Home /News /national /

7th Pay Commission: ਮਹਿੰਗਾਈ ਭੱਤੇ ਤੋਂ ਬਾਅਦ, ਤਨਖਾਹ ਦੇ ਇਸ ਭਾਗ ‘ਚ ਹੋਵੇਗਾ ਵਾਧਾ, ਮੋਦੀ ਸਰਕਾਰ ਨੇ ਦਿੱਤੀ ਮਨਜ਼ੂਰੀ

7th Pay Commission: ਮਹਿੰਗਾਈ ਭੱਤੇ ਤੋਂ ਬਾਅਦ, ਤਨਖਾਹ ਦੇ ਇਸ ਭਾਗ ‘ਚ ਹੋਵੇਗਾ ਵਾਧਾ, ਮੋਦੀ ਸਰਕਾਰ ਨੇ ਦਿੱਤੀ ਮਨਜ਼ੂਰੀ

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਡੀਏ ਨੂੰ 17 ਪ੍ਰਤੀਸ਼ਤ ਤੋਂ ਵਧਾ ਕੇ 28 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਵਾਧੇ ਵਿੱਚ ਆਖਰੀ ਤਿੰਨ ਵਾਧੂ ਕਿਸ਼ਤਾਂ ਸ਼ਾਮਲ ਹਨ। ਹਾਲਾਂਕਿ, ਪਿਛਲੇ ਸਾਲ ਦੀ ਸ਼ੁਰੂਆਤ ਤੋਂ ਇਸ ਸਾਲ 30 ਜੂਨ ਤੱਕ ਇਹ 17% ਰਹੇਗੀ।

  • Share this:

ਨਵੀਂ ਦਿੱਲੀ : ਕੇਂਦਰੀ ਕਰਮਚਾਰੀਆਂ ਦੀ ਲੰਮੀ ਉਡੀਕ ਤੋਂ ਬਾਅਦ ਮਹਿੰਗਾਈ ਭੱਤਾ (Dearness Allowance - DA) ਨੂੰ ਮੁੱਢਲੀ ਤਨਖਾਹ ਦਾ 28 ਪ੍ਰਤੀਸ਼ਤ ਤੱਕ ਕਰ ਦਿੱਤਾ ਗਿਆ ਹੈ। ਇਹ ਨਵੀਆਂ ਦਰਾਂ ਭਾਵ 28 ਪ੍ਰਤੀਸ਼ਤ ਦੀ ਦਰ ਨਾਲ 1 ਜੁਲਾਈ ਤੋਂ ਲਾਗੂ ਹੋਵੇਗੀ ਇਸਦੇ ਨਾਲ ਹੀ ਸਰਕਾਰ ਨੇ ਹਾਊਸ ਰੈਂਟ ਅਲਾਉਂਸ (ਐਚਆਰਏ) ਵਿੱਚ ਵੀ ਵਾਧਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹੁਕਮ 7 ਜੁਲਾਈ ਨੂੰ ਪਾਸ ਕੀਤੇ ਗਏ ਹਨ। ਜੇ ਅਜਿਹਾ ਹੁੰਦਾ ਹੈ, ਤਾਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਦੋਹਰਾ ਲਾਭ ਮਿਲ ਸਕਦਾ ਹੈ।

ਡੀਏ ਵਧਾਉਣ ਦੇ ਨਾਲ, ਸਰਕਾਰ ਨੇ ਹਾਊਸ ਰੈਂਟ ਅਲਾਉਂਸ (House Rent Allowance -HRA) ਨੂੰ ਵੀ ਸੋਧਿਆ ਹੈ। ਸਰਕਾਰ ਦੁਆਰਾ 7 ਜੁਲਾਈ ਨੂੰ ਪਾਸ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਐਚਆਰਏ ਵਿੱਚ ਵਾਧਾ ਕੀਤਾ ਗਿਆ ਹੈ ਕਿਉਂਕਿ ਇਹ 25 ਪ੍ਰਤੀਸ਼ਤ ਨੂੰ ਪਾਰ ਕਰ ਗਿਆ ਹੈ। ਵਿੱਤ ਮੰਤਰਾਲੇ ਦੇ ਅਨੁਸਾਰ, ਹੁਣ ਕੇਂਦਰੀ ਕਰਮਚਾਰੀ ਆਪਣੇ ਸ਼ਹਿਰ ਦੇ ਅਨੁਸਾਰ 27 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 9 ਪ੍ਰਤੀਸ਼ਤ ਦੀ ਦਰ ਨਾਲ ਐਚਆਰਏ ਪ੍ਰਾਪਤ ਕਰਨਗੇ। ਸ਼ਹਿਰਾਂ ਨੂੰ ਐਕਸ, ਵਾਈ ਅਤੇ ਜ਼ੈੱਡ ਕਲਾਸਾਂ ਵਿਚ ਵੰਡਿਆ ਗਿਆ ਹੈ। ਇਸ ਤੋਂ ਪਹਿਲਾਂ ਐਚਆਰਏ 24 ਪ੍ਰਤੀਸ਼ਤ, 18 ਪ੍ਰਤੀਸ਼ਤ ਅਤੇ 9 ਪ੍ਰਤੀਸ਼ਤ 'ਤੇ ਉਪਲਬਧ ਸੀ।

ਵਿੱਤ ਮੰਤਰਾਲੇ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਮਹਿੰਗਾਈ ਭੱਤਾ (ਡੀਏ) ਵਧਾ ਕੇ 28 ਪ੍ਰਤੀਸ਼ਤ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਹ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹ ਹੁਕਮ ਰੇਲਵੇ ਕਰਮਚਾਰੀਆਂ ਅਤੇ ਹਥਿਆਰਬੰਦ ਬਲਾਂ ਦੇ ਜਵਾਨਾਂ ‘ਤੇ ਲਾਗੂ ਨਹੀਂ ਹੋਵੇਗਾ ਅਤੇ ਇਸ ਲਈ ਸਬੰਧਤ ਮੰਤਰਾਲੇ ਵੱਲੋਂ ਵੱਖਰੇ ਆਦੇਸ਼ ਜਾਰੀ ਕੀਤੇ ਜਾਣਗੇ।

ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਡੀਏ ਨੂੰ 17 ਪ੍ਰਤੀਸ਼ਤ ਤੋਂ ਵਧਾ ਕੇ 28 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਇਸ ਵਾਧੇ ਵਿੱਚ ਆਖਰੀ ਤਿੰਨ ਵਾਧੂ ਕਿਸ਼ਤਾਂ ਸ਼ਾਮਲ ਹਨ। ਹਾਲਾਂਕਿ, ਪਿਛਲੇ ਸਾਲ ਦੀ ਸ਼ੁਰੂਆਤ ਤੋਂ ਇਸ ਸਾਲ 30 ਜੂਨ ਤੱਕ ਇਹ 17% ਰਹੇਗੀ।

Published by:Sukhwinder Singh
First published:

Tags: 7th pay commission, Central government, Salary