ਲਾਕਡਾਉਨ ‘ਚ ਨਹੀਂ ਮਿਲੀ ਸ਼ਰਾਬ, ਸੈਨੀਟਾਇਜ਼ਰ ਪੀਣ ਨਾਲ 9 ਲੋਕਾਂ ਦੀ ਮੌਤ

ਲਾਕਡਾਉਨ ‘ਚ ਨਹੀਂ ਮਿਲੀ ਸ਼ਰਾਬ, ਸੈਨੀਟਾਇਜ਼ਰ ਪੀਣ ਨਾਲ 9 ਲੋਕਾਂ ਦੀ ਮੌਤ
ਆਂਧਰਾ ਪ੍ਰਦੇਸ਼ ਦੇ ਕੁਰਿਚੇਂਦੂ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਲਾਕਡਾਉਨ ਲੱਗਿਆ ਹੋਇਆ ਹੈ, ਜਿਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਪਈਆਂ ਹਨ।
- news18-Punjabi
- Last Updated: July 31, 2020, 5:12 PM IST
ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਲਾਕਡਾਉਨ 'ਚ ਸ਼ਰਾਬ ਨਹੀਂ ਮਿਲੀ ਤਾਂ ਕਥਿਤ ਤੌਰ 'ਤੇ ਸੈਨੀਟਾਈਜ਼ਰ ਪੀਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪ੍ਰਕਾਸ਼ਮ ਜ਼ਿਲੇ ਵਿਚ ਕੁਰੀਚੇਂਦੂ ਮੰਡਲ ਹੈੱਡਕੁਆਰਟਰ ਦੀ ਹੈ। ਪ੍ਰਕਾਸ਼ਮ ਜ਼ਿਲੇ ਦੇ ਐਸ.ਪੀ. ਸਿਧਾਰਥ ਕੌਸ਼ਲ ਨੇ ਦੱਸਿਆ ਕਿ ਇਹ ਲੋਕ ਪਿਛਲੇ ਕੁਝ ਦਿਨਾਂ ਤੋਂ ਸੈਨੀਟਾਇਜ਼ਰ ਨੂੰ ਪਾਣੀ ਅਤੇ ਸਾਫਟ ਡਰਿੰਕ ਵਿਚ ਮਿਲਾ ਕੇ ਪੀ ਰਹੇ ਸਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਕੀ ਉਹ ਦੂਸਰੇ ਨਸ਼ਿਆਂ ਦੇ ਨਾਲ ਮਿਲਾ ਕੇ ਸੈਨੀਟਾਈਜ਼ਰ ਦਾ ਸੇਵਨ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਲੋਕ ਪਿਛਲੇ ਦਸ ਦਿਨਾਂ ਤੋਂ ਸੈਨੀਟਾਇਜ਼ਰ ਪੀ ਰਹੇ ਸਨ। ਖੇਤਰ ਵਿਚ ਵਿਕਣ ਵਾਲੇ ਸੈਨੀਟਾਈਜ਼ਰ ਨੂੰ ਜਾਂਚ ਲਈ ਭੇਜਿਆ ਗਿਆ ਹੈ। ਕੁਰਿਚੇਂਦੂ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਲਾਕਡਾਉਨ ਲੱਗਿਆ ਹੋਇਆ ਹੈ, ਜਿਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਪਈਆਂ ਹਨ।
