Home /News /national /

ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਨਾਗਰਿਕ ਛੱਡ ਰਹੇ ਹਨ ਦੇਸ਼ ਦੀ ਨਾਗਰਿਕਤਾ,ਕੀ ਹੈ ਇਸ ਦੇ ਪਿੱਛੇ ਦੀ ਵਜ਼੍ਹਾ ?

ਵੱਡੀ ਗਿਣਤੀ ਦੇ ਵਿੱਚ ਭਾਰਤ ਦੇ ਨਾਗਰਿਕ ਛੱਡ ਰਹੇ ਹਨ ਦੇਸ਼ ਦੀ ਨਾਗਰਿਕਤਾ,ਕੀ ਹੈ ਇਸ ਦੇ ਪਿੱਛੇ ਦੀ ਵਜ਼੍ਹਾ ?

ਭਾਰਤ ਦੇ ਨਾਗਰਿਕ ਛੱਡ ਰਹੇ ਹਨ ਨਾਗਰਿਕਤਾ,ਵਿਦੇਸ਼ ਰਾਜ ਮੰਤਰੀ ਨੇ ਦਿੱਤੀ ਜਾਣਕਾਰੀ

ਭਾਰਤ ਦੇ ਨਾਗਰਿਕ ਛੱਡ ਰਹੇ ਹਨ ਨਾਗਰਿਕਤਾ,ਵਿਦੇਸ਼ ਰਾਜ ਮੰਤਰੀ ਨੇ ਦਿੱਤੀ ਜਾਣਕਾਰੀ

ਜੇ ਗੱਲ ਪਿਛਲੇ ਕੁਝ ਸਾਲਾਂ ਦੀ ਕੀਤੀ ਜਾਵੇ ਤਾਂ ਇਸ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਸਾਲ 2017 ਦੇ ਵਿੱਚ 1,33,049 ਸੀ ਅਤੇ 5 ਸਾਲ ਬਾਅਦ 31 ਅਕਤੂਬਰ 2022 ਤੱਕ ਇਹ ਗਿਣਤੀ ਵੱਧ ਕੇ 1,83,741 ਹੋ ਗਈ ਹੈ।

ਹੋਰ ਪੜ੍ਹੋ ...
  • Share this:

ਵਿਦੇਸ਼ਾਂ ਵਿੱਚ ਜਾ ਕੇ ਆਪਣਾ ਵਧੀਆ ਭਵਿੱਖ ਬਣਾਉਣ ਵਾਲੇ ਭਾਰਤੀ ਲੋਕਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ । ਇੰਨਾ ਹੀ ਨਹੀਂ ਜੋ ਲੋਕ ਵਿਦਾਸ਼ਾਂ ਵਿੱਚ ਜਾਂਦੇ ਹਨ ਉਹ ਜ਼ਿਆਦਾਤਰ ਉੱਥੇ ਹੀ ਵੱਸ ਜਾਂਦੇ ਹਨ ਅਤੇ ਭਾਰਤ ਦੀ ਨਾਗਰਿਕਤਾ ਵੀ ਛੱਡ ਰਹੇ ਹਨ। ਜੇ ਗੱਲ ਪਿਛਲੇ ਕੁਝ ਸਾਲਾਂ ਦੀ ਕੀਤੀ ਜਾਵੇ ਤਾਂ ਇਸ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਕਾਫ਼ੀ ਵਾਧਾ ਹੋਇਆ ਹੈ। ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਸਾਲ 2017 ਦੇ ਵਿੱਚ 1,33,049 ਸੀ ਅਤੇ 5 ਸਾਲ ਬਾਅਦ 31 ਅਕਤੂਬਰ 2022 ਤੱਕ ਇਹ ਗਿਣਤੀ ਵੱਧ ਕੇ 1,83,741 ਹੋ ਗਈ ਹੈ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਦੇ ਵੱਲੋਂ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਇੱਕ ਲਿਖਤੀ ਉੱਤਰ 'ਚ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਸਾਲ 2015 'ਚ ਆਪਣੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ 1,31,489 ਸੀ।ਸਾਲ 2016 ਦੇ ਵਿੱਚ 1,41,603, ਜਦਕਿ ਸਾਲ 2017 ਦੇ ਵਿੱਚ 1,33,049,ਸਾਲ 2018 ਦੇ ਵਿੱਚ 1,34,561,ਸਾਲ 2019 ਦੇ ਵਿੱਚ 1,44,017, ਸਾਲ 2020 ਦੇ ਵਿੱਚ 85,256 ਅਤੇ ਸਾਲ 2021 ਦੇ ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲੇ ਲੋਕਾਂ ਦੀ ਗਿਣਤੀ 1,63,370 ਸੀ ਅਤੇ ਹੁਣ 31 ਅਕਤੂਬਰ 2022 ਤੱਕ ਇਹ ਗਿਣਤੀ ਵੱਧ ਕੇ 1,83,741 ਹੋ ਗਈ ਹੈ।

ਇਸ ਦੇ ਨਾਲ ਹੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਦੇ ਵੱਲੋਂ ਲਿਖਤੀ ਉੱਤਰ 'ਚ ਬੰਗਲਾਦੇਸ਼, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ, ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ 'ਚ ਭਾਰਤੀ ਨਾਗਰਿਕਤਾ ਲਈ ਹੈ।ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦੱਸਿਆ ਕਿ ''ਮੰਤਰਾਲਾ ਕੋਲ ਉਪਲੱਬਧ ਜਾਣਕਾਰੀ ਅਨੁਸਾਰ ਬੰਗਲਾਦੇਸ਼, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਛੱਡ ਕੇ ਜਿਨ੍ਹਾਂ ਨੇ ਭਾਰਤੀ ਨਾਗਰਿਕਤਾ ਲਈ, ਉਨ੍ਹਾਂ ਦੀ ਗਿਣਤੀ ਸਾਲ 2015 ਦੇ ਵਿੱਚ 93,ਸਾਲ 2016 ਦੇ ਵਿੱਚ 153 ,ਸਾਲ 2017 ਦੇ ਵਿੱਚ 175, ਸਾਲ 2018 ਦੇ ਵਿੱਚ 129, ਸਾਲ 2019 ਦੇ ਵਿੱਚ 113, ਸਾਲ 2020 ਦੇ ਵਿੱਚ 27 ,ਸਾਲ 2021 ਦੇ ਵਿੱਚ 42 ਅਤੇ ਸਾਲ 2022 ਦੇ ਵਿੱਚ 60 ਹੋ ਗਈ ਹੈ।ਹਾਲਾਂਕਿ ਦੇਸ਼ ਛੱਡਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ।

Published by:Shiv Kumar
First published:

Tags: Citizenship, Foreign, Indian