Home /News /national /

ਨਵੇਂ ਸਾਲ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਦੇਵੇਗੀ ਤੋਹਫ਼ੇ, ਪੜ੍ਹੋ DA ਨਾਲ ਜੁੜੀ ਅਹਿਮ ਖ਼ਬਰ

ਸਰਕਾਰੀ ਕਰਮਚਾਰੀਆਂ ਨੂੰ ਬੜੇ ਲੰਮੇ ਸਮੇਂ ਤੋਂ ਇੰਤਜ਼ਾਰ ਕਰਾ ਰਹੀ ਮੋਦੀ ਸਰਕਾਰ ਨਵੇਂ ਸਾਲ ਵਿੱਚ ਖੁਸ਼ ਕਰ ਸਕਦੀ ਹੈ। ਖ਼ਬਰਾਂ ਆ ਰਹੀਆਂ ਹਨ ਕਿ ਮੋਦੀ ਸਰਕਾਰ ਨਵੇਂ ਸਾਲ ਵਿੱਚ 3 ਅਹਿਮ ਫ਼ੈਸਲੇ ਲੈ ਸਕਦੀ ਹੈ ਜਿਸਦਾ ਅਸਰ ਕਰੋੜਾਂ ਸਰਕਾਰੀ ਮੁਲਾਜ਼ਮਾਂ 'ਤੇ ਪਵੇਗਾ। ਇਸ ਨਾਲ ਕਰਮਚਾਰੀਆਂ ਦੀ ਤਨਖਾਹ ਵਿੱਚ ਚੰਗਾ ਵਾਧਾ ਹੋਵੇਗਾ। ਇਹ ਫੈਸਲੇ ਸਰਕਾਰ ਸਾਲ ਦੇ ਪਹਿਲੇ ਪਹਿਨੇ ਯਾਨੀ ਜਨਵਰੀ ਵਿੱਚ ਲੈ ਸਕਦੀ ਹੈ। ਇਹ ਹਨ ਉਹ 3 ਅਹਿਮ ਫੈਸਲੇ

ਹੋਰ ਪੜ੍ਹੋ ...
  • Share this:

1. ਕੇਂਦਰ ਸਰਕਾਰ ਸਰਕਾਰੀ ਕਰਮਚਾਰੀਆਂ ਦੇ ਡੀਏ ਵਿੱਚ ਹਰ ਛਿਮਾਹੀ ਵਾਧਾ ਕਰਦੀ ਹੈ ਜੋ ਕਿ ਜਨਵਰੀ ਵਿੱਚ ਹੋਣਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਇਹ ਵਾਧਾ 5% ਤੱਕ ਹੋ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਡੀਏ ਵੱਧ ਕੇ 38% ਤੋਂ 43% ਹੋ ਜਾਵੇਗਾ। ਪਿਛਲੀ ਵਾਰ ਇਹ ਵਾਧਾ 4% ਦਾ ਸੀ।

2. ਦੂਸਰਾ ਅਹਿਮ ਫੈਸਲਾ ਸਰਕਾਰ ਫਿਟਮੈਂਟ ਫੈਕਟਰ ਤੇ ਲੈ ਸਕਦੀ ਹੈ ਜੋ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ 8ਵੇਂ ਪੇ ਕਮਿਸ਼ਨ ਦੇ ਹੱਕ ਵਿੱਚ ਨਹੀਂ ਦਿੱਖ ਰਹੀ। ਇਸ ਲਈ ਸਰਕਾਰ ਇੱਕ ਹੋਰ ਨਵਾਂ ਫਿਟਮੈਂਟ ਫੈਕਟਰ ਲਾਗੂ ਕਰ ਸਕਦੀ ਹੈ। ਇਹ ਜਾਨਣਾ ਜ਼ਰੂਰੀ ਹੈ ਕਿ ਇਸ ਸਮੇਂ ਫਿਟਮੈਂਟ ਫੈਕਟਰ ਦੇ ਹਿਸਾਬ ਨਾਲ ਕੇਂਦਰੀ ਕਰਮਚਾਰੀਆਂ ਦੀ ਘੱਟੋ-ਘੱਟ ਬੇਸਿਕ ਤਨਖਾਹ 18,000 ਰੁਪਏ ਹੈ, ਜੋ ਵਧ ਕੇ 26,000 ਰੁਪਏ ਹੋ ਜਾਵੇਗੀ।

ਨਾਲ ਹੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰੀ ਕਰਮਚਾਰੀਆਂ ਦਾ ਫਿਟਮੈਂਟ ਫੈਕਟਰ 2.57 ਤੋਂ ਵਧਾ ਕੇ 3.68 ਗੁਣਾ ਕੀਤਾ ਜਾਵੇ। ਸਰਕਾਰ ਜੇਕਰ ਇਸ ਮੰਗ ਨੂੰ ਪ੍ਰਵਾਨ ਕਰਦੀ ਹੈ ਤਾਂ ਤਨਖਾਹਾਂ ਵਿੱਚ ਚੰਗਾ ਵਾਧਾ ਹੋਵੇਗਾ। ਜੇਕਰ ਹੁਣ ਇਸ ਫਿਟਮੈਂਟ ਫੈਕਟਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ। ਇਸ ਸਮੇਂ ਚਲ ਰਹੇ ਫਿਟਮੈਂਟ ਫੈਕਟਰ ਦੇ ਹਿਸਾਬ ਨਾਲ ਜਿਸ ਕਰਮਚਾਰੀ ਦੀ ਬੇਸਿਕ ਤਨਖਾਹ 18000 ਰੁਪਏ ਹੈ (ਭੱਤਿਆਂ ਨੂੰ ਛੱਡ ਕੇ) ਤਾਂ ਉਸਦੀ ਤਨਖ਼ਾਹ ਨੂੰ 2.57 ਨਾਲ ਗੁਣਾ ਕੀਤਾ ਜਾਵੇ ਤਾਂ ਉਸਦੀ ਤਨਖਾਹ ਬਣਦੀ ਹੈ 46,260 ਰੁਪਏ, ਹੁਣ ਮੰਨ ਲਓ ਕਿ ਸਰਕਾਰ ਫਿਟਮੈਂਟ ਫੈਕਟਰ ਨੂੰ ਵਧਾਉਣ ਦੀ ਮੰਗ ਨੂੰ ਪ੍ਰਵਾਨ ਕਰ ਲਵੇ ਤਾਂ ਇਸ ਦਾ ਅਸਰ ਇਹ ਹੋਵੇਗਾ ਕਿ ਘੱਟੋ-ਘੱਟ ਬੇਸਿਕ ਤਨਖਾਹ 26000 ਰੁਪਏ (ਭੱਤਿਆਂ ਨੂੰ ਛੱਡ ਕੇ) ਅਤੇ ਜਦੋਂ ਇਸਨੂੰ 3.68 ਨਾਲ ਗੁਣਾ ਕੀਤਾ ਜਾਵੇਗਾ ਤਾਂ ਇਹ 95,680 ਰੁਪਏ ਮਹੀਨਾ ਹੋ ਜਾਵੇਗੀ। ਯਾਨੀ ਕਿ ਲਗਭਗ ਦੁੱਗਣੀ।

3. ਤੀਸਰਾ ਅਤੇ ਅਹਿਮ ਫ਼ੈਸਲਾ 18 ਮਹੀਨਿਆਂ ਦੇ ਡੀਏ ਦੇ ਬਕਾਏ ਨੂੰ ਜਾਰੀ ਕਰਨ ਬਾਰੇ ਲਿਆ ਜਾ ਸਕਦਾ ਹੈ ਜੋ ਕੋਰੋਨਾ ਤੋਂ ਬਾਅਦ ਰੁਕਿਆ ਹੋਇਆ ਹੈ। ਤੁਹਾਡੀ ਜਾਣਕਰੀ ਲਈ ਦੱਸ ਦੇਈਏ ਕਿ ਸਰਕਾਰ ਨੇ ਜਨਵਰੀ 2020 ਤੋਂ ਜੂਨ 2021 ਤੋਂ ਡੀਏ ਦੀ ਰਕਮ ਨੂੰ ਫ੍ਰੀਜ਼ ਕਰ ਦਿੱਤਾ ਸੀ। ਬਾਅਦ ਵਿੱਚ ਸਰਕਾਰ ਨੇ 11% ਡੀਏ ਵਧਾਇਆ ਤਾਂ ਸੀ ਪਰ ਕਿਸੇ ਦੇ ਖਾਤੇ ਵਿੱਚ ਇਸਦਾ ਟਰਾਂਸਫਰ ਨਹੀਂ ਕੀਤਾ ਗਿਆ। ਇਸ ਇੱਕ ਫੈਸਲੇ ਨਾਲ ਕਰਮਚਾਰੀਆਂ ਨੂੰ ਨਵੇਂ ਸਾਲ 'ਤੇ ਵੱਡਾ ਤੋਹਫ਼ਾ ਮਿਲ ਸਕਦਾ ਹੈ। ਮੁਲਾਜ਼ਮਾਂ ਨੂੰ ਇੱਕ ਸਮੇਂ ਹੀ 18 ਮਹੀਨੇ ਦਾ ਬਕਾਇਆ ਮਿਲਣ ਨਾਲ ਇੱਕ ਵੱਡੀ ਰਕਮ ਉਹਨਾਂ ਦੇ ਖਾਤੇ ਵਿੱਚ ਆਵੇਗੀ।

Published by:Drishti Gupta
First published:

Tags: DA, Modi government, Narendra modi, National news