BMW 'ਚ ਬੈਠੀ ਮਹਿਲਾ 'ਤੇ ਕੁੱਤੇ ਨੇ ਮਾਰ ਦਿੱਤੀ ਛਾਲ, ਗਲਤੀ ਨਾਲ ਨੱਪਿਆ ਗਿਆ ਐਕਸੀਲੇਟਰ, 4 ਨੂੰ ਦਰੜਿਆ

News18 Punjabi | News18 Punjab
Updated: August 2, 2020, 2:46 PM IST
share image
BMW 'ਚ ਬੈਠੀ ਮਹਿਲਾ 'ਤੇ ਕੁੱਤੇ ਨੇ ਮਾਰ ਦਿੱਤੀ ਛਾਲ, ਗਲਤੀ ਨਾਲ ਨੱਪਿਆ ਗਿਆ ਐਕਸੀਲੇਟਰ, 4 ਨੂੰ ਦਰੜਿਆ
BMW 'ਚ ਬੈਠੀ ਮਹਿਲਾ 'ਤੇ ਕੁੱਤੇ ਨੇ ਮਾਰ ਦਿੱਤੀ ਛਾਲ, ਗਲਤੀ ਨਾਲ ਨੱਪਿਆ ਗਿਆ ਐਕਸੀਲੇਟਰ, 4 ਨੂੰ ਦਰੜਿਆ, @Krantikanetkar2

  • Share this:
  • Facebook share img
  • Twitter share img
  • Linkedin share img
ਦਿੱਲੀ ਦੇ ਪੌਸ਼ ਖੇਤਰਾਂ ਵਿਚੋਂ ਇਕ ਈਸਟ ਆਫ ਕੈਲਾਸ਼ (East of kailash) ਵਿਚ ਸ਼ੁੱਕਰਵਾਰ ਦੇਰ ਰਾਤ ਨੂੰ ਇਕ ਫੈਸ਼ਨ ਡਿਜ਼ਾਈਨਰ ਨੇ ਆਪਣੀ BMW ਕਾਰ ਨਾਲ ਇਕ ਆਈਸ ਕਰੀਮ ਵਿਕਰੇਤਾ ਸਣੇ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ।

ਘਟਨਾ ਤੋਂ ਬਾਅਦ ਔਰਤ ਕਾਰ ਸਮੇਤ ਉਥੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁਲਿਸ ਨੇ ਉਸ ਨੂੰ ਫੜ ਲਿਆ। ਔਰਤ ਨੂੰ ਅੱਜ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ। ਸ਼ੁਕਰ ਹੈ ਕਿ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਫਰੀਦਾਬਾਦ ਦੀ ਅਮਰ ਕਲੋਨੀ ਥਾਣਾ ਨਿਵਾਸੀ ਰੋਸ਼ਨੀ ਅਰੋੜਾ ਪ੍ਰਕਾਸ਼ ਮੁਹੱਲਾ ਵਿੱਚ ਇੱਕ ਬੁਟੀਕ ਚਲਾਉਂਦੀ ਹੈ।


ਰੋਸ਼ਨੀ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਸੀ, ਉਹ ਕਾਰ ਵਿਚ ਆਈਸ ਕਰੀਮ ਖਾ ਰਹੀ ਸੀ। ਕਾਰ ਉਸ ਸਮੇਂ ਚਾਲੂ ਸੀ। ਇਸੇ ਦੌਰਾਨ, ਉਸ ਦਾ ਕੁੱਤਾ, ਕਾਰ ਦੀ ਪਿਛਲੀ ਸੀਟ ਉਤੇ ਬੈਠਾ, ਤੇਜ਼ੀ ਨਾਲ ਉਸ ਉੱਤੇ ਛਾਲ ਮਾਰ ਗਿਆ। ਰੋਸ਼ਨੀ ਨੇ ਦੱਸਿਆ ਕਿ ਕਾਹਲੀ ਵਿੱਚ ਉਸ ਦਾ ਪੈਰ ਗੀਅਰ ਉੱਤੇ ਵੱਜ ਗਿਆ ਅਤੇ ਕਾਰ ਨੇ ਚਾਰ ਲੋਕਾਂ ਨੂੰ ਟੱਕਰ ਮਾਰ ਦਿੱਤੀ।
Published by: Gurwinder Singh
First published: August 2, 2020, 2:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading