Home /News /national /

ਤਾਂਤਰਿਕ ਬਣਨ ਲਈ ਪ੍ਰੇਮੀ ਨਾਲ ਮਿਲ ਕੇ ਮਾਂ ਨੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

ਤਾਂਤਰਿਕ ਬਣਨ ਲਈ ਪ੍ਰੇਮੀ ਨਾਲ ਮਿਲ ਕੇ ਮਾਂ ਨੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

 ਪ੍ਰੇਮੀ ਨਾਲ ਮਿਲ ਕੇ ਔਰਤ ਨੇ ਜ਼ਹਰੀਲਾ ਟੀਕਾ ਲਗਾ ਕੇ ਆਪਣੇ 2 ਬੱਚਿਆਂ ਨੂੰ ਮਾਰਿਆ

ਪ੍ਰੇਮੀ ਨਾਲ ਮਿਲ ਕੇ ਔਰਤ ਨੇ ਜ਼ਹਰੀਲਾ ਟੀਕਾ ਲਗਾ ਕੇ ਆਪਣੇ 2 ਬੱਚਿਆਂ ਨੂੰ ਮਾਰਿਆ

ਪੁਲਿਸ ਨੇ ਇੱਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ 10 ਸਾਲ ਦੇ ਬੇਟੇ ਅਤੇ 6 ਸਾਲ ਦੀ ਬੇਟੀ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ ।ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਨਿਸ਼ਾ ਅਤੇ ਉਸ ਦੇ ਪ੍ਰੇਮੀ ਸਾਊਦ ਫੌਜੀ ਦੇ ਰੂਪ ਵਿੱਚ ਹੋਈ ਹੈ । ਇਸ ਔਰਤ