ਭੋਪਾਲ ਰੇਲਵੇ ਸਟੇਸ਼ਨ ’ਤੇ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ 9 ਜ਼ਖਮੀ

News18 Punjabi | News18 Punjab
Updated: February 13, 2020, 11:07 AM IST
share image
ਭੋਪਾਲ ਰੇਲਵੇ ਸਟੇਸ਼ਨ ’ਤੇ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ 9 ਜ਼ਖਮੀ
ਭੋਪਾਲ ਰੇਲਵੇ ਸਟੇਸ਼ਨ ’ਤੇ ਵਾਪਰਿਆ ਵੱਡਾ ਹਾਦਸਾ, 1 ਦੀ ਮੌਤ 9 ਜ਼ਖਮੀ

ਮਿਲੀ ਜਾਣਕਾਰੀ ਦੇ ਅਨੁਸਾਰ ਭੋਪਾਲ ਸਟੇਸ਼ਨ ਦੇ ਪਲੇਟਫਾਰਮ ਨੰਬਰ ਤਿੰਨ ਤੇ ਓਵਰਬ੍ਰਿਜ਼ ਦੀ ਪੌੜੀਆ ਢਹਿ ਗਈਆਂ। ਇਸਦੇ ਮਲਬੇ ਦੀ ਚਪੇਟ ’ਚ ਕਈ ਯਾਤਰੀ ਆ ਗਏ।

  • Share this:
  • Facebook share img
  • Twitter share img
  • Linkedin share img
ਭੋਪਾਲ ਰੇਲਵੇ ਸਟੇਸ਼ਨ ਤੇ ਵੱਡਾ ਹਾਦਸਾ ਵਾਪਰਿਆ। ਜਿਸ ਕਾਰਨ ਮੌਕੇ ਤੇ ਹੀ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 9 ਲੋਕ ਇਸ ਹਾਦਸੇ ਕਾਰਨ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਭੋਪਾਲ ਸਟੇਸ਼ਨ ਦੇ ਪਲੇਟਫਾਰਮ ਨੰਬਰ ਤਿੰਨ ਤੇ ਓਵਰਬ੍ਰਿਜ਼ ਦੀ ਪੌੜੀਆ ਢਹਿ ਗਈਆਂ। ਇਸਦੇ ਮਲਬੇ ਦੀ ਚਪੇਟ ’ਚ ਕਈ ਯਾਤਰੀ ਆ ਗਏ। ਜਿਨ੍ਹਾਂ ਚੋਂ ਇਕ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਦੇ ਕਾਰਨ 9 ਗੰਭੀਰ ਜਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਰੇਲਵੇ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਤੁਰੰਤ ਹੀ ਰਾਹਤ ਕਾਰਜਾਂ ਚ ਜੁਟ ਗਏ। ਨਾਲ ਹੀ ਜਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।

First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