੇ ਆਈ.ਸੀ.ਯੂ. ਵਿਚ ਰਖਿਆ। ਬਾਲਸੁਬਰਾਮਣਿਆ ਕੁਮਾਰ ਦੀ ਹਾਲਤ ਇਸ ਸਮੇਂ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪੁਲਿਸ ਦੇ ਅਨੁਸਾਰ ਸੋਮਵਾਰ ਨੂੰ ਬਾਲਸੁਬਰਾਮਣਿਆ ਬੇਹੋਸ਼ ਹੋ ਗਏ ਸਨ। ਉਸਦੇ ਛੋਟੇ ਭਰਾ ਨੂੰ ਲੱਗਾ ਕਿ ਉਹਨਾਂ ਦੀ ਮੌਤ ਹੋ ਗਈ ਹੈ।  ਅਜਿਹੀ ਸਥਿਤੀ ਵਿੱਚ, ਉਹਨਾਂ ਲਾਸ਼ ਨੂੰ ਸੁਰੱਖਿਅਤ ਰੱਖਣ ਲਈ ਇੱਕ ਫ੍ਰੀਜ਼ਰ ਬਾਕਸ ਮੰਗਵਾਇਆ ਸੀ। ਪੁਲਿਸ ਅਨੁਸਾਰ ਛੋਟੇ ਭਰਾ ਸ਼ਰਵਣ ਦੇ ਦਿਮਾਗ ਦੀ ਹਾਲਤ ਠੀਕ ਨਹੀਂ ਹੈ। ਇਸ ਸਮੇਂ ਡਾਕਟਰ ਦੀ ਸਲਾਹ ਤੋਂ ਬਾਅਦ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ।
Published by: Ashish Sharma
First published: October 14, 2020, 12:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading