ਜਿੱਥੇ ਖੜੇ ਸਨ ਰਾਫੇਲ ਉਸ ਕੋਲ ਹੋਇਆ ਮਿਜਾਇਲ ਹਮਲਾ

News18 Punjabi | News18 Punjab
Updated: July 29, 2020, 9:09 PM IST
share image
ਜਿੱਥੇ ਖੜੇ ਸਨ ਰਾਫੇਲ ਉਸ ਕੋਲ ਹੋਇਆ ਮਿਜਾਇਲ ਹਮਲਾ
ਜਿੱਥੇ ਖੜੇ ਸਨ ਰਾਫੇਲ ਉਸ ਕੋਲ ਹੋਇਆ ਮਿਜਾਇਲ ਹਮਲਾ

ਈਰਾਨ ਨੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਅਬੂ ਧਾਬੀ ਸਥਿਤ ਅਲ ਧਾਫ਼ਰਾ airbase ਦੇ ਕੋਲ ਸਮੁੰਦਰ ਵਿਚ ਕਈ ਬੇਲਸਟਿਕ ਮਿਸਾਇਲਾਂ ਦਾਗੀਆਂ।  ਇਸੇ ਦੇ ਕੋਲ ਭਾਰਤੀ ਉਹ ਰਾਫੇਲ ਸਨ ਜੋ ਭਾਰਤ ਆ ਰਹੇ ਸਨ।

  • Share this:
  • Facebook share img
  • Twitter share img
  • Linkedin share img
ਨੀਰਜ ਬਾਲੀ

