• Home
  • »
  • News
  • »
  • national
  • »
  • 95 YEAR OLD WOMAN TRAVELS 900 KM EVERY 3 MONTHS JUST TO TELL HERSELF ALIVE READ PAINFUL STORY CGNT TRANSPG

ਹਰ 3 ਮਹੀਨੇ 'ਚ 900 ਕਿਲੋਮੀਟਰ ਦਾ ਸਫਰ ਤੈਅ ਕਰਦੀ 95 ਸਾਲਾ ਔਰਤ, ਬੱਸ ਇਹ ਦੱਸਣ ਲਈ ਕਿ ਮੈਂ ਜ਼ਿੰਦਾ ਹਾਂ

95 ਸਾਲ ਦੀ ਬਜ਼ੁਰਗ ਔਰਤ ਨੂੰ ਹਰ ਤਿੰਨ ਮਹੀਨੇ ਬਾਅਦ 900 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ। ਇਹ ਔਰਤ ਦੂਜੇ ਵਿਸ਼ਵ ਯੁੱਧ ਦੇ ਸਿਪਾਹੀ ਦੀ ਪਤਨੀ ਹੈ। ਉਹ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਰਹਿੰਦੀ ਹੈ, ਪਰ ਹਰ ਤੀਜੇ ਮਹੀਨੇ ਉਸ ਨੂੰ 'ਮੈਂ ਜ਼ਿੰਦਾ ਹਾਂ' ਕਹਿਣ ਲਈ ਬਿਲਾਸਪੁਰ ਤੋਂ ਉੱਤਰ ਪ੍ਰਦੇਸ਼ ਦੇ ਬਲੀਆ ਜਾਣਾ ਪੈਂਦਾ ਹੈ।

ਹਰ 3 ਮਹੀਨੇ 'ਚ 900 ਕਿਲੋਮੀਟਰ ਦਾ ਸਫਰ ਤੈਅ ਕਰਦੀ 95 ਸਾਲਾ ਔਰਤ, ਬੱਸ ਇਹ ਦੱਸਣ ਲਈ ਕਿ ਮੈਂ ਜ਼ਿੰਦਾ ਹਾਂ

  • Share this:
    ਰਾਏਪੁਰ : ਉੱਤਰ ਪ੍ਰਦੇਸ਼ ਦੇ ਬਲੀਆ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਅਤੇ ਬ੍ਰਿਟਿਸ਼ ਈਸਟ ਇੰਡੀਆ ਦੀ ਤਰਫੋਂ ਰਾਜਪੂਤ ਰੈਜੀਮੈਂਟ ਦੀ ਅਗਵਾਈ ਵਿੱਚ ਲੜਿਆ। ਰਣਜੀਤ ਦੇ ਪਿਤਾ ਦੁਰਗਾ ਦੱਤ ਵੀ ਆਜ਼ਾਦੀ ਘੁਲਾਟੀਏ ਰਹਿ ਚੁੱਕੇ ਹਨ। ਰਣਜੀਤ ਸਿੰਘ 1942 ਤੋਂ 45 ਤੱਕ ਵਿਸ਼ਵ ਯੁੱਧ ਤੋਂ ਬਾਅਦ ਸੇਵਾਮੁਕਤ ਹੋ ਗਿਆ ਅਤੇ 2003 ਵਿੱਚ ਅਕਾਲ ਚਲਾਣਾ ਕਰ ਗਿਆ। ਉਸ ਤੋਂ ਬਾਅਦ ਛੱਤੀਸਗੜ੍ਹ ਦੇ ਬਿਲਾਸਪੁਰ ਖੇਤੀਬਾੜੀ ਵਿਭਾਗ ਵਿੱਚ ਤਾਇਨਾਤ ਛੋਟਾ ਪੁੱਤਰ ਆਰਕੇ ਸਿੰਘ ਆਪਣੀ ਮਾਂ ਲਲਿਤਾ ਦੇਵੀ ਨੂੰ ਆਪਣੇ ਨਾਲ ਬਿਲਾਸਪੁਰ ਲੈ ਆਇਆ।

    ਬਿਲਾਸਪੁਰ ਦੇ ਤਿਫਰਾ 'ਚ ਰਹਿਣ ਵਾਲੀ 95 ਸਾਲਾ ਲਲਿਤਾ ਦੇਵੀ ਆਪਣੇ ਫੌਜੀ ਪਤੀ ਦੀ ਸਿਰਫ 6000 ਰੁਪਏ ਦੀ ਪੈਨਸ਼ਨ ਲੈਣ ਲਈ ਪਿਛਲੇ ਕਈ ਸਾਲਾਂ ਤੋਂ ਉੱਤਰ ਪ੍ਰਦੇਸ਼ ਜਾਂਦੀ ਹੈ। ਲਲਿਤਾ ਦੇਵੀ ਦੇ ਪੁੱਤਰ ਆਰ.ਕੇ.ਸਿੰਘ ਦਾ ਕਹਿਣਾ ਹੈ ਕਿ ਬਿਲਾਸਪੁਰ ਤੋਂ ਬਲੀਆ ਤੱਕ ਦੇ ਸਫਰ 'ਚ ਕਰੀਬ ਚਾਰ ਹਜ਼ਾਰ ਰੁਪਏ ਖਰਚ ਆਉਂਦੇ ਹਨ। ਜਿਸ ਦਾ ਕਾਰਨ ਇਹ ਹੈ ਕਿ ਹਰ ਤਿੰਨ ਮਹੀਨੇ ਬਾਅਦ ਸੈਨਿਕ ਬੋਰਡ ਵੱਲੋਂ ਪੈਨਸ਼ਨ ਲਈ ਲਲਿਤਾ ਦੇਵੀ ਤੋਂ ਜਿਉਂਦੇ ਹੋਣ ਦਾ ਸਬੂਤ ਮੰਗਦੇ ਹਨ। ਇਹ ਸਰਕਾਰੀ ਨਿਯਮ ਹੈ, ਇਸ 'ਤੇ ਕੋਈ ਇਤਰਾਜ਼ ਨਹੀਂ ਹੈ, ਪਰ ਲਲਿਤਾ ਦੇਵੀ ਦੇ ਪੁੱਤਰ ਨੇ ਪੈਨਸ਼ਨ ਖਾਤੇ ਬਿਲਾਸਪੁਰ 'ਚ ਤਬਦੀਲ ਕਰਨ ਲਈ ਕਈ ਵਾਰ ਅਰਜ਼ੀਆਂ ਦਿੱਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ |

    ਸਿਰਫ ਇਹ ਦੱਸਣ ਜਾਂਦੀ ਕਿ ਮੈਂ ਜਿੰਦਾ ਹਾਂ

    ਸਾਬਕਾ ਫੌਜੀ ਦੀ ਪਤਨੀ ਲਲਿਤਾ ਦੇਵੀ ਉਮਰ ਵਧਣ ਕਾਰਨ ਠੀਕ ਤਰ੍ਹਾਂ ਤੁਰਨ-ਫਿਰਨ ਤੋਂ ਅਸਮਰੱਥ ਹੈ। ਲਲਿਤਾ ਦੇਵੀ ਨੂੰ ਉਸਦਾ ਪੁੱਤਰ ਆਰ ਕੇ ਸਿੰਘ, ਜੋ ਹੁਣ ਬੁੱਢਾ ਵੀ ਹੈ, ਉੱਤਰ ਪ੍ਰਦੇਸ਼ ਦੇ ਬਲੀਆ ਲੈ ਜਾਂਦਾ ਹੈ, ਅਤੇ ਉੱਥੇ ਲਲਿਤਾ ਦੇਵੀ ਦੱਸਦੀ ਹੈ ਕਿ 'ਮੈਂ ਹੁਣ ਜ਼ਿੰਦਾ ਹਾਂ'। ਆਰਕੇ ਸਿੰਘ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪੈਨਸ਼ਨ ਖਾਤਾ ਬਲੀਆ ਤੋਂ ਬਿਲਾਸਪੁਰ ਸ਼ਿਫਟ ਕੀਤਾ ਜਾਵੇ। ਇਸ ਸਬੰਧੀ ਕਈ ਵਾਰ ਦਰਖਾਸਤਾਂ ਦਿੱਤੀਆਂ, ਮਿੰਨਤਾਂ ਕੀਤੀਆਂ ਪਰ ਕੋਈ ਸੁਣਵਾਈ ਨਹੀਂ ਹੋਈ। ਆਮ ਤੌਰ 'ਤੇ ਲਿਵਿੰਗ ਸਰਟੀਫਿਕੇਟ ਸਾਲ 'ਚ ਇਕ ਵਾਰ ਪੇਸ਼ ਕਰਨਾ ਪੈਂਦਾ ਹੈ ਪਰ ਇਹ ਸਰਟੀਫਿਕੇਟ ਹਰ ਤਿੰਨ ਮਹੀਨੇ ਬਾਅਦ ਸੈਨਿਕ ਬੋਰਡ 'ਚ ਦੇਣਾ ਪੈਂਦਾ ਹੈ, ਜਿਸ ਕਾਰਨ ਕਾਫੀ ਦਿੱਕਤ ਆ ਰਹੀ ਹੈ। ਹੁਣ ਸਫ਼ਰ ਕਰਨਾ ਔਖਾ ਹੋ ਗਿਆ ਹੈ।
    Published by:Sukhwinder Singh
    First published: