ਨਵੀਂ ਦਿੱਲੀ- ਦੇਸ਼ ਵਿੱਚ ਆਪਣੀ ਕਿਸਮ ਦਾ ਪਹਿਲਾ ਕਲਚਰਲ ਸੈਂਟਰ ‘ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (NMACC)’ ਅੱਜ ਸ਼ਾਮ ਨੂੰ ਆਮ ਨਾਗਰਿਕਾਂ ਲਈ ਖੋਲ੍ਹਿਆ ਜਾਵੇਗਾ ਤਾਂ ਇਸ ਉਦਘਾਟਨ ਨਾਲ ਭਾਰਤੀ ਸੱਭਿਆਚਾਰ ਅਤੇ ਕਲਾ ਲਈ ਨਵੇਂ ਦਰਵਾਜ਼ੇ ਖੁੱਲ੍ਹਣਗੇ। ਉਦਘਾਟਨ ਮੌਕੇ 'ਸਵਦੇਸ਼' ਨਾਂ ਦੀ ਸ਼ਿਲਪਕਾਰੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜਦਕਿ 'ਸੰਗਮ' ਵਿਚ ਭਾਰਤੀ ਅਤੇ ਵਿਦੇਸ਼ੀ ਕਲਾਕਾਰ ਇਕੱਠੇ ਪ੍ਰਦਰਸ਼ਨ ਕਰਨਗੇ। ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ (chairperson and founder of the Reliance Foundation) ਨੀਤਾ ਅੰਬਾਨੀ ਦਾ ਉਦੇਸ਼ ਭਾਰਤੀ ਸੰਸਕ੍ਰਿਤੀ ਨੂੰ ਇੱਕ ਗਲੋਬਲ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਸ ਮਕਸਦ ਲਈ ਇਹ ਸੱਭਿਆਚਾਰਕ ਕੇਂਦਰ ਬਣਾਇਆ ਗਿਆ ਹੈ।
3 ਦਿਨਾਂ ਦੇ ਬਲਾਕਬਸਟਰ ਸ਼ੋਅ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਕਲਾਕਾਰਾਂ, ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਕਈ ਪਤਵੰਤੇ ਵੀ ਸ਼ਾਮਲ ਹੋਣਗੇ। NMACC ਦਾ ਲਾਂਚ ਪ੍ਰੋਗਰਾਮ ਤਿੰਨ ਦਿਨਾਂ ਤੱਕ ਜਾਰੀ ਰਹੇਗਾ। NMACC ਇੱਕ ਅਜਿਹਾ ਪਲੇਟਫਾਰਮ ਹੋਵੇਗਾ, ਜੋ ਭਾਰਤ ਅਤੇ ਦੁਨੀਆ ਭਰ ਦੀ ਕਲਾ ਅਤੇ ਸੱਭਿਆਚਾਰ ਨੂੰ ਜੋੜੇਗਾ। ਇਸ ਸੱਭਿਆਚਾਰਕ ਕੇਂਦਰ ਦੇ ਉਦਘਾਟਨ ਮੌਕੇ 'ਸਵਦੇਸ਼' ਨਾਮ ਦੀ ਇੱਕ ਵਿਸ਼ੇਸ਼ ਕਲਾ ਅਤੇ ਸ਼ਿਲਪਕਾਰੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। 'ਦਿ ਗ੍ਰੇਟ ਇੰਡੀਅਨ ਮਿਊਜ਼ੀਕਲ: ਸਿਵਲਾਈਜ਼ੇਸ਼ਨ ਟੂ ਨੇਸ਼ਨ' ਸਿਰਲੇਖ ਵਾਲਾ ਸੰਗੀਤਕ ਡਰਾਮਾ ਹੋਵੇਗਾ। ਇਸ ਦੇ ਨਾਲ ਹੀ ਭਾਰਤ ਦੀਆਂ ਸੱਭਿਆਚਾਰਕ ਪਰੰਪਰਾਵਾਂ ਦੇ ਵਿਸ਼ਵ 'ਤੇ ਪ੍ਰਭਾਵ ਨੂੰ ਦਰਸਾਉਂਦਾ 'ਸੰਗਮ' ਨਾਂ ਦਾ ਵਿਜ਼ੂਅਲ ਆਰਟ ਸ਼ੋਅ ਵੀ ਹੋਵੇਗਾ।
2,000 ਸੀਟਾਂ ਵਾਲਾ ਗ੍ਰੈਂਡ ਥੀਏਟਰ
ਭਾਰਤੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ ਦੀ ਪ੍ਰਦਰਸ਼ਨੀ ਲਈ ਇਸ ਵਿੱਚ 16 ਹਜ਼ਾਰ ਵਰਗ ਫੁੱਟ ਵਿੱਚ ਫੈਲਿਆ ਚਾਰ ਮੰਜ਼ਿਲਾ ਆਰਟ ਹਾਊਸ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇੱਥੇ 2,000 ਸੀਟਾਂ ਵਾਲਾ ਇੱਕ ਸ਼ਾਨਦਾਰ ਥੀਏਟਰ ਹੈ, ਜਿਸ ਵਿੱਚ ਦੇਸ਼ ਦਾ ਸਭ ਤੋਂ ਵੱਡਾ ਆਰਕੈਸਟਰਾ ਪਿੱਟ ਬਣਾਇਆ ਗਿਆ ਹੈ। ਛੋਟੀਆਂ ਪ੍ਰਦਰਸ਼ਨੀਆਂ ਅਤੇ ਪ੍ਰੋਗਰਾਮਾਂ ਲਈ 'ਸਟੂਡੀਓ ਥੀਏਟਰ' ਜਿਸ ਵਿਚ 250 ਸੀਟਾਂ ਹੋਣਗੀਆਂ ਅਤੇ 'ਦਿ ਕਿਊਬ' ਜਿਸ ਵਿਚ 125 ਸੀਟਾਂ ਹੋਣਗੀਆਂ, ਵਰਗੇ ਆਲੀਸ਼ਾਨ ਥੀਏਟਰ ਬਣਾਏ ਗਏ ਹਨ।
ਵਿਸ਼ੇਸ਼ ਪ੍ਰੋਗਰਾਮ
ਕਲਾਕਾਰਾਂ ਦਾ ਮੇਲਾ ਲੱਗੇਗਾ
ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਿਊਜ਼ੀਕਲ ਥੀਏਟਰ ਸ਼ੋਅ ਹੋਣ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਟੋਨੀ ਅਤੇ ਐਮੀ ਅਵਾਰਡ ਜੇਤੂ ਟੀਮ ਅਤੇ ਭਾਰਤੀ ਕਲਾਕਾਰਾਂ ਵੱਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਦਾ ਨਿਰਦੇਸ਼ਨ ਫਿਰੋਜ਼ ਅੱਬਾਸ ਖਾਨ ਨੇ ਕੀਤਾ ਹੈ। ਪ੍ਰੋਗਰਾਮ ਦਾ ਸੰਗੀਤ ਅਜੇ ਅਤੁਲ ਵੱਲੋਂ ਦਿੱਤਾ ਜਾਵੇਗਾ, ਜਦਕਿ ਮਯੂਰੀ ਉਪਾਧਿਆਏ ਅਤੇ ਵੈਭਵੀ ਮਰਚੈਂਟ ਕੋਰੀਓਗ੍ਰਾਫੀ ਕਰਨਗੇ। 350 ਤੋਂ ਵੱਧ ਕਲਾਕਾਰਾਂ ਨਾਲ ਲਾਈਵ ਆਰਕੈਸਟਰਾ ਪੇਸ਼ ਕੀਤਾ ਜਾਵੇਗਾ। ਬੁਡਾਪੇਸਟ, ਇਤਿਹਾਸ ਰਾਹੀਂ ਭਾਰਤ ਦੀ ਸੱਭਿਆਚਾਰਕ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੇ ਗਏ 1100 ਤੋਂ ਵੱਧ ਪੋਸ਼ਾਕਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਵਿਜ਼ੂਅਲ ਆਰਟ ਸ਼ੋਅ ਵਿੱਚ ਜੈਫਰੀ ਡੀਚ ਅਤੇ ਰਣਜੀਤ ਹੋਸਕੋਟ ਦੁਆਰਾ ਤਿਆਰ ਕੀਤੀਆਂ ਕਲਾਕ੍ਰਿਤੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਐਂਸੇਲਮ ਕੀਫਰ (Anselm Kiefer) ਅਤੇ ਫਰਾਂਸਿਸਕੋ ਵਰਗੇ ਕਲਾਕਾਰਾਂ ਦੀਆਂ ਰਚਨਾਵਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
**(Disclaimer- ਚੈਨਲ/ਵੈਬਸਾਈਟ ਨੈੱਟਵਰਕ18 ਅਤੇ TV18 ਕੰਪਨੀਆਂ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ, ਜੋ ਕਿ ਸੁਤੰਤਰ ਮੀਡੀਆ ਟਰੱਸਟ ਦੁਆਰਾ ਨਿਯੰਤਰਿਤ ਹਨ, ਜਿਸ ਵਿੱਚ ਰਿਲਾਇੰਸ ਇੰਡਸਟਰੀਜ਼ ਇਕੋ-ਇਕ ਲਾਭਪਾਤਰੀ ਹੈ।)
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cultural Art, Nita Ambani, Reliance foundation, Reliance industries