ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹੋਏ ਸ਼ਰਧਾ ਕਤਲ ਕਾਂਡ ਦੇ ਵਿੱਚ ਇੱਕ ਹੋਰ ਖ਼ੁਲਾਸਾ ਹੋਇਆ ਹੈ।ਸ਼ਨੀਵਾਰ ਨੂੰ ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮਹਿਰੌਲੀ ਅਤੇ ਗੁਰੂਗ੍ਰਾਮ ਦੇ ਜੰਗਲਾਂ ਵਿੱਚ ਮਿਲੀਆਂ ਸ਼ਰਧਾ ਦੀਆਂ ਹੱਡੀਆਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਇਸ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਰਧਾ ਦੇ ਸਰੀਰ ਨੂੰ ਆਰੇ ਵਰਗੇ ਤੇਜ਼ਧਾਰ ਹਥਿਆਰ ਨਾਲ ਕੱਟਿਆ ਗਿਆ ਸੀ।ਪੁਲਿਸ ਨੇ ਦੱਸਿਆ ਕਿ ਏਮਜ਼ ਦਿੱਲੀ ਦੇ ਡਾਕਟਰਾਂ ਦੇ ਮੁਤਾਬਕ ਹੱਡੀਆਂ ਦੇ ਕੋਨਿਆਂ 'ਤੇ 'ਬਹੁਤ ਪਤਲੀ ਲਾਈਨਾਂ' ਨਜ਼ਰ ਆਈਆਂ ਸਨ ਜੋ ਇਸ਼ਾਰਾਂ ਕਰਦੀਆਂ ਹਨ ਕਿ ਸ਼ਰਧਾ ਦੇ ਸਰੀਰ ਨੂੰ ਆਰੇ ਵਰਗੇ ਹਥਿਆਰ ਨਾਲ ਕੱਟਿਆ ਗਿਆ ਸੀ।
ਦਿੱਲੀ ਪੁਲਿਸ ਨੇ ਕਿਹਾ ਹੈ ਕਿ ਮਹਿਰੌਲੀ ਜੰਗਲੀ ਖੇਤਰ ਵਿੱਚ ਮਿਲੇ ਨਮੂਨਿਆਂ ਦੀ ਮਾਈਟੋਕੌਂਡਰੀਅਲ ਡੀਐਨਏ ਰਿਪੋਰਟ ਅਤੇ ਹੈਦਰਾਬਾਦ ਵਿੱਚ ਡੀਐਨਏ ਫਿੰਗਰਪ੍ਰਿੰਟਿੰਗ ਡਾਇਗਨੌਸਟਿਕ ਸੈਂਟਰ ਨੂੰ ਜਾਂਚ ਲਈ ਭੇਜੀ ਗਈ ਹੈ, ਜੋ ਸ਼ਰਧਾ ਦੇ ਪਿਤਾ ਅਤੇ ਭਰਾ ਨਾਲ ਮੇਲ ਖਾ ਰਹੇ ਹਨ। ਇਸ ਮਾਮਲੇ 'ਚ ਹਾਲੀਆ ਘਟਨਾਕ੍ਰਮ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਨਾਲ ਪੁਲਿਸ ਨੂੰ ਆਫਤਾਬ ਖਿਲਾਫ ਚਾਰਜਸ਼ੀਟ ਦਾਇਰ ਕਰਨ 'ਚ ਮਦਦ ਮਿਲੇਗੀ। ਪੁਲਿਸ ਹੁਣ ਸਾਕੇਤ ਅਦਾਲਤ ਦੇ ਵਿੱਚ ਦੋਸ਼ੀ ਆਫਤਾਬ ਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ ਲਈ ਤਿਆਰ ਹੈ ਜਿਸ ਦੇ ਵਿੱਚ ਸ਼ਰਧਾ ਦੇ 50 ਦੋਸਤਾਂ ਸਮੇਤ 164 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਇਹ ਵੀ ਇਲਜ਼ਾਮ ਹੈ ਕਿ ਸ਼ਰਧਾ ਦੇ ਸਰੀਰ ਦੇ ਟੁਕੜੇ-ਟੁਕੜੇ ਕਰਨ ਤੋਂ ਬਾਅਦ ਆਫਤਾਬ ਨੇ ਅਗਲੇ 18 ਦਿਨਾਂ ਤੱਕ ਰਾਤ ਨੂੰ ਦਿੱਲੀ ਅਤੇ ਆਲੇ-ਦੁਆਲੇ ਦੀਆਂ ਵੱਖ-ਵੱਖ ਥਾਵਾਂ 'ਤੇ ਸਰੀਰ ਦੇ ਟੁਕੜੇ ਸੁੱਟ ਦਿੱਤੇ ਸਨ।ਇਸ ਤੋਂ ਪਹਿਲਾਂ ਪੁਲਿਸ ਨੇ ਆਫਤਾਬ 'ਤੇ ਸਵਾਲਾਂ ਦੇ ਗੁੰਮਰਾਹਕੁੰਨ ਜਵਾਬ ਦੇਣ ਦਾ ਦੋਸ਼ ਲਗਾਇਆ ਸੀ।
ਸ਼ੁਰੂਆਤੀ ਜਾਂਚ ਦੌਰਾਨ ਸ਼ਰਧਾ ਦਾ ਆਖਰੀ ਠਿਕਾਣਾ ਦਿੱਲੀ 'ਚ ਹੀ ਪਾਇਆ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਦਿੱਲੀ ਪੁਲਿਸ ਨੂੰ ਟਰਾਂਸਫਰ ਕਰ ਦਿੱਤਾ ਗਿਆ। ਸ਼ਰਧਾ ਦੇ ਪਿਤਾ ਦੇ ਵੱਲੋਂ ਇਸ ਮਾਮਲੇ 'ਚ 'ਲਵ ਜੇਹਾਦ' ਦਾ ਕੋਣ ਹੋਣ ਦਾ ਦਾਅਵਾ ਕੀਤਾ ਸੀ। ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਆਫਤਾਬ ਅਤੇ ਸ਼ਰਧਾ ਛੱਤਰਪੁਰ ਪਹਾੜੀ ਇਲਾਕੇ 'ਚ ਕਿਰਾਏ ਦੇ ਅਪਾਰਟਮੈਂਟ 'ਚ ਰਹਿੰਦੇ ਸਨ। ਪੁਲਿਸ ਨੇ ਆਪਣੀ ਜਾਂਚ ਦੌਰਾਨ ਆਫਤਾਬ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।