Home /News /national /

ਹਰਿਆਣਾ 'ਚ ਫਰਜ਼ੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼,ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

ਹਰਿਆਣਾ 'ਚ ਫਰਜ਼ੀ ਵਿਆਹ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼,ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ

ਕਿਵੇਂ ਲੋਕਾਂ ਨੂੰ ਧੋਖੇ 'ਚ ਰੱਖ ਕੇ ਕਰਵਾਏ ਜਾਂਦੇ ਸੀ ਨਕਲੀ ਵਿਆਹ ?

ਕਿਵੇਂ ਲੋਕਾਂ ਨੂੰ ਧੋਖੇ 'ਚ ਰੱਖ ਕੇ ਕਰਵਾਏ ਜਾਂਦੇ ਸੀ ਨਕਲੀ ਵਿਆਹ ?

ਵਿਆਹ ਕਰਵਾਉਣ ਦੇ ਨਾਮ 'ਤੇ ਲੋਕਾਂ ਦੇ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪਤੀ-ਪਤਨੀ ਦੱਸੇ ਜਾ ਰਹੇ ਹਨ ਜੋ ਕਿ ਮੂਲ ਰੂਪ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਰੀਨਾ ਅਤੇ ਵਿੱਕੀ ਦੇ ਤੌਰ 'ਤੇ ਕੀਤੀ ਗਈ ਹੈ।ਇਹ ਦੋਵੇਂ ਪੈਸਿਆਂ ਦੇ ਲਾਲਚ ਦੇ ਕਾਰਨ ਝੂਠੇ ਵਿਆਹ ਕਰਵਾ ਕੇ ਲੋਕਾਂ ਦੇ ਨਾਲ ਠੱਗੀ ਮਾਰਦੇ ਸਨ ।ਪੁਲਿਸ ਦੇ ਮੁਤਾਬਕ ਇਹ ਦੋਵੇਂ ਦੋਵੇਂ ਇਸ ਸਮੇਂ ਦਿੱਲੀ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਸਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਹੋਰ ਪੜ੍ਹੋ ...
  • Last Updated :
  • Share this:

ਹਰਿਆਣਾ ਦੇ ਵਿੱਚ ਨਾਬਾਲਗ ਕੁੜੀਆ ਦੇ ਨਾਲ ਵਿਆਹ ਕਰਵਾਉਣ ਦੇ ਨਾਮ 'ਤੇ ਲੋਕਾਂ ਦੇ ਨਾਲ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਕ੍ਰਾਈਮ ਬ੍ਰਾਂਚ ਨੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਪਤੀ-ਪਤਨੀ ਦੱਸੇ ਜਾ ਰਹੇ ਹਨ ਜੋ ਕਿ ਮੂਲ ਰੂਪ ਵਿੱਚ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਰੀਨਾ ਅਤੇ ਵਿੱਕੀ ਦੇ ਤੌਰ 'ਤੇ ਕੀਤੀ ਗਈ ਹੈ।ਇਹ ਦੋਵੇਂ ਪੈਸਿਆਂ ਦੇ ਲਾਲਚ ਦੇ ਕਾਰਨ ਝੂਠੇ ਵਿਆਹ ਕਰਵਾ ਕੇ ਲੋਕਾਂ ਦੇ ਨਾਲ ਠੱਗੀ ਮਾਰਦੇ ਸਨ ।ਪੁਲਿਸ ਦੇ ਮੁਤਾਬਕ ਇਹ ਦੋਵੇਂ ਦੋਵੇਂ ਇਸ ਸਮੇਂ ਦਿੱਲੀ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਸਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਦੇ ਖਿਲਾਫ 2021 ਦੇ ਫਰਵਰੀ ਮਹੀਨੇ ਦੇ ਵਿੱਚ ਜੀਂਦ ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ਼ ਕਰਵਾਈ ਸੀ । ਇਸ ਸ਼ਿਕਾਇਤ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਉਸ ਦੀ ਨੂੰਹ ਜਿਸ ਦਾ ਨਾਮ ਸਪਨਾ ਹੈ ਜੋ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਘਰੋਂ ਕਿਤੇ ਚਲੀ ਗਈ ਹੈ। ਜਿਸ ਤੋਂ ਬਾਅਦ ਸਪਨਾ ਦਾ ਕੋਈ ਪਤਾ ਨਾ ਲੱਗਣ ਤੋਂ ਬਾਅਦ ਇਹ ਮਾਮਲਾ ਐਂਟੀ ਹਿਊਮਨ ਟ੍ਰੈਫਿਿਕੰਗ ਯੂਨਿਟ ਦੇ ਕੋਲ ਚਲਾ ਗਿਆ ਸੀ।ਤੁਹਾਨੂੰ ਦੱਸ ਦਈਏ ਕਿ ਸਪਨਾ ਦਾ ਵਿਆਹ ਜੀਂਦ ਦੇ ਰਹਿਣ ਵਾਲੇ ਮੋਨੂੰ ਨਾਮ ਦੇ ਵਿਅਕਤੀ ਦੇ ਨਾਲ ਹੋਇਆ ਸੀ। ਪੁਲਿਸ ਦੀ ਜਾਂਚ ਦੇ ਵਿੱਚ ਗੁਆਂਢੀਆਂ ਤੋਂ ਇਹ ਪਤਾ ਲੱਗਿਆ ਸੀ ਕਿ ਸਪਨਾ ਨੂੰ ਅਪ੍ਰੈਲ 2022 'ਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਬਰਾਮਦ ਕੀਤਾ ਗਿਆ ਸੀ।

ਪੁਲਿਸ ਦੇ ਵੱਲੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਸਪਨਾ ਨੇ ਇਹ ਖੁਲਾਸਾ ਕੀਤਾ ਸੀ ਕਿ ਕਿ ਉਸ ਦਾ ਅਸਲੀ ਨਾਮ ਸਵਰਨਲਤਾ ਹੈ ਅਤੇ ਉਹ ਆਪਣੀ ਮਰਜ਼ੀ ਦੇ ਨਾਲ ਆਪਣੇ ਸਹੁਰੇ ਘਰ ਤੋਂ ਚਲੀ ਗਈ ਕਿਉਂਕਿ ਉਸ ਨੂੰ ਵਿਆਹ ਕਰਵਾਉਣ ਦੇ ਲਈ ਮਜਬੂਰ ਕੀਤਾ ਗਿਆ ਸੀ। ਇੰਨਾ ਹੀ ਨਹੀਂ ਸਪਨਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2002 ਦੇ ਵਿੱਚ ਰਿਨਾਨਾਥ ਨਾਲ ਕੀਤਾ ਗਿਆ ਸੀ। ਉਸ ਦਾ ਪਤੀ ਸਾਲ 2005 ਤੋਂ ਮੁੰਬਈ ਦੇ ਵਿੱਚ ਆਟੋ ਚਲਾਉਂਦਾ ਹੈ। ਇਨ੍ਹਾਂ ਦੋਵਾਂ ਦਾ ਇੱਕ ਬੇਟਾ ਅਤੇ ਇੱਕ ਬੇਟੀ ਹੈ।ਦਰਅਸਲ ਉਸ ਦੀ ਦਿੱਲੀ ਵਿੱਚ ਦੀ ਰੀਨਾ ਦੇ ਨਾਲ ਜਾਣ-ਪਹਿਚਾਣ ਹੋਈ ਸੀ।

ਸਪਨਾ ਦੇ ਮੁਤਾਬਕ ਰੀਨਾ ਨੇ ਉਸ ਨੂੰ ਇਹ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ 10-15 ਦਿਨ ਰਹਿ ਗਏ ਹਨ। ਪਰ ਜਦੋਂ ਉਸ ਨੇ ਇਨਕਾਰ ਕੀਤਾ ਤਾਂ ਰੀਨਾ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।ਜਿਸ ਕਾਰਨ ਦਬਾਅ ਅਤੇ ਧਮਕੀਆਂ ਦੇ ਡਰ ਤੋਂ ਉਸ ਨੇ ਵਿਆਹ ਲਈ ਹਾਮੀ ਬਰ ਦਿੱਤੀ ਸੀ । ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਰਾਜਸਥਾਨ ਅਤੇ ਇੱਕ ਵਾਰ ਹਰਿਆਣਾ ਦੇ ਵਿੱਚ ਹੀ ਵਿਆਹ ਕਰਵਾਇਆ ਸੀ।

ਹਰ ਵਾਰ ਉਹ ਉਸ ਨੂੰ ਘਰ ਲਿਆਉਣ ਦੇ ਨਾਂ ਦੇ ਉੱਪਰ ਲਿਆਉਂਦੇ ਹਨ ਅਤੇ ਫਿਰ ਉਸ ਦਾ ਮੁੜ ਵਿਆਹ ਕਰਵਾਉਂਦੇ ਹਨ। ਉਸ ਨੇ ਪੁਲਿਸ ਇਹ ਜਾਣਕਾਰੀ ਦਿੱਤੀ ਕਿ ਰੀਨਾ ਦੇ ਨਾਲ 2-3 ਹੋਰ ਔਰਤਾਂ ਵੀ ਹਨ ਜੋ ਇਹ ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਦਿੰਦੇ ਹਨ। ਇਸ ਤੋਂ ਇਲਾਵਾ ਤੀਜਾ ਵਿਆਹ ਕਰਨ ਤੋਂ ਬਾਅਦ ਮੁਲਜ਼ਮ ਨੇ ਉਸ 'ਤੇ ਮੁੜ ਵਿਆਹ ਕਰਵਾਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਾਰਨ ਸਵਰਨਲਤਾ ਨੇ ਖੁਦ ਸਵੇਰੇ 5 ਵਜੇ ਜੀਂਦ ਛੱਡ ਕੇ ਆਪਣੇ ਘਰ ਪਹੁੰਚ ਗਈ। ਐਂਟੀ ਹਿਊਮਨ ਟਰੈਫਿਿਕੰਗ ਯੂਨਿਟ ਨੇ ਉਸ ਦੇ ਬਿਆਨ ਦਰਜ ਕਰ ਕੇ ਉਸ ਨੂੰ ਉਸ ਦੀ ਭੈਣ ਦੇ ਹਵਾਲੇ ਕਰ ਦਿੱਤਾ ਹੈ।

ਪੁਲਿਸ ਵੱਲੋਂ ਰੀਨਾ ਅਤੇ ਵਿੱਕੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ।ਇਸ ਦੇ ਨਾਲ ਹੀ ਪੁੱਛਗਿੱਛ ਦੌਰਾਨ ਰੀਨਾ ਨੇ ਦੱਸਿਆ ਕਿ ਉਸ ਦਾ ਦੋ ਵਾਰ ਵਿਆਹ ਹੋ ਕਰਵਾਇਆ ਗਿਆ ਹੈ। ਉਹ ਘਰਾਂ ਦੇ ਵਿੱਚ ਸਫ਼ਾਈ ਕਰਨ ਦਾ ਕੰਮ ਕਰਦੀ ਸੀ, ਪਰ ਉਸ ਨੂੰ ਇਹ ਕੰਮ ਪਸੰਦ ਨਹੀਂ ਆ ਰਿਹਾ ਸੀ। ਉਸ ਨੂੰ ਵੱਡੇ-ਵੱਡੇ ਹੋਟਲਾਂ ਦੇ ਵਿੱਚ ਘੁੰਮਣਾ ਪਸੰਦ ਸੀ, ਜਿਸ ਦੇ ਕਾਰਨ ਉਹ ਇਸ ਨੌਕਰੀ 'ਤੇ ਲੱਗ ਗਈ ਸੀ। ਇਸ ਕੰਮ ਦੇ ਵਿੱਚ ਉਸ ਦੀ ਮਦਦ ਇੱਕ ਹੋਰ ਮੁਲਜ਼ਮ ਸਰਵੇਸ਼ ਅਤੇ ਇੱਕ ਹੋਰ ਔਰਤ ਨੇ ਕੀਤੀ।ਉਹ ਉਸ ਔਰਤ ਨੂੰ ਬੰਗਾਲ ਭਾਬੀ ਕਹਿ ਕੇ ਬੁਲਾਉਂਦੀ ਸੀ ਜੋ ਅਜੇ ਵੀ ਫਰਾਰ ਦੱਸੀ ਜਾ ਰਹੀ ਹੈ। ਪੁੱਛਗਿੱਛ ਦੇ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਰੀਨਾ ਨੇ ਪੈਸੇ ਲੈ ਕੇ ਭਿਵਾਨੀ ਦੇ ਰਾਮਪਾਲ ਨਾਮ ਦੇ ਵਿਅਕਤੀ ਦੇ ਨਾਲ ਇੱਕ ਹੋਰ ਨਾਬਾਲਗ ਕੁੜੀ ਦਾ ਵਿਆਹ ਕਰਵਾਇਆ ਸੀ।ਪੁਲਿਸ ਨੇ ਨਾਬਾਲਗ ਕੁੜੀ ਨੂੰ ਛੁਡਵਾਇਆ ਸੀ।

ਇਸ ਮਾਮਲੇ ਦੀ ਜਾਂਚ ਦੇ ਦੌਰਾਨ ਇਹ ਪਤਾ ਲੱਗਾ ਹੈ ਕਿ ਰੀਨਾ ਅਤੇ ਉਸ ਦਾ ਪਤੀ ਵਿੱਕੀ ਲੜਕੀਆਂ ਦੇ ਫਰਜ਼ੀ ਆਧਾਰ ਕਾਰਡ ਵੀ ਬਣਾਉਂਦੇ ਸਨ। ਜਿਸ ਨਾਲ ਵਿਆਹ ਕਰਵਾਉਣ ਵਿੱਚ ਆਸਾਨੀ ਹੁੰਦੀ ਸੀ। ਸਪਨਾ ਦੇ ਨਾਂ ਤੋਂ ਇਲਾਵਾ ਪੂਜਾ ਦੇ ਨਾਮ ਦੇ ਨਾਲ ਸਵਰਨਲਤਾ ਦਾ ਵੀ ਵਿਆਹ ਹੋਇਆ ਸੀ। ਉਥੇ ਆਰਤੀ ਨਾਮ ਦੀ ਨਾਬਾਲਗ ਕੁੜੀ ਦਾ ਦਾ ਵਿਆਹ ਕਰਵਾਇਆ ਜਾਣਾ ਸੀ।ਇਸ ਨਾਬਾਲਗ ਕੁੜੀ ਨੇ ਦੱਸਿਆ ਕਿ ਉਸ ਨੇ ਅਜੇ ਤੱਕ 3 ਫਰਜ਼ੀ ਵਿਆਹ ਕਰਵਾਏ ਹਨ।

ਇਸ ਤੋਂ ਇਲਾਵਾ ਇੱਕ ਹੋਰ ਕੁੜੀ ਦੇ ਵੀ 2 ਵਿਆਹ ਵੀ ਕਰਵਾਏ ਸਨ ਜਿਸ ਨੂੰ ਪੁਲਿਸ ਨੇ ਬਚਾ ਲਿਆ ਹੈ। ਮੁਲਜ਼ਮਾਂ ਦੇ ਫੋਨਾਂ ਤੋਂ ਪੀੜਤਾਂ ਦੇ ਵੱਖ-ਵੱਖ ਨਾਵਾਂ ਦੇ ਫਰਜ਼ੀ ਆਧਾਰ ਕਾਰਡ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਵੱਲੋਂ ਸਾਰੇ ਪੀੜਤਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਗਏ ਹਨ।

Published by:Shiv Kumar
First published:

Tags: Crime news, Fake marriage, Haryana