• Home
  • »
  • News
  • »
  • national
  • »
  • 7TH PAY COMMISSION GOVERNMENT IS NOT GOING TO INCREASE TRAVEL ALLOWANCE FOR CGS IN JULY 2021 KNOW ABOUT IT

7th Pay Commission: ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਝਟਕਾ! ਜੁਲਾਈ ਵਿਚ ਨਹੀਂ ਵਧੇਗਾ TA

7th Pay Commission:  ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਝਟਕਾ! ਜੁਲਾਈ ਵਿਚ ਨਹੀਂ ਵਧੇਗਾ TA

7th Pay Commission: ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਝਟਕਾ! ਜੁਲਾਈ ਵਿਚ ਨਹੀਂ ਵਧੇਗਾ TA

  • Share this:
    ਕੇਂਦਰੀ ਕਰਮਚਾਰੀਆਂ ਲਈ ਬੁਰੀ ਖ਼ਬਰ ਹੈ ... ਜੇਕਰ ਤੁਸੀਂ ਵੀ ਮਹਿੰਗਾਈ ਭੱਤਾ (Dearness Allowance) ਅਤੇ ਯਾਤਰਾ ਭੱਤਾ (Travel Allowance) ਵਧਣ ਦੀ ਉਡੀਕ ਕਰ ਰਹੇ ਹੋ, ਤਾਂ ਹੁਣ ਤੁਹਾਨੂੰ ਇਸ ਲਈ ਥੋੜੀ ਹੋਰ ਉਡੀਕ ਕਰਨੀ ਪਏਗੀ। ਕੋਰੋਨਾ ਕਾਲ ਵਿਚ ਸਰਕਾਰ ਨੇ TA ਅਤੇ DA (7th Pay Commission) ਵਿਚ ਵਾਧਾ ਕਰਨ ਦੇ ਫੈਸਲੇ ਨੂੰ ਅਜੇ ਟਾਲ ਦਿੱਤਾ ਹੈ।

    ਫਿਲਹਾਲ ਸਾਰੇ ਕਰਮਚਾਰੀਆਂ ਨੂੰ ਪੁਰਾਣੀ ਦਰ ਅਨੁਸਾਰ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਰਿਪੋਰਟ ਦੇ ਅਨੁਸਾਰ, ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 1 ਜੁਲਾਈ 2021 ਤੋਂ ਵਾਧਾ ਨਹੀਂ ਕੀਤਾ ਜਾਵੇਗਾ।

    ਕੁਝ ਦਿਨ ਪਹਿਲਾਂ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਇਸ ਬਾਰੇ ਦੱਸਿਆ ਸੀ ਕਿ ਸਾਰੇ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਜੁਲਾਈ 2021 ਤੱਕ ਵਧਾ ਦਿੱਤਾ ਜਾਵੇਗਾ। ਮਨੀ ਕੰਟਰੋਲ ਦੀ ਖ਼ਬਰ ਦੇ ਅਨੁਸਾਰ, ਸਰਕਾਰ ਨੇ ਕੋਰੋਨਾ ਕਾਲ ਦੌਰਾਨ ਕਿਸੇ ਤਰ੍ਹਾਂ ਦੇ ਵਾਧੇ ਤੋਂ ਸਪੱਸ਼ਟ ਤੌਰ ਉਤੇ ਇਨਕਾਰ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇਸ ਸਾਲ ਜੁਲਾਈ ਵਿੱਚ ਭੱਤੇ ਨਹੀਂ ਵਧਣਗੇ।

    ਤੁਹਾਨੂੰ ਦੱਸ ਦਈਏ ਕਿ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਡੀਏ ਵਧਾਉਣ ਨਾਲ ਕਰਮਚਾਰੀਆਂ ਦੀ ਤਨਖਾਹ ਵਿੱਚ ਖਾਸਾ ਵਾਧਾ ਹੋਵੇਗਾ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਸਮੇਂ ਡੀਏ ਮੁਢਲੀ ਤਨਖਾਹ ਦਾ 17 ਪ੍ਰਤੀਸ਼ਤ ਹੈ। ਜਦੋਂ ਇਸ ਵਿਚ ਵਾਧਾ 17 ਤੋਂ 28 ਪ੍ਰਤੀਸ਼ਤ (17 + 3 + 4 + 4) ਹੋਏਗੀ, ਤਦ ਤਨਖਾਹ ਵਿਚ ਖਾਸਾ ਵਾਧਾ ਹੋਵੇਗਾ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਕੇਂਦਰ ਸਰਕਾਰ ਨੇ ਜੂਨ 2021 ਤੱਕ ਇਸ ਵਾਧੇ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਹੈ।
    Published by:Gurwinder Singh
    First published: