ਦੇਸ਼ਭਰ ਦੇ ਵਿੱਚ ਅਪਰਾਧਕ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ । ਦਰਅਸਲ ਅਜੇ ਦੇਸ਼ ਦੀ ਰਾਜਥਾਨੀ ਦਿੱਲੀ ਦੇ ਕਾਂਝਵਾਲਾ ਕਤਲ ਦਾ ਮਾਮਲਾ ਅਜੇ ਸੁਲਝਿਆ ਨਹੀਂ ਹੈ ਕਿ ਇੱਕ ਹੋਰ ਲਿਵ-ਇਨ-ਰਿਲੇਸ਼ਨਸ਼ਿਪ ਵਿੱਚ ਔਰਤ ਦੇ ਕਤਲ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ । ਹੁਣ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਵਿੱਚ 62 ਸਾਲਾ ਪ੍ਰੇਮੀ ਦੇ ਵੱਲੋਂ 54 ਸਾਲਾ ਪ੍ਰੇਮਿਕਾ ਦੇ ਉੱਪਰ ਤੇਜ਼ਾਬ ਸੁੱਟ ਕੇ ਉਸ ਦਾ ਕਤਲ ਕਰ ਦਿੱਤਾ ਗਿਆ । ਕਤਲ ਦੇ ਇਸ ਮਾਮਲੇ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪ੍ਰੇਮੀ ਜੋੜਾ ਪਿਛਲੇ 25 ਸਾਲਾਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਿਹਾ ਸੀ।ਵੀਰਵਾਰ ਨੂੰ ਇਸ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੰਬਈ ਦੇ ਗਿਰਗਾਓਂ ਦੇ ਵਿੱਚ ਇੱਕ 54 ਸਾਲਾ ਔਰਤ ਦਾ ਉਸ ਦੇ ਲਿਵ-ਇਨ ਪਾਰਟਨਰ ਦੇ ਵੱਲੋਂ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ ਅਤੇ ਦੋ ਹਫ਼ਤਿਆਂ ਤੋਂ ਬਾਅਦ ਪੀੜਤ ਔਰਤ ਦੀ ਮੌਤ ਹੋ ਗਈ ਹੈ ।
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜਦੋਂ ਪੀੜਤ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਹ ਤੇਜ਼ਾਬ ਦੇ ਹਮਲੇ ਦੇ ਕਾਰਨ 50 ਫੀਸਦੀ ਸੜ ਗਈ ਸੀ।ਪੁਲਿਸ ਦੇ ਮੁਤਾਬਕ ਕਰੀਬ 15 ਦਿਨ ਪਹਿਲਾਂ ਜਨਵਰੀ ਮਹੀਨੇ ਦੇ ਵਿੱਚ 62 ਸਾਲਾ ਮਹੇਸ਼ ਪੁਜਾਰੀ ਨੇ ਕਥਿਤ ਤੌਰ 'ਤੇ ਆਪਣੀ 54 ਸਾਲਾ ਲਿਵ-ਇਨ ਰਿਲੇਸ਼ਨਸ਼ਿਪ ਪਾਰਟਨਰ ਦੇ ਉੱਪਰ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ ਸੀ। ਪੁਲਿਸ ਦਾ ਇਸ ਮਾਮਲੇ ਵਿੱਚ ਇਹ ਕਹਿਣਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਇਸ ਜੋੜੇ ਦੇ ਵਿਚਾਲੇ ਝਗੜਾ ਹੋ ਗਿੲਆ ਸੀ ਅਤੇ ਦੋਸ਼ੀ ਮਹੇਸ਼ ਪੁਜਾਰੀ ਨੇ ਪੀੜਤ ਮਹਿਲਾ ਦੇ ਉੱਪਰ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ।
ਪੁਲਿਸ ਦੇ ਮੁਤਾਬਕ ਇਹ ਦੋਵੇਂ ਬੀਤੇ 25 ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਇਕੱਠੇ ਰਹਿੰਦੇ ਸਨ, ਪਰ ਕੁਝ ਸਮੇਂ ਤੋਂ ਦੋਵਾਂ ਦੇ ਵਿਚਾਲੇ ਅਕਸਰ ਹੀ ਝਗੜੇ ਹੁੰਦੇ ਰਹਿੰਦੇ ਸਨ। ਪੁਲਿਸ ਨੇ ਦੱਸਿਆ ਕਿ ਪੀੜਤ ਮਹਿਲਾ ਮਹੇਸ਼ ਉੱਤੇ ਘਰ ਛੱਡਣ ਦੇ ਲਈ ਦਬਾਅ ਪਾ ਰਹੀ ਸੀ ਅਤੇ ਉਸ ਨੂੰ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਸੀ।ਜਿਸ ਦੇ ਕਾਰਨ ਮਹੇਸ਼ ਨੇ ਆਪਣੀ ਪਾਟਨਰ ਔਰਤ 'ਤੇ ਤੇਜ਼ਾਬ ਦੇ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਮਹੇਸ਼ ਪੁਜਾਰੀ ਨੂੰ ਪਿਛਲੇ ਮਹੀਨੇ ਐਲ.ਟੀ.ਮਾਰਗ ਪੁਲਿਸ ਸਟੇਸ਼ਨ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਹੁਣ ਇਸ ਮਾਮਲੇ ਵਿੱਚ ਔਰਤ ਦੀ ਮੌਤ ਹੋਣ ਤੋਂ ਬਾਅਦ ਭਾਰਤੀ ਦੰਡਾਵਲੀ ਦੀ ਧਾਰਾ 302 ਨੂੰ ਕਤਲ ਦੇ ਦੋਸ਼ ਦੇ ਵਿੱਚ ਜੋੜ ਦਿੱਤਾ ਗਿਆ ਹੈ।
ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਫਤਾਬ ਪੂਨਾਵਾਲਾ ਨੇ ਦਿੱਲੀ ਦੇ ਮਹਿਰੌਲੀ ਇਲਾਕੇ ਦੇ ਵਿੱਚ ਆਪਣੀ ਲਿਵ-ਇਨ-ਰਿਲੇਸ਼ਨਸ਼ਿਪ ਪਾਰਟਨਰ ਸ਼ਰਧਾ ਵਾਕਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਅਤੇ ਕਤਲ ਕਰਨ ਤੋਂ ਬਾਅਦ ਸ਼ਰਧਾ ਦੀ ਲਾਸ਼ ਨੂੰ ਮਹਿਰੌਲੀ ਦੇ ਜੰਗਲਾਂ ਦੇ ਵਿੱਚ ਸੁੱਟ ਦਿੱਤਾ ਸੀ। ਇਹ ਪ੍ਰੇਮੀ ਜੋੜਾ ਵੀ ਬੀਤੇ ਕਾਫੀ ਸਮੇਂ ਤੋਂ ਇਕੱਠੇ ਰਹਿ ਰਿਹਾ ਸੀ ਪਰ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੇ ਕਾਰਨ ਆਫਤਾਬ ਦੇ ਵੱਲੋਂ ਸ਼ਰਧਾ ਦਾ ਕਤਲ ਕਰ ਦਿੱਤਾ ਗਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Live-in relationship, Maharashtra, Mumbai, Murder