• Home
  • »
  • News
  • »
  • national
  • »
  • A MIG 29K FIGHTER AIRCRAFT CRASHED IN GOA SOON AFTER IT TOOK OFF FOR A TRAINING MISSION

ਗੋਆ ‘ਚ MiG-29K ਲੜਾਕੂ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

ਰਾਹਤ ਦੀ ਗੱਲ ਇਹ ਹੈ ਕਿ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ। ਇਹ ਹਾਦਸਾ ਸਿਖਲਾਈ ਦੌਰਾਨ ਵਾਪਰਿਆ।

ਗੋਆ ‘ਚ MiG-29K ਲੜਾਕੂ ਜਹਾਜ਼ ਹਾਦਸਾਗ੍ਰਸਤ, ਦੋਵੇਂ ਪਾਇਲਟ ਸੁਰੱਖਿਅਤ

  • Share this:
    ਇੰਡੀਅਨ ਨੇਵੀ ਦਾ ਮਿਗ -29 ਕੇ ਲੜਾਕੂ ਜਹਾਜ਼ ਗੋਆ ਵਿੱਚ ਸਿਖਲਾਈ ਦੌਰਾਨ ਕਰੈਸ਼ ਹੋ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ। ਇਹ ਲੜਾਕੂ ਜਹਾਜ਼ ਸਿਖਲਾਈ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਪੰਛੀ ਨਾਲ ਟਕਰਾਉਣ ਤੋਂ ਬਾਅਦ ਇੰਜਣ ਨੂੰ ਅੱਗ ਲੱਗ ਗਈ।

    MiG-29K ਲੜਾਕੂ ਜਹਾਜ਼ ਉਤੇ ਦੋਵੇਂ ਪਾਇਲਟ ਕੈਪਟਨ ਐਮ ਸ਼ੋਕਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਟ੍ਰੇਨਿੰਗ ਲੈ ਰਹੇ ਸਨ। ਘਟਨਾ ਤੋਂ ਬਾਅਦ ਹਾਦਸਾਗ੍ਰਸਤ ਥਾਂ ਉਤੇ ਅੱਗ ਦੀਆਂ ਲਪਟਾਂ ਵੇਖੀਆਂ ਗਈਆ। ਜਹਾਜ਼ ਖੁੱਲੇ ਇਲਾਕੇ ਵਿਚ ਹਾਦਸਾਗ੍ਰਸਤ ਹੋਇਆ।



    ਨੇਵੀ ਦੇ ਬੁਲਾਰੇ ਕਮਾਂਡਰ ਵਿਵੇਕ ਮਾਧਵਾਲ ਨੇ ਕਿਹਾ, “ਮਿਗ -29 ਕੇ ਲੜਾਕੂ ਜਹਾਜ਼ ਦੇ ਇੰਜਣ ਨੂੰ ਅੱਗ ਲੱਗ ਗਈ। ਪਾਇਲਟ ਕਪਤਾਨ ਐਮ ਸ਼ੋਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ। ਮਿਗ -29 ਟ੍ਰੇਨਰ ਜਹਾਜ਼ ਅਸ਼ੋਰ (ਗੋਆ) ਤੋਂ ਉਡਾਣ ਭਰ ਰਿਹਾ ਸੀ। ਇਸ ਦੌਰਾਨ ਇੱਕ ਪੰਛੀ ਦੇ ਟਕਰਾਉਣ ਤੋਂ ਬਾਅਦ ਇੰਜਣ ਨੂੰ ਅੱਗ ਲੱਗ ਗਈ।'
    First published: