Home /News /national /

ਮਰਨ ਤੋਂ ਬਾਅਦ ਵੀ 4 ਲੋਕਾਂ ਨੂੰ ਜ਼ਿੰਦਗੀ ਦੇਵੇਗੀ ਇੰਦੌਰ ਦੀ 52 ਸਾਲਾਂ ਔਰਤ

ਮਰਨ ਤੋਂ ਬਾਅਦ ਵੀ 4 ਲੋਕਾਂ ਨੂੰ ਜ਼ਿੰਦਗੀ ਦੇਵੇਗੀ ਇੰਦੌਰ ਦੀ 52 ਸਾਲਾਂ ਔਰਤ

ਮੱਧ ਪ੍ਰਦੇਸ਼ ਦੇ ਇੰਦੌਰ 'ਚ ਪਹਿਲੀ ਵਾਰ ਔਰਤ ਵੱਲੋਂ ਦਾਨ ਕੀਤੇ ਜਾਣਗੇ ਹੱਥ

ਮੱਧ ਪ੍ਰਦੇਸ਼ ਦੇ ਇੰਦੌਰ 'ਚ ਪਹਿਲੀ ਵਾਰ ਔਰਤ ਵੱਲੋਂ ਦਾਨ ਕੀਤੇ ਜਾਣਗੇ ਹੱਥ

ਪਹਿਲੀ ਵਾਰ ਇੰਦੌਰ ਦੇ ਵਿੱਚ ਹੱਥਾਂ ਨੂੰ ਦਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ  52 ਸਾਲ ਦੀ ਔਰਤ ਦੇ ਆਪਣੇ ਹੱਥਾਂ ਦਾ ਟਰਾਂਸਪਲਾਂਟ ਕਰਵਾ ਕੇ 18 ਸਾਲ ਦੀ ਕੁੜੀ ਨੂੰ ਨਵੀਂ ਜ਼ਿੰਦਗੀ ਦੇਵੇਗੀ। ਮਿਲੀ ਜਾਣਕਾਰੀ ਦੇ ਮੁਤਾਬਕ ਇੰਦੌਰ ਦੀ ਇਕ ਔਰਤ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਅੰਗਦਾਨ ਕਰ ਕੇ 4 ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦਿੱਤੀਆਂ ਹਨ।

ਹੋਰ ਪੜ੍ਹੋ ...
  • Last Updated :
  • Share this:

ਮੱਧ ਪ੍ਰਦੇਸ਼ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਦੌਰ ਦੇ ਵਿੱਚ ਹੱਥਾਂ ਨੂੰ ਦਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ  52 ਸਾਲ ਦੀ ਔਰਤ ਆਪਣੇ ਹੱਥਾਂ ਦਾ ਟਰਾਂਸਪਲਾਂਟ ਕਰਵਾ ਕੇ 18 ਸਾਲ ਦੀ ਕੁੜੀ ਨੂੰ ਨਵੀਂ ਜ਼ਿੰਦਗੀ ਦੇਵੇਗੀ। ਮਿਲੀ ਜਾਣਕਾਰੀ ਦੇ ਮੁਤਾਬਕ ਇੰਦੌਰ ਦੀ ਇਕ ਔਰਤ ਨੇ ਆਪਣੀ ਮੌਤ ਤੋਂ ਬਾਅਦ ਆਪਣੇ ਅੰਗਦਾਨ ਕਰ ਕੇ 4 ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦਿੱਤੀਆਂ ਹਨ।

ਮਿਲੀ ਜਾਣਕਾਰੀ ਦੇ ਮੁਤਾਬਕ ਇੰਦੌਰ ਦੀ ਰਹਿਣ ਵਾਲੀ ਇੱਕ 52 ਸਾਲਾਂ ਸਾਲਾਵਿਨੀਤਾ ਖਜਾਨਚੀ ਨੂੰ ਅਚਾਨਕ ਦਿਮਾਗ ਸਬੰਧੀ ਗੰਭੀਰ ਸਮੱਸਿਆ ਦੇ ਚੱਲਦੇ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 13 ਜਨਵਰੀ ਨੂੰ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਵਿਨੀਤਾ ਦੀ ਹਾਲਤ ਵਿਗੜਦੀ ਚਲੀ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ 15 ਜਨਵਰੀ ਨੂੰ ਦਿਮਾਗੀ ਰੂਪ ਤੋਂ ਮ੍ਰਿਤਕ ਐਲਾਨ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਵਿਨੀਤਾ ਦਾ ਪਰਿਵਾਰ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਉਨ੍ਹਾਂ ਦੇ ਮਰਨ ਤੋਂ ਬਾਅਦ ਅੰਗਦਾਨ ਲਈ ਅੱਗੇ ਆਇਆ ਹੈ।

