Home /News /national /

ਜਹਾਜ਼ ‘ਚ 8 ਸਾਲ ਦੀ ਬੱਚੀ ਨੂੰ ਆਇਆ ਹਾਰਟ ਅਟੈਕ, ਹਸਪਤਾਲ ਲਿਜਾਂਦਿਆਂ ਹੋਈ ਮੌਤ

ਜਹਾਜ਼ ‘ਚ 8 ਸਾਲ ਦੀ ਬੱਚੀ ਨੂੰ ਆਇਆ ਹਾਰਟ ਅਟੈਕ, ਹਸਪਤਾਲ ਲਿਜਾਂਦਿਆਂ ਹੋਈ ਮੌਤ

BJP ਆਗੂ ਅਨਿਲ ਸਰੀਨ ਦੇ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਮੌਤ (ਸੰਕੇਤਕ ਫੋਟੋ)

BJP ਆਗੂ ਅਨਿਲ ਸਰੀਨ ਦੇ ਸੁਰੱਖਿਆ ਗਾਰਡ ਦੀ ਗੋਲੀ ਲੱਗਣ ਨਾਲ ਮੌਤ (ਸੰਕੇਤਕ ਫੋਟੋ)

ਸੋਨੇਗਾਓਂ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਕੀ ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਸਹਿਰਖਸ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸਨੂੰ ਇਲਾਜ ਲਈ ਲਖਨਊ ਤੋਂ ਮੁੰਬਈ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਲੜਕੀ  ਦੀ ਹਾਲਤ ਵਿਗੜ ਗਈ ਅਤੇ ਜਹਾਜ਼ ਨੂੰ ਇਥੇ ਬਾਬਾ ਸਾਹਿਬ ਅੰਬੇਦਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਡਿੰਗ ਕਰਵਾਉਣੀ ਪਈ।

ਹੋਰ ਪੜ੍ਹੋ ...
  • Share this:

    ਨਵੀਂ ਦਿੱਲੀ- ਲਖਨਊ ਤੋਂ ਮੁੰਬਈ ਜਾ ਰਹੀ ਇੱਕ ਫਲਾਇਟ ਵਿਚ  ਨੂੰ ਮੰਗਲਵਾਰ ਸਵੇਰੇ ਨਾਗਪੁਰ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਕਦਮ ਫਲਾਇਟ ਵਿੱਚ ਸਵਾਰ 8 ਸਾਲਾ ਬੱਚੀ ਦੀ ਸਿਹਤ ਵਿਗੜਨ ਤੋਂ ਬਾਅਦ ਚੁੱਕਿਆ ਗਿਆ ਸੀ। ਲੜਕੀ ਨੂੰ ਇਲਾਜ ਲਈ ਮੁੰਬਈ ਲਿਜਾਇਆ ਜਾ ਰਿਹਾ ਸੀ। ਲੜਕੀ ਆਪਣੇ ਮਾਪਿਆਂ ਨਾਲ ਜਹਾਜ਼ ਵਿਚ ਸਫਰ ਕਰ ਰਹੀ ਸੀ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

    ਸੋਨੇਗਾਓਂ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਲੜਕੀ ਉੱਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਸਹਿਰਖਸ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸਨੂੰ ਇਲਾਜ ਲਈ ਲਖਨਊ ਤੋਂ ਮੁੰਬਈ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਲੜਕੀ  ਦੀ ਹਾਲਤ ਵਿਗੜ ਗਈ ਅਤੇ ਜਹਾਜ਼ ਨੂੰ ਇਥੇ ਬਾਬਾ ਸਾਹਿਬ ਅੰਬੇਦਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਡਿੰਗ ਕਰਵਾਉਣੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।



    ਅੰਗਰੇਜ਼ੀ ਅਖਬਾਰ ਟਾਈਮਜ਼ ਆਫ ਇੰਡੀਆ ਦੀ ਇਕ ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਹਵਾ ਵਿੱਚ ਦਿਲ ਦਾ ਦੌਰਾ ਪਿਆ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਮਾਪੇ ਆਰਥਿਕ ਤੌਰ 'ਤੇ ਕਮਜ਼ੋਰ ਹਨ ਅਤੇ ਉਸ ਦਾ ਪਿਤਾ ਬੱਚੀ ਦੀ ਸਹੀ ਸਥਿਤੀ ਦੱਸਣ ਦੇ ਯੋਗ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਨੂੰ ਅਨੀਮੀਆ ਸੀ, ਜਿਸ ਬਾਰੇ ਬੱਚੀ ਦੇ ਪਿਤਾ ਨੇ ਨਹੀਂ ਦੱਸਿਆ ਸੀ।

    ਉਨ੍ਹਾਂ ਦੱਸਿਆ ਕਿ ਜੇ ਪਿਤਾ ਜੀ ਨੇ ਇਹ ਦੱਸ ਦਿੱਤਾ ਹੁੰਦਾ ਤਾਂ ਲੜਕੀ ਨੂੰ ਹਵਾਈ ਜਹਾਜ਼ ਰਾਹੀਂ ਯਾਤਰਾ ਨਹੀਂ ਕਰਨ ਦਿੱਤੀ ਜਾਂਦੀ। ਦਰਅਸਲ, 8-10 ਗ੍ਰਾਮ ਤੋਂ ਘੱਟ ਹੀਮੋਗਲੋਬਿਨ ਵਾਲੇ ਮਰੀਜ਼ਾਂ ਨੂੰ ਹਵਾਈ ਯਾਤਰਾ ਦੀ ਆਗਿਆ ਨਹੀਂ ਹੈ। ਉਸੇ ਸਮੇਂ, ਬੱਚੀ ਦਾ ਪੱਧਰ 2.5 ਗ੍ਰਾਮ ਸੀ। ਹਵਾਈ ਯਾਤਰਾ ਦੌਰਾਨ ਉਸ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਫਲਾਇਟ ਨੂੰ ਡਾ: ਬਾਬਾ ਸਾਹਿਬ ਅੰਬੇਦਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਾਰਿਆ ਗਿਆ। ਲੜਕੀ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

    Published by:Ashish Sharma
    First published:

    Tags: Heart attack, Uttar Pradesh