ਖੌਫਨਾਕ : ਘਰ ‘ਚ ਦਾਖਲ ਹੋ ਕੇ 90 ਸਾਲਾ ਬਜ਼ੁਰਗ ਔਰਤ ਨਾਲ ਸਮੂਹਿਕ ਬਲਾਤਕਾਰ

Tripura gang rape: ਪੁਲਿਸ ਅਧਿਕਾਰੀ ਨੇ ਦਸਿਆ ਕਿ ਇਕ ਮੁਲਜ਼ਮ ਬਜ਼ੁਰਗ ਔਰਤ ਨੂੰ ‘ਦਾਦੀ’ ਆਖਦਾ ਸੀ। ਬਜ਼ੁਰਗ  ਘਰ ਵਿੱਚ ਇਕੱਲਾ ਰਹਿੰਦੀ ਸੀ। ਘਟਨਾ ਦੀ ਰਾਤ ਨੂੰ ਦੋਸ਼ੀ ਕਿਸੇ ਹੋਰ ਵਿਅਕਤੀ ਨਾਲ ਲੈ ਕੇ ਘਰ ਵਿੱਚ ਦਾਖਲ ਹੋਇਆ ਅਤੇ ਦੋਵਾਂ ਨੇ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ।

 ਇਕ ਮੁਲਜ਼ਮ ਬਜ਼ੁਰਗ ਔਰਤ ਨੂੰ ‘ਦਾਦੀ’ ਆਖਦਾ ਸੀ (ਸੰਕੇਤਿਕ ਤਸਵੀਰ)

ਇਕ ਮੁਲਜ਼ਮ ਬਜ਼ੁਰਗ ਔਰਤ ਨੂੰ ‘ਦਾਦੀ’ ਆਖਦਾ ਸੀ (ਸੰਕੇਤਿਕ ਤਸਵੀਰ)

 • Share this:
  ਅਗਰਤਲਾ - ਤ੍ਰਿਪੁਰਾ ਵਿੱਚ ਇੱਕ 90 ਸਾਲਾ ਬਜ਼ੁਰਗ ਔਰਤ ਨਾਲ ਉਸਦੇ ਘਰ ਵਿੱਚ ਦੋ ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕੀਤਾ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 24 ਅਕਤੂਬਰ ਨੂੰ ਉੱਤਰੀ ਤ੍ਰਿਪੁਰਾ ਜ਼ਿਲ੍ਹੇ ਦੇ ਕੰਚਨਪੁਰ ਸਬ-ਡਵੀਜ਼ਨ ਦੇ ਬਰਹਲਦੀ ਪਿੰਡ ਵਿੱਚ ਵਾਪਰੀ ਸੀ, ਪਰ ਉਸਦੇ ਰਿਸ਼ਤੇਦਾਰਾਂ ਨੇ 29 ਅਕਤੂਬਰ ਨੂੰ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ।

  ਪੁਲਿਸ ਸੁਪਰਡੈਂਟ ਭਾਨੂਪਦ ਚੱਕਰਵਰਤੀ ਨੇ ਦੱਸਿਆ ਕਿ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਦੋਸ਼ੀ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

  ਔਰਤ ਨੂੰ ਦਾਦੀ ਕਹਿੰਦੇ ਸੀ ਦੋਸ਼ੀ

  ਅਧਿਕਾਰੀ ਨੇ ਦਸਿਆ ਕਿ ਇਕ ਦੋਸ਼ੀ ਔਰਤ ਨੂੰ ‘ਦਾਦੀ’ ਆਖਦਾ ਸੀ। ਬਜ਼ੁਰਗ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ। ਘਟਨਾ ਦੀ ਰਾਤ ਨੂੰ ਦੋਸ਼ੀ ਕਿਸੇ ਹੋਰ ਵਿਅਕਤੀ ਨਾਲ ਘਰ ਵਿੱਚ ਦਾਖਲ ਹੋਇਆ ਅਤੇ ਦੋਵਾਂ ਨੇ ਬਜ਼ੁਰਗ ਔਰਤ ਨਾਲ ਬਲਾਤਕਾਰ ਕੀਤਾ। ਬਜ਼ੂਰਗ ਔਰਤ ਘਟਨਾ ਤੋਂ ਬਾਅਦ ਬੀਮਾਰ ਹੋ ਗਈ ਪਰ ਉਸਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ।

   ਘਟਨਾ ਤੋਂ 5 ਦਿਨਾਂ ਬਾਅਦ ਸ਼ਿਕਾਇਤ ਦਰਜ ਕਰਵਾਈ ਗਈ

  ਉਨ੍ਹਾਂ ਦੱਸਿਆ ਕਿ ਜਦੋਂ ਉਸ ਦੇ ਰਿਸ਼ਤੇਦਾਰਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਸਨੇ ਪੰਜ ਦਿਨਾਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਬਜ਼ੁਰਗ ਔਰਤ ਨੂੰ ਹਸਪਤਾਲ ਲੈ ਗਈ ਅਤੇ ਉਨ੍ਹਾਂ ਦਾ ਬਿਆਨ ਵੀ ਦਰਜ ਕੀਤਾ, ਜਿਸ ਦੇ ਅਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਔਰਤ ਹੁਣ ਆਪਣੇ ਘਰ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਬਜ਼ੁਰਗ ਔਰਤ ਦਾ ਮੈਡੀਕਲ ਟੈਸਟ ਕਰਵਾਇਆ ਗਿਆ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ।
  Published by:Ashish Sharma
  First published: