Home /News /national /

ਮਾਰਚ 'ਚ ਸਕੂਲਾਂ 'ਚ 8 ਦਿਨਾਂ ਦੀ ਹੋਵੇਗੀ ਛੁੱਟੀ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਕੈਲੰਡਰ

ਮਾਰਚ 'ਚ ਸਕੂਲਾਂ 'ਚ 8 ਦਿਨਾਂ ਦੀ ਹੋਵੇਗੀ ਛੁੱਟੀ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਕੈਲੰਡਰ

ਸਿੱਖਿਆ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਸਕੂਲਾਂ ਨੂੰ ਇਨ੍ਹਾਂ ਛੁੱਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਉਣ ਵਾਲੇ ਸਮੈਸਟਰ ਦੀ ਤਿਆਰੀ ਕਰਨੀ ਚਾਹੀਦੀ ਹੈ

ਸਿੱਖਿਆ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਸਕੂਲਾਂ ਨੂੰ ਇਨ੍ਹਾਂ ਛੁੱਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਉਣ ਵਾਲੇ ਸਮੈਸਟਰ ਦੀ ਤਿਆਰੀ ਕਰਨੀ ਚਾਹੀਦੀ ਹੈ

School Holiday : 19 ਮਾਰਚ ਤੋਂ ਬਾਅਦ 23 ਮਾਰਚ ਨੂੰ ਸ਼ਹੀਦੀ ਦਿਵਸ 'ਤੇ ਵੀ ਛੁੱਟੀ ਰਹੇਗੀ। ਇਸ ਤੋਂ ਬਾਅਦ 26 ਨੂੰ ਐਤਵਾਰ ਦੀ ਛੁੱਟੀ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਮਹੀਨੇ ਦੀ ਆਖਰੀ ਛੁੱਟੀ ਰਾਮਨਵਮੀ ਦੀ ਹੋਵੇਗੀ ਜਿਸ ਕਾਰਨ 30 ਮਾਰਚ ਨੂੰ ਸਕੂਲ ਬੰਦ ਰਹਿਣਗੇ।

  • Last Updated :
  • Share this:

Holidays in Haryana Schools: ਹਰਿਆਣਾ ਦੇ ਸਕੂਲਾਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਇੱਕ ਖੁਸ਼ ਕਰ ਦੇਣ ਵਾਲੀ ਖਬਰ ਆਈ ਹੈ। ਦੱਸ ਦਈਏ ਕਿ ਹਰਿਆਣਾ ਵਿੱਚ ਸਕੂਲ ਲਗਭਗ 14 ਦਿਨ ਲਈ ਬੰਦ ਰਹਿਣਗੇ। 14 ਦਿਨ ਦੀਆਂ ਛੁੱਟੀਆਂ ਵਿੱਚ 8 ਦਿਨ ਦੀ ਸਰਕਾਰੀ ਛੁੱਟੀ ਹੈ। ਆਓ ਜਾਣੀਏ ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਹੋਏ ਕੈਲੰਡਰ ਬਾਰੇ -

ਪਹਿਲਾਂ ਸਕੂਲਾਂ ਵਿੱਚ ਹੋਲੀ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਅਤੇ ਇਸ ਤੋਂ ਹੁਣ ਬਾਅਦ 11 ਮਾਰਚ ਨੂੰ ਦੂਜਾ ਸ਼ਨੀਵਾਰ ਹੋਣ ਕਰ ਛੁੱਟੀ ਹੋਵੇਗੀ। ਇਸ ਤੋਂ 12 ਮਾਰਚ ਅਤੇ 19 ,ਮਾਰਚ ਨੂੰ ਐਤਵਾਰ ਹੋਣ ਕਾਰਨ ਛੁੱਟੀ ਹੋਵੇਗੀ। ਇਸ ਦੇ ਨਾਲ ਹੀ ਦੱਸਣਯੋਗ ਇਹ ਵੀ ਹੈ ਕਿ ਸਿੱਖਿਆ ਵਿਭਾਗ ਵਲੋਂ ਕਿਹਾ ਗਿਆ ਹੈ ਕਿ ਸਕੂਲ ਵੱਧ ਤੋਂ ਵੱਧ ਇਹਨਾਂ ਛੁੱਟੀਆਂ ਦਾ ਫਾਇਦਾ ਲੈਣ ਅਤੇ ਨਵੇਂ ਸਮੈਸਟਰ ਵਿਚ ਦਾਖਲੇ ਅਤੇ ਹੋਰ ਜਰੂਰੀ ਕੰਮਾਂ ਨੂੰ ਪੂਰਾ ਕਰਨ।