ਇਸ ਤੋਂ ਬਾਅਦ ਸਰਜਨਾਂ ਨੇ 52 ਸਾਲਾ ਔਰਤ ਦੇ ਮ੍ਰਿਤਕ ਸਰੀਰ ਤੋਂ ਉਸ ਦੇ ਦੋਵੇਂ ਹੱਥ, ਦੋਵੇਂ ਫੇਫੜੇ, ਜਿਗਰ ਅਤੇ ਦੋਵੇਂ ਗੁਰਦੇ ਨਿਕਾਲ ਕੇ ਸੁਰੱਖਿਅਤ ਰੱਖ ਲਏ। ਇੰਦੌਰ ਸੋਸਾਇਟੀ ਫਾਰ ਆਰਗਨ ਡੋਨੇਸ਼ਨ ਦੇ ਸਕੱਤਰ ਡਾ. ਸੰਜੇ ਦੀਕਸ਼ਿਤ ਨੇ ਦੱਸਿਆ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਬ੍ਰੇਨ ਡੈੱਡ ਵਿਅਕਤੀ ਦੇ ਹੱਥ ਦਾਨ ਕੀਤੇ ਗਏ ਹੋਣ। ਇਹ ਘਟਨਾ ਅੰਗਦਾਨ ਦੇ ਖੇਤਰ ਵਿੱਚ ਇੱਕ ਕ੍ਰਾਂਤੀ ਵਰਗੀ ਸਾਬਿਤ ਹੋਈ ਹੈ। ਦੀਕਸ਼ਿਤ ਸਰਕਾਰੀ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਦੇ ਡੀਨ ਵੀ ਹਨ।ਜਿਨ੍ਹਾਂ ਨੇ ਦੱਸਿਆ ਕਿ ਵਿਨੀਤਾ ਦੇ ਮਰਨ ਤੋਂ ਬਾਅਦ ਅੰਗ ਦਾਨ ਤੋਂ ਮਿਲੇ ਦੋਵੇਂ ਹੱਥ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਭੇਜੇ ਗਏ ਹਨ।

ਦੀਕਸ਼ਿਤ ਨੇ ਦੱਸਿਆ ਕਿ ਇਹ ਹੱਥ ਮੁੰਬਈ ਦੇ ਇੱਕ ਨਿੱਜੀ ਹਸਪਤਾਲ 'ਚ ਟਰਾਂਸਪਲਾਂਟ ਰਾਹੀਂ 18 ਸਾਲਾ ਕੁੜੀ ਦੇ ਸਰੀਰ ਵਿੱਚ ਲਗਾਏ ਜਾਣਗੇ। ਦੀਕਸ਼ਿਤ ਨੇ ਦੱਸਿਆ ਕਿ ਮੈਨੂੰ ਪਤਾ ਚੱਲਿਆ ਹੈ ਕਿ ਜਨਮ ਤੋਂ ਹੀ ਇਸ ਬੱਚੀ ਦੇ ਦੋਵੇਂ ਹੱਥ ਨਹੀਂ ਹਨ। ਦਾਨ ਕੀਤੇ ਹੱਥਾਂ ਦੀ ਟਰਾਂਸਪਲਾਂਟ ਸਰਜਰੀ ਨਾਲ ਉਸ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਵਿਨੀਤਾ ਦੀਆਂ ਦੋ ਧੀਆਂ ਹਨ ਅਤੇ ਉਸ ਦਾ ਪਤੀ ਸੁਨੀਲ ਖਜ਼ਾਨਚੀ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ। ਉਸ ਦੀ ਵੱਡੀ ਧੀ ਨਿਰੀਹਾ ਨੇ ਕਿਹਾ ਕਿ ਮੇਰੀ ਮਾਂ ਦੇ ਦਿਲ ਵਿੱਚ ਕੁੜੀਆਂ ਲਈ ਹਮੇਸ਼ਾ ਪਿਆਰ ਅਤੇ ਹਮਦਰਦੀ ਦੀ ਖ਼ਾਸ ਥਾਂ ਰਹੀ ਹੈ। ਇਹ ਸੰਜੋਗ ਹੈ ਕਿ ਮਰਨ ਤੋਂ ਬਾਅਦ ਅੰਗਦਾਨ ਕਰਨ ਤੋਂ ਬਾਅਦ ਮੇਰੀ ਮਾਂ ਦੇ ਦੋਵੇਂ ਹੱਥ 18 ਸਾਲਾ ਕੁੜੀ ਦੇ ਸਰੀਰ ਨਾਲ ਜੋੜੇ ਜਾਣ ਜਾ ਰਹੇ ਹਨ।

ਓਧਰ ਅੰਗਦਾਨ ਨੂੰ ਉਤਸ਼ਾਹਿਤ ਕਰਨ ਵਾਲੇ ਗੈਰ-ਸਰਕਾਰੀ ਸੰਗਠਨ "ਮੁਸਕਾਨ ਗਰੁੱਪ" ਦੇ ਵਲੰਟੀਅਰ ਸੰਦੀਪਨ ਆਰੀਆ ਨੇ ਦੱਸਿਆ ਕਿ ਵਿਨੀਤਾ ਦੇ ਮਰਨ ਤੋਂ ਬਾਅਦ ਅੰਗਦਾਨ ਤੋਂ ਮਿਲੇ ਦੋਵੇਂ ਫੇਫੜਿਆਂ ਨੂੰ ਇੱਕ ਵਿਸ਼ੇਸ਼ ਉਡਾਣ ਰਾਹੀਂ ਚੇਨਈ ਭੇਜਿਆ ਗਿਆ ਅਤੇ ਇਨ੍ਹਾਂ ਅੰਗਾਂ ਨੂੰ ਲੋੜਵੰਦ ਮਰੀਜ਼ਾਂ ਦੇ ਸਰੀਰਾਂ ਵਿੱਚ ਟਰਾਂਸਪਲਾਂਟ ਕੀਤਾ ਜਾਵੇਗਾ। ਲੀਵਰ ਅਤੇ ਦੋ ਗੁਰਦੇ ਇੰਦੌਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਨੂੰ ਉਨ੍ਹਾਂ ਦੇ ਸਰੀਰ ਦਾ ਅੰਗ ਬਣ ਕੇ ਨਵੀਂ ਜ਼ਿੰਦਗੀ ਦਿੱਤੀ ਜਾਵੇਗੀ।

Published by:Shiv Kumar
First published:

Tags: India, Indore, Madhya pardesh, Organ Donor