7th Pay Commision: ਵੱਖ-ਵੱਖ ਲੈਵਲ ਦੇ ਕਰਮਚਾਰੀਆਂ ਲਈ ਸਰਕਾਰ ਵੱਲੋਂ 7ਵਾਂ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ। ਜਿਸ ਨਾਲ ਮੁਲਾਜ਼ਮਾਂ ਦੇ DA (ਮਹਿੰਗਾਈ ਭੱਤਾ) ਵਿੱਚ ਵਾਧਾ ਕੀਤਾ ਜਾਂਦਾ ਹੈ। ਹਾਲ ਹੀ 'ਚ DA ਦੀ ਉਡੀਕ ਕਰ ਰਹੇ ਸਰਕਾਰੀ ਮੁਲਾਜ਼ਮਾਂ ਨੂੰ ਜਲਦੀ ਹੀ ਚੰਗੀ ਖ਼ਬਰ ਮਿਲ ਸਕਦੀ ਹੈ। ਕਿਉਂਕਿ 18 ਮਹੀਨਿਆਂ ਤੋਂ DA ਦੇ ਬਕਾਏ ਦਾ ਇੰਤਜ਼ਾਰ ਹੁਣ ਖਤਮ ਹੋ ਸਕਦਾ ਹੈ।
ਸਰਕਾਰ DA ਦੇ 2 ਲੱਖ ਰੁਪਏ ਇਕੱਠੇ ਦੇਣ ਬਾਰੇ ਵਿਚਾਰ ਕਰ ਰਹੀ ਹੈ। ਮੁਲਾਜ਼ਮਾਂ ਵੱਲੋਂ ਜਨਵਰੀ 2020 ਤੋਂ ਜੂਨ 2021 ਤੱਕ ਰੋਕਾ DA ਦੇਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਸਰਕਾਰੀ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਸਰਕਾਰ ਜਲਦੀ ਹੀ DA ਦੇ ਬਕਾਏ ਦੇਣ ਬਾਰੇ ਵਿਚਾਰ ਕਰੇਗੀ।
ਕਈ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਬਕਾਇਆ DA ਦੀ ਲਗਾਤਾਰ ਮੰਗ ਕਰ ਰਹੇ ਹਨ। ਵਿੱਤ ਮੰਤਰਾਲੇ ਨੇ ਕੋਵਿਡ-19 ਮਹਾਮਾਰੀ ਕਾਰਨ ਮਈ 2020 ਵਿੱਚ DA ਵਾਧੇ ਨੂੰ 30 ਜੂਨ 2021 ਤੱਕ ਰੋਕ ਦਿੱਤਾ ਸੀ।
ਕਿੰਨਾ DA ਮਿਲੇਗਾ
ਲੰਬੇ ਸਮੇਂ ਤੋਂ ਬਕਾਇਆ DA ਨੂੰ ਲੈ ਕੇ ਮੁਲਾਜ਼ਮਾਂ ਵਿੱਚ ਲਗਾਤਾਰ ਬਹਿਸ ਚੱਲ ਰਹੀ ਹੈ ਕਿ ਕਿੰਨਾ DA ਮਿਲੇਗਾ। ਲੈਵਲ 1 ਦੇ ਕਰਮਚਾਰੀਆਂ ਦਾ DA ਦਾ ਬਕਾਇਆ 11880 ਰੁਪਏ ਤੋਂ 37000 ਰੁਪਏ ਤੱਕ ਹੋਵੇਗਾ। ਇਸ ਦੇ ਨਾਲ ਹੀ ਲੈਵਲ 13 ਦੇ ਕਰਮਚਾਰੀਆਂ ਨੂੰ DA ਦੇ ਬਕਾਏ ਵਜੋਂ 1,44,200 ਤੋਂ 2,18,200 ਰੁਪਏ ਮਿਲਣਗੇ। DA ਸਰਕਾਰੀ ਅਤੇ ਜਨਤਕ ਖੇਤਰ ਦੇ ਨੌਕਰੀ ਧਾਰਕਾਂ ਅਤੇ ਪੈਨਸ਼ਨਰਾਂ ਲਈ ਉਪਲਬਧ ਹੈ।
ਮਹਿੰਗਾਈ ਭੱਤਾ ਕਿੰਨਾ ਵਧੇਗਾ
ਅਸਲ ਵਿੱਚ, DA ਵਿੱਚ ਵਾਧਾ AICPI ਦੇ ਡਾਟਾ 'ਤੇ ਨਿਰਭਰ ਕਰਦਾ ਹੈ। ਮਾਰਚ 2022 ਵਿੱਚ ਏਆਈਸੀਪੀਆਈ (AICPI) ਸੂਚਕਾਂਕ ਵਿੱਚ ਉਛਾਲ ਆਇਆ ਸੀ, ਜਿਸ ਤੋਂ ਬਾਅਦ ਇਹ ਤੈਅ ਹੈ ਕਿ ਸਰਕਾਰ ਮਹਿੰਗਾਈ ਭੱਤੇ (DA) ਵਿੱਚ 3 ਨਹੀਂ, ਸਗੋਂ 5 ਫੀਸਦੀ ਵਾਧਾ ਕਰ ਸਕਦੀ ਹੈ। ਜੇਕਰ ਇਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਮੁਲਾਜ਼ਮਾਂ ਦਾ DA 34 ਫੀਸਦੀ ਤੋਂ ਵੱਧ ਕੇ 39 ਫੀਸਦੀ ਹੋ ਜਾਵੇਗਾ।
ਤਨਖਾਹ ਕਿੰਨੀ ਵਧੇਗੀ
ਜਿਨ੍ਹਾਂ ਮੁਲਾਜ਼ਮਾਂ ਦੀ ਮੁੱਢਲੀ ਤਨਖਾਹ 56,900 ਰੁਪਏ ਹੈ, ਉਨ੍ਹਾਂ ਨੂੰ 39 ਫੀਸਦੀ ਮਹਿੰਗਾਈ ਭੱਤਾ ਮਿਲਣ 'ਤੇ 21,622 ਰੁਪਏ DA, ਇਸ ਸਮੇਂ 34 ਫੀਸਦੀ ਦੀ ਦਰ ਨਾਲ 19,346 ਰੁਪਏ ਮਿਲ ਰਹੇ ਹਨ। DA ਵਿੱਚ 4 ਫੀਸਦੀ ਵਾਧੇ ਨਾਲ ਤਨਖਾਹ ਵਿੱਚ 2,276 ਰੁਪਏ ਦਾ ਵਾਧਾ ਹੋਵੇਗਾ। ਯਾਨੀ ਲਗਭਗ 27,312 ਰੁਪਏ ਸਾਲਾਨਾ ਤਨਖ਼ਾਹ ਦੇ ਤੌਰ 'ਤੇ ਜ਼ਿਆਦਾ ਮਿਲਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।