OMG! ਵਿਆਹ ਵਿਚ ਬਰਾਤੀਆਂ ਨੇ ਹਵਾ ਵਿਚ ਉਡਾਏ 90 ਲੱਖ ਰੁਪਏ- VIDEO VIRAL

News18 Punjabi | News18 Punjab
Updated: December 1, 2019, 3:31 PM IST
OMG! ਵਿਆਹ ਵਿਚ ਬਰਾਤੀਆਂ ਨੇ ਹਵਾ ਵਿਚ ਉਡਾਏ 90 ਲੱਖ ਰੁਪਏ- VIDEO VIRAL
OMG! ਵਿਆਹ ਵਿਚ ਬਰਾਤੀਆਂ ਨੇ ਹਵਾ ਵਿਚ ਉਡਾਏ 90 ਲੱਖ ਰੁਪਏ- VIDEO VIRAL

  • Share this:
ਵਿਆਹਾਂ ਵਿਚ ਫਜੂਲਖਰਚੀ ਰੋਕਣ ਦੀ ਗੱਲ਼ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ ਪਰ ਗੁਜਰਾਤ ਵਿਚ ਕੁਝ ਵੱਖਰਾ ਹੀ ਨਜ਼ਰਾ ਵੇਖਣ ਨੂੰ ਮਿਲਿਆ। ਗੁਜਰਾਤ ਦੇ ਜਾਮਨਗਰ ਵਿਚ ਇਕ ਵਿਆਹ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਆਹ ਉਤੇ ਜੋ ਖਰਚ ਹੋਇਆ ਉਹ ਤਾਂ ਹੋਇਆ ਹੀ, ਪਰ ਲਾੜੇ ਦੇ ਰਿਸ਼ਤੇਦਾਰਾਂ ਨੇ ਬਰਾਤ ਉਤੇ ਨੋਟਾਂ ਦਾ ਮੀਂਹ ਵਰ੍ਹਾ ਦਿੱਤਾ। ਦੱਸਿਆ ਜਾਂਦਾ ਹੈ ਕਿ ਬਰਾਤ ਵਿਚ ਲਾੜੇ ਦੇ ਪਰਿਵਾਰ ਵਾਲਿਆਂ ਨੇ ਇਕ-ਦੋ ਨਹੀਂ, 90 ਲੱਖ ਰੁਪਏ ਉਡਾ ਦਿੱਤੇ। ਇਸ ਵਿਆਹ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੋਟਾਂ ਦੇ ਬੰਡਲ ਉੱਡ ਰਹੇ ਹਨ।


ਗੁਜਰਾਤ ਦੇ ਜਾਮਨਗਰ ਵਿਚ ਵਿਆਹ ਦੀ ਪਾਰਟੀ ਵਿਚ ਬਰਾਤੀਆਂ ਨੇ ਲੱਖਾਂ ਰੁਪਏ ਦੇ ਨੋਟ ਸੁੱਟ ਦਿੱਤੇ। ਸੌ ਅਤੇ ਦੋ ਸੌ ਦੇ ਨੋਟ ਹੀ ਨਹੀਂ, ਬਾਰਾਤੀਆਂ ਨੇ ਪੰਜ ਸੌ ਅਤੇ ਦੋ ਹਜ਼ਾਰ ਰੁਪਏ ਦੇ ਨੋਟ ਵੀ ਹਵਾ ਵਿਚ ਉਡਾਏ। ਨੋਟਾਂ ਦੀ ਇੱਕ ਪਰਤ ਸੜਕ ਉਤੇ ਦਿਖਾਈ ਦੇਣ ਲੱਗੀ, ਉਥੇ ਮੌਜੂਦ ਲੋਕਾਂ ਨੂੰ ਇਵੇਂ ਮਹਿਸੂਸ ਹੋਇਆ ਜਿਵੇਂ ਨੋਟਾਂ ਦੀ ਬਾਰਸ਼ ਹੋ ਰਹੀ ਹੋਵੇ। ਕਈ ਲੋਕ ਨੋਟ ਚੁੱਕਦੇ ਵੇਖੇ ਜਾ ਸਕਦੇ ਹਨ।

ਦੱਸ ਦਈਏ ਕਿ ਚੇਲਾ ਪਿੰਡ ਵਿਚ ਜਡੇਜਾ ਪਰਿਵਾਰ ਦਾ ਵਿਆਹ ਸਮਾਗਮ ਸੀ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਪੰਜ ਪਿੰਡਾਂ ਦੀਆਂ ਗਊਸ਼ਾਲਾਵਾਂ ਨੂੰ ਦਾਨ ਕੀਤੀ ਜਾਵੇਗੀ। ਵਿਆਹ ਤੋਂ ਬਾਅਦ ਲਾੜਾ ਰਿਸ਼ੀਰਾਜ ਜਡੇਜਾ ਹੈਲੀਕਾਪਟਰ ਉਤੇ ਲਾੜੀ ਨੂੰ ਲੈ ਕੇ ਆਇਆ। ਦੱਸਿਆ ਜਾ ਰਿਹਾ ਹੈ ਕਿ ਰਿਸ਼ੀਰਾਜ ਦੇ ਵੱਡੇ ਭਰਾ ਯਸ਼ਪਾਲ ਨੇ ਇਕ ਕਰੋੜ ਰੁਪਏ ਦੀ ਕਾਰ ਤੋਹਫੇ ਵਜੋਂ ਦਿੱਤੀ ਹੈ।

 
First published: December 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...