ਇਹ ਕਿਹਾ ਜਾਂਦਾ ਹੈ ਕਿ ਜਿਨਾਂ ਨੂੰ ਸ਼ਰਾਬ ਦੀ ਪੱਕੀ ਆਦਤ ਹੈ ਉਹ ਸੈਨੀਟਾਇਜ਼ਰ ਪੀ ਜਾਂਦੇ ਹਨ ਕਿਉਂਕਿ ਇਸ ਵਿਚ ਕੁਝ ਮਾਤਰਾ ਵਿਚ ਅਲਕੋਹਲ ਵੀ ਹੁੰਦਾ ਹੈ। ਵੀਰਵਾਰ ਨੂੰ ਸੈਨੀਟਾਇਜ਼ਰ ਪੀਣ ਕਾਰਨ ਦੋ ਭਿਖਾਰੀ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਛੇ ਹੋਰ ਲੋਕਾਂ ਦੀ ਮੌਤ ਹੋ ਗਈ। ਸੈਨੀਟਾਇਜ਼ਰ ਪੀਣ ਵਾਲੇ ਕੁਝ ਹੋਰ ਲੋਕਾਂ ਦਾ ਇਲਾਜ ਚਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਰਕੇ ਲਾਕਡਾਉਨ ਹੋਣ ਕਾਰਨ ਪਿੰਡਾਂ ਵਿੱਚ ਸ਼ਰਾਬ ਦੀਆਂ ਦੁਕਾਨਾਂ ਪਿਛਲੇ 10 ਦਿਨਾਂ ਤੋਂ ਬੰਦ ਹਨ। ਲੋਕਾਂ ਨੂੰ ਕਿਧਰੇ ਵੀ ਸ਼ਰਾਬ ਨਹੀਂ ਮਿਲ ਰਹੀ, ਜਿਸ ਕਾਰਨ ਕੁਝ ਲੋਕਾਂ ਨੇ ਸੈਨੀਟਾਇਜ਼ਰ ਪੀਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਨ ਇਹ ਹਾਦਸਾ ਵਾਪਰਿਆ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਾਂ ਕਿ ਕੀ ਉਹ ਦੂਸਰੇ ਨਸ਼ਿਆਂ ਦੇ ਨਾਲ ਮਿਲਾ ਕੇ ਸੈਨੀਟਾਈਜ਼ਰ ਦਾ ਸੇਵਨ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਲੋਕ ਪਿਛਲੇ ਦਸ ਦਿਨਾਂ ਤੋਂ ਸੈਨੀਟਾਇਜ਼ਰ ਪੀ ਰਹੇ ਸਨ। ਖੇਤਰ ਵਿਚ ਵਿਕਣ ਵਾਲੇ ਸੈਨੀਟਾਈਜ਼ਰ ਨੂੰ ਜਾਂਚ ਲਈ ਭੇਜਿਆ ਗਿਆ ਹੈ। ਕੁਰਿਚੇਂਦੂ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਲਾਕਡਾਉਨ ਲੱਗਿਆ ਹੋਇਆ ਹੈ, ਜਿਸ ਕਰਕੇ ਪਿਛਲੇ ਕੁਝ ਦਿਨਾਂ ਤੋਂ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਪਈਆਂ ਹਨ।
ਇਹ ਕਿਹਾ ਜਾਂਦਾ ਹੈ ਕਿ ਜਿਨਾਂ ਨੂੰ ਸ਼ਰਾਬ ਦੀ ਪੱਕੀ ਆਦਤ ਹੈ ਉਹ ਸੈਨੀਟਾਇਜ਼ਰ ਪੀ ਜਾਂਦੇ ਹਨ ਕਿਉਂਕਿ ਇਸ ਵਿਚ ਕੁਝ ਮਾਤਰਾ ਵਿਚ ਅਲਕੋਹਲ ਵੀ ਹੁੰਦਾ ਹੈ। ਵੀਰਵਾਰ ਨੂੰ ਸੈਨੀਟਾਇਜ਼ਰ ਪੀਣ ਕਾਰਨ ਦੋ ਭਿਖਾਰੀ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਛੇ ਹੋਰ ਲੋਕਾਂ ਦੀ ਮੌਤ ਹੋ ਗਈ। ਸੈਨੀਟਾਇਜ਼ਰ ਪੀਣ ਵਾਲੇ ਕੁਝ ਹੋਰ ਲੋਕਾਂ ਦਾ ਇਲਾਜ ਚਲ ਰਿਹਾ ਹੈ।