Home /News /national /

ਸਰਕਾਰ ਦੇ ਖਜ਼ਾਨੇ ਵਿੱਚ ਆਏ 8.36 ਲੱਖ ਕਰੋੜ ਰੁਪਏ, ਡਾਇਰੈਕਟ ਟੈਕਸ ਕਲੈਕਸ਼ਨ 'ਚ ਹੋਇਆ ਜ਼ਬਰਦਸਤ ਵਾਧਾ

ਦੇਸ਼ 'ਚ ਡਾਇਰੈਕਟ ਟੈਕਸ ਕਲੈਕਸ਼ਨ 'ਚ ਚੰਗਾ ਵਾਧਾ ਦਰਜ ਕੀਤਾ ਗਿਆ ਹੈ। ਵਿੱਤੀ ਸਾਲ 2022-23 ਲਈ 17 ਸਤੰਬਰ ਤੱਕ ਕੁੱਲ ਡਾਇਰੈਕਟ ਟੈਕਸ ਕਲੈਕਸ਼ਨ 8.36 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 30 ਫੀਸਦੀ ਵੱਧ ਹੈ। ਵਿੱਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿੱਤੀ ਸਾਲ 2022-23 ਲਈ ਹੁਣ ਤੱਕ (ਰਿਫੰਡ ਲਈ ਸਮਾਯੋਜਨ ਤੋਂ ਪਹਿਲਾਂ) ਕੁੱਲ ਸੰਗ੍ਰਹਿ 8,36,225 ਕਰੋੜ ਰੁਪਏ ਹੈ, ਜੋ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਵਿੱਚ 6,42,287 ਕਰੋੜ ਰੁਪਏ ਦੇ ਸੰਗ੍ਰਹਿ ਨਾਲੋਂ 30 ਪ੍ਰਤੀਸ਼ਤ ਵੱਧ ਹੈ।

ਹੋਰ ਪੜ੍ਹੋ ...
  • Share this:

    ਵਿੱਤ ਮੰਤਰਾਲੇ ਦੇ ਬਿਆਨ 'ਚ ਕਿਹਾ ਗਿਆ ਹੈ ਕਿ 8.36 ਲੱਖ ਕਰੋੜ ਰੁਪਏ ਦੇ ਕੁਲ ਕੁਲੈਕਸ਼ਨ 'ਚੋਂ 4.36 ਲੱਖ ਕਰੋੜ ਰੁਪਏ ਕਾਰਪੋਰੇਟ ਇਨਕਮ ਟੈਕਸ ਅਤੇ 3.98 ਲੱਖ ਕਰੋੜ ਰੁਪਏ ਨਿੱਜੀ ਇਨਕਮ ਟੈਕਸ ਤੋਂ ਆਏ ਹਨ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਡਾਇਰੈਕਟ ਟੈਕਸ ਕਲੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ। ਇਹ ਮਹਾਂਮਾਰੀ ਤੋਂ ਬਾਅਦ ਆਰਥਿਕ ਗਤੀਵਿਧੀਆਂ ਦੇ ਮੁੜ ਸੁਰਜੀਤ ਹੋਣ ਦਾ ਸਪੱਸ਼ਟ ਸੰਕੇਤ ਹੈ। ਇਹ ਸਰਕਾਰ ਦੀਆਂ ਸਥਿਰ ਨੀਤੀਆਂ ਦਾ ਨਤੀਜਾ ਵੀ ਹੈ, ਜਿੱਥੇ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ ਹੈ ਅਤੇ ਟੈਕਸ ਚੋਰੀ ਨੂੰ ਰੋਕਣ ਲਈ ਨਵੀਂ ਤਕਨਾਲੋਜੀ ਪੇਸ਼ ਕਰਨ ਵੱਲ ਧਿਆਨ ਦਿੱਤਾ ਗਿਆ ਹੈ।

    ਚਾਲੂ ਵਿੱਤੀ ਸਾਲ 'ਚ 17 ਸਤੰਬਰ ਤੱਕ ਸ਼ੁੱਧ ਡਾਇਰੈਕਟ ਟੈਕਸ ਕਲੈਕਸ਼ਨ 7.01 ਲੱਖ ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 23 ਫੀਸਦੀ ਜ਼ਿਆਦਾ ਹੈ। ਰਿਫੰਡ ਲਈ ਐਡਜਸਟ ਕਰਨ ਤੋਂ ਬਾਅਦ ਸ਼ੁੱਧ ਟੈਕਸ ਕੁਲੈਕਸ਼ਨ 23 ਫੀਸਦੀ ਵਧ ਕੇ 7,00,669 ਕਰੋੜ ਰੁਪਏ ਹੋ ਗਿਆ। ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 2022-23 ਵਿੱਚ 17 ਸਤੰਬਰ ਤੱਕ ਸੰਚਤ ਐਡਵਾਂਸ ਟੈਕਸ ਕਲੈਕਸ਼ਨ 2.95 ਲੱਖ ਕਰੋੜ ਰੁਪਏ ਰਿਹਾ।

    17 ਸਤੰਬਰ ਤੱਕ 1,35,556 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਜਾ ਚੁੱਕੇ ਹਨ, ਜੋ ਪਿਛਲੇ ਸਾਲ ਨਾਲੋਂ 83 ਫੀਸਦੀ ਵੱਧ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਰਿਫੰਡ ਤੇਜ਼ੀ ਨਾਲ ਦਿੱਤੇ ਗਏ ਸਨ, ਜਿਸ ਨਾਲ 2022-23 ਵਿੱਚ ਜਾਰੀ ਕੀਤੇ ਗਏ ਰਿਫੰਡਾਂ ਦੀ ਗਿਣਤੀ ਵਿੱਚ ਲਗਭਗ 468 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਆਧਾਰ 'ਤੇ ਮੰਤਰਾਲੇ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਦਾਇਰ ਕੀਤੇ ਗਏ ਇਨਕਮ ਟੈਕਸ ਰਿਟਰਨਾਂ ਦੀ ਪ੍ਰਕਿਰਿਆ ਦੀ ਗਤੀ 'ਚ ਕਾਫੀ ਵਾਧਾ ਹੋਇਆ ਹੈ।

    Published by:Sarafraz Singh
    First published:

    Tags: Income tax, Tax