ਜਿਥੇ ਸਾਰਾ ਦੇਸ਼ ਰਾਫੇਲ ਦਾ ਬੇਸਬਰੀ ਨਾਲ ਇੰਤਜਾਰ ਕਰ ਰਿਹਾ ਸੀ, ਉਥੇ ਹੀ ਇਕ ਖ਼ਤਰਾ ਸਿਰ ਚੁੱਕੀ ਖੜਾ ਸੀ। ਇਹ ਖ਼ਤਰਾ ਮਿਸਾਇਲ ਹਮਲੇ ਦਾ ਸੀ । ਅਮਰੀਕਾ ਨਾਲ ਤਨਾਤਨੀ ਅਤੇ ਭਾਰਤ ਨਾਲ ਕਥਿਤ ਤੌਰ ਤੇ ਦੂਰ ਹੋਣ ਦੀਆਂ ਰਿਪੋਰਟਾਂ ਦੇ ਵਿਚ ਈਰਾਨ ਨੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਅਬੂ ਧਾਬੀ ਸਥਿਤ ਅਲ ਧਾਫ਼ਰਾ airbase ਦੇ ਕੋਲ ਸਮੁੰਦਰ ਵਿਚ ਕਈ ਬੇਲਸਟਿਕ ਮਿਸਾਇਲਾਂ ਦਾਗੀਆਂ।  ਇਸੇ ਦੇ ਕੋਲ ਭਾਰਤੀ ਉਹ ਰਾਫੇਲ ਸਨ ਜੋ ਭਾਰਤ ਆ ਰਹੇ ਸਨ। ਏਨਾ ਹੀ ਨਹੀਂ ਭਾਰਤੀ ਪਾਇਲਟ ਵੀ ਮੌਜੂਦ ਸਨ। ਇਕ ਰਿਪੋਰਟ ਦੇ ਮੁਤਾਬਕ ਇਸ ਇਲਾਕੇ ਵਿਚ ਇਰਾਨੀ ਮਿਸਾਇਲਾਂ ਦੀ ਮੌਜੂਦਗੀ ਤੋਂ ਬਾਅਦ ਭਾਰਤੀ ਪਾਇਲਟਾਂ ਨੂੰ ਅਲਰਟ ਕੀਤਾ ਗਿਆ ਅਤੇ ਸਾਫ ਤੌਰ ਤੇ ਕਹਿ ਦਿੱਤਾ ਗਿਆ ਕਿ ਉਹ ਸੁਰੱਖਿਅਤ ਥਾਂਵਾਂ ਉਤੇ ਚਾਲ ਜਾਣ। ਉਸ ਸੈਂਟਰਲ  ਕਮਾਂਡ ਨੇ ਇਰਾਨੀ ਮਿਸਾਇਲ ਟੈਸਟਿੰਗ ਦੀ ਤਸਦੀਕ ਵੀ ਕੀਤੀ ਹੈ ਅਤੇ ਕਿਹਾ ਹੈ ਕਿ ਤੇਹਰਾਨ ਨੇ ਸਟ੍ਰੇਟ ਆਫ ਹੋਮੁਰਜ਼ ਦੇ ਕੋਲ ਕਈ ਮਿਸਾਇਲਾਂ ਦਾਗੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਮਿਜਾਇਲਾਂ ਨੇ ਖਾੜੀ ਵਿਚ ਸਥਿਤ ਅਮਰੀਕਾ ਅਤੇ ਫਾਂਸੀਸੀ ਸੈਨਾ ਦੇ ਟਿਕਾਣਿਆਂ  ਦੇ ਕੋਲ ਮਿਜਾਇਜ਼ਲ ਪਰੀਖਣ ਕੀਤਾ।  ਰਿਪੋਰਟ ਦੇ ਮੁਤਾਬਿਕ ਘੱਟ ਤੋਂ ਘੱਟ ਤਿੰਨ ਮਿਜਾਇਲਾਂ ਸਮੁੰਦਰ ਦੇ ਅੰਦਰ ਡਿੱਗਾ ਦਿੱਤੀ। ਦੱਸ ਦਈਏ ਕਿ ਇਰਾਨ ਇਸ ਖੇਤਰ ਵਿਚ ਫੌਜੀ ਅਭਿਆਸ ਕਰ ਰਿਹਾ ਹੈ। ਇੱਥੇ ਅਮਰੀਕਾ ਅਤੇ ਫਰਾਂਸ ਸਾਰੇ ਮਾਮਲੇ ਨੂੰ ਵੇਖ ਰਹੇ ਹਨ। ਈਰਾਨੀ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਪੂਰਾ ਫ੍ਰੈਂਚ ਏਅਰ ਬੇਸ ਹਾਈ ਅਲਰਟ 'ਤੇ ਰੱਖਿਆ ਗਿਆ ਹੈ।
ਅਮਰੀਕੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਅਲ ਧਾਫਰਾ ਏਅਰਬੇਸ ਨੇੜੇ ਘੱਟੋ ਘੱਟ ਤਿੰਨ ਮਿਜ਼ਾਈਲਾਂ ਡਿੱਗ ਪਈਆਂ। ਇਸ ਤੋਂ ਬਾਅਦ ਅਲ-ਧਫਰਾ ਏਅਰਪੋਰਟ ਨੂੰ ਹਾਈ ਅਲਰਟ 'ਤੇ ਕਰ ਦਿੱਤਾ ਗਿਆ। ਸਮਾਚਾਰ ਏਜੰਸੀ ਏ.ਪੀ. ਦੇ ਅਨੁਸਾਰ, 28 ਜੁਲਾਈ ਨੂੰ ਈਰਾਨੀ ਗਾਰਡਾਂ ਨੇ ਇੱਕ ਹੈਲੀਕਾਪਟਰ ਰਾਹੀਂ ਇੱਕ ਰਣਨੀਤਕ ਮਹੱਤਵਪੂਰਨ ਹਾਰਮੂਜ਼ ਸਟ੍ਰੇਟ ਵਿੱਚ ਇੱਕ ਜਾਅਲੀ ਜਹਾਜ਼ ਕੈਰੀਅਰ ਉੱਤੇ ਇੱਕ ਮਿਜ਼ਾਈਲ ਨਾਲ ਹਮਲਾ ਕੀਤਾ। ਦਰਅਸਲ ਇਹ ਇਕ ਮੌਕ ਡਰਿੱਲ ਸੀ। ਇਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਦੇ ਵਿਚਕਾਰ ਈਰਾਨੀ ਇਨਕਲਾਬੀ ਗਾਰਡਜ਼ ਨੇ ਇਹ ਮਿਜ਼ਾਈਲਾਂ ਅਮਰੀਕਾ ਨੂੰ ਸੁਨੇਹਾ ਪਹੁੰਚਾਉਣ ਲਈ ਜਾਰੀ ਕੀਤੀਆਂ।ਬਹਰਹਾਲ ਇਹ ਬੇਸ਼ੱਕ ਇਰਾਨ ਦੀ ਮਿਕ ਡਰਿਲ ਸੀ ਪਰ ਇਕ ਵਾਰ ਤਾਂ ਚਿੰਤਾਵਾਂ ਦੀਆਂ ਲਕੀਰਾਂ ਕਈਆਂ ਦੇ ਮੱਥੇ ਉਤੇ ਖਿੱਚ ਗਈਆਂ ਸਨ।
Published by: Ashish Sharma
First published: July 29, 2020, 9:08 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading