Home /News /national /

ਜਬਰ-ਜਨਾਹ ਦੇ ਮਾਮਲੇ 'ਚ ਆਸਾਰਾਮ ਬਾਪੂ ਦੇ ਖਿਲਾਫ ਗਾਂਧੀਨਗਰ ਦੀ ਇੱਕ ਅਦਾਲਤ ਭਲਕੇ ਸੁਣਾਵੇਗੀ ਫੈਸਲਾ

ਜਬਰ-ਜਨਾਹ ਦੇ ਮਾਮਲੇ 'ਚ ਆਸਾਰਾਮ ਬਾਪੂ ਦੇ ਖਿਲਾਫ ਗਾਂਧੀਨਗਰ ਦੀ ਇੱਕ ਅਦਾਲਤ ਭਲਕੇ ਸੁਣਾਵੇਗੀ ਫੈਸਲਾ

 ਭਲਕੇ ਆਸਾਰਾਮ ਬਾਪੂ ਨੂੰ ਅਦਾਲਤ ਕੀ ਸੁਣਾਏਗੀ ਸਜ਼ਾ ?

ਭਲਕੇ ਆਸਾਰਾਮ ਬਾਪੂ ਨੂੰ ਅਦਾਲਤ ਕੀ ਸੁਣਾਏਗੀ ਸਜ਼ਾ ?

ਆਸਾਰਾਮ ਬਾਪੂ ਨੂੰ ਆਪਣੀ ਪੈਰੋਕਾਰ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਦੋਸ਼ੀ ਆਸਾਰਾਮ ਬਾਪੂ ਦੇ ਖ਼ਿਲਾਫ਼ ਇਹ ਮਾਮਲਾ 2013 ਦੇ ਵਿੱਚ ਦਰਜ ਕੀਤਾ ਗਿਆ ਸੀ। ਸੈਸ਼ਨ ਜੱਜ ਡੀ.ਕੇ. ਸੋਨੀ ਭਲਕੇ ਯਾਨੀ ਮੰਗਲਵਾਰ 31 ਜਨਵਰੀ ਨੂੰ ਸਜ਼ਾ ਦਾ ਐਲਾਨ ਕਰਨਗੇ। ਹਾਲਾਂਕਿ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਵਿੱਚ ਆਸਾਰਾਮ ਦੀ ਪਤਨੀ ਸਣੇ 6 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

ਹੋਰ ਪੜ੍ਹੋ ...
  • Last Updated :
  • Share this:

ਸੋਮਵਾਰ ਨੂੰ ਗੁਜਰਾਤ ਦੇ ਗਾਂਧੀਨਗਰ ਦੀ ਇੱਕ ਅਦਾਲਤ ਨੇ ਆਸਾਰਾਮ ਬਾਪੂ ਨੂੰ ਆਪਣੀ ਪੈਰੋਕਾਰ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਦੋਸ਼ੀ ਆਸਾਰਾਮ ਬਾਪੂ ਦੇ ਖ਼ਿਲਾਫ਼ ਇਹ ਮਾਮਲਾ 2013 ਦੇ ਵਿੱਚ ਦਰਜ ਕੀਤਾ ਗਿਆ ਸੀ। ਸੈਸ਼ਨ ਜੱਜ ਡੀ.ਕੇ. ਸੋਨੀ ਭਲਕੇ ਯਾਨੀ ਮੰਗਲਵਾਰ 31 ਜਨਵਰੀ ਨੂੰ ਸਜ਼ਾ ਦਾ ਐਲਾਨ ਕਰਨਗੇ। ਹਾਲਾਂਕਿ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਵਿੱਚ ਆਸਾਰਾਮ ਦੀ ਪਤਨੀ ਸਣੇ 6 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।

ਤੁਹਾਨੂੰ ਦੱਸ ਦਈਏ ਕਿ ਗੁਜਰਾਤ ਦੇ ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਐੱਫ. ਆਈ. ਆਰ. ਮੁਤਾਬਕ ਆਸਾਰਾਮ ਬਾਪੂ ਨੇ ਸਾਲ 2001 ਤੋਂ 2006 ਦੇ ਵਿਚਾਲੇ ਔਰਤ ਦੇ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਜਦੋਂ ਉਹ ਸ਼ਹਿਰ ਦੇ ਬਾਹਰੀ ਇਲਾਕੇ ਦੇ ਵਿੱਚ ਸਥਿਤ ਉਸ ਦੇ ਆਸ਼ਰਮ ਦੇ ਵਿੱਚ ਰਹਿੰਦੀ ਸੀ।ਸੋਮਵਾਰ ਨੂੰ ਸਰਕਾਰੀ ਵਕੀਲ ਆਰ.ਸੀ. ਕੋਡੇਕਰ ਨੇ ਕਿਹਾ ਕਿ “ਅਦਾਲਤ ਨੇ ਇਸਤਗਾਸਾ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਅਤੇ ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (2) (ਸੀ), 377 (ਗ਼ੈਰ-ਕੁਦਰਤੀ ਸੈਕਸ) ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਬੰਧਕ ਬਣਾਉਣ ਨਾਲ ਜੁੜੀ ਧਾਰਾ ’ਚ ਦੋਸ਼ੀ ਠਹਿਰਾਇਆ।”

ਆਪਣੇ ਕਾਰਨਾਮਿਆਂ ਦੇ ਕਾਰਨ ਵਿਵਾਦਿਤ ਬਾਪੂ ਆਸਾਰਾਮ ਇਸ ਸਮੇਂ ਜਬਰ-ਜਨਾਹ ਦੇ ਇੱਕ ਹੋਰ ਮਾਮਲੇ ਦੇ ਵਿੱਚ ਰਾਜਸਥਾਨ ਦੀ ਜੋਧਪੁਰ ਜੇਲ੍ਹਦੀ ਜੇਲ੍ਹ ਦੇ ਵਿੱਚ ਬੰਦ ਹੈ। ਅਕਤੂਬਰ 2013 ਦੇ ਵਿੱਚ ਸੂਰਤ ਦੀ ਇੱਕ ਔਰਤ ਨੇ ਆਸਾਰਾਮ ਬਾਪੂ ਅਤੇ 7 ਹੋਰ ਲੋਕਾਂ ਦੇ ਖਿਲਾਫ ਜਬਰ-ਜਨਾਹ ਅਤੇ ਨਾਜਾਇਜ਼ ਤੌਰ ’ਤੇ ਨਜ਼ਰਬੰਦ ਰੱਖਣ ਦਾ ਇਲਜ਼ਾਮ ਲਾਉਂਦਿਆਂ ਮਾਮਲਾ ਦਰਜ ਕਰਵਾਇਆ ਸੀ। ਇਸ ਮੁਕੱੱਦਮੇ ਦੀ ਸੁਣਵਾਈ ਦੇ ਦੌਰਾਨ ਇੱਕ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੇ ਵਿੱਚ ਜੁਲਾਈ 2014 ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

Published by:Shiv Kumar
First published:

Tags: Asaram Bapu, Court, Gandhinagar, Gujrat, Verdict