ਦੱਸਣਯੋਗ ਹੈ ਕਿ 19 ਮਾਰਚ ਤੋਂ ਬਾਅਦ 23 ਮਾਰਚ ਨੂੰ ਸ਼ਹੀਦੀ ਦਿਵਸ 'ਤੇ ਵੀ ਛੁੱਟੀ ਰਹੇਗੀ। ਇਸ ਤੋਂ ਬਾਅਦ 26 ਨੂੰ ਐਤਵਾਰ ਦੀ ਛੁੱਟੀ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਮਹੀਨੇ ਦੀ ਆਖਰੀ ਛੁੱਟੀ ਰਾਮਨਵਮੀ ਦੀ ਹੋਵੇਗੀ ਜਿਸ ਕਾਰਨ 30 ਮਾਰਚ ਨੂੰ ਸਕੂਲ ਬੰਦ ਰਹਿਣਗੇ।

ਕੁਲ ਮਿਲਾ ਕੇ 14 ਦਿਨ ਬੰਦ ਰਹਿਣਗੇ ਸਕੂਲ

ਹੋਲੀ, ਦੂਜਾ ਸ਼ਨੀਵਾਰ, ਸਾਰੇ ਐਤਵਾਰ , ਰਾਮ ਨਵਮੀ, ਸ਼ਹੀਦੀ ਦਿਵਸ ਆਦਿ ਸਭ ਕੁਝ ਮਿਲਾ ਕੇ ਇਸ ਮਹੀਨੇ ਕੁਲ 14 ਛੁੱਟੀਆਂ ਹੋਣਗੀਆਂ। ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਅਨੁਸਾਰ ਸਕੂਲਾਂ ਨੂੰ ਇਨ੍ਹਾਂ ਛੁੱਟੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਉਣ ਵਾਲੇ ਸਮੈਸਟਰ ਦੀ ਤਿਆਰੀ ਕਰਨੀ ਚਾਹੀਦੀ ਹੈ।

ਇਨ੍ਹਾਂ ਦਿਨਾਂ ਤੇ ਵੀ ਰਹੇਗੀ ਛੁੱਟੀ

ਦੱਸਣਯੋਗ ਹੀ ਕਿ ਹੋਲੀ ਦੇ ਨਾਲ-ਨਾਲ ਸਿੱਖਿਆ ਵਿਭਾਗ ਨੇ ਸਥਾਨਕ ਛੁੱਟੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਜਾਰੀ ਕੀਤੇ ਗਏ ਕਲੈਂਡਰ ਮੁਤਾਬਕ 7 ਅਪ੍ਰੈਲ ਨੂੰ ਗੁੱਡ ਫਰਾਈਡੇ ਦੀ ਛੁੱਟੀ ਹੋਵੇਗੀ। 5 ਮਈ ਨੂੰ ਬੁੱਧ ਪੂਰਨਿਮਾ, 23 ਮਈ ਨੂੰ ਗੁਰੂ ਅਰਜਨ ਦੇਵ ਦਿਵਸ ਅਤੇ 19 ਅਗਸਤ ਨੂੰ ਹਰਿਆਲੀ ਤੀਜ ਮੌਕੇ ਸਕੂਲਾਂ ਵਿੱਚ ਛੁੱਟੀ ਰਹੇਗੀ।

Published by:Tanya Chaudhary
First published:

Tags: Education, Holidays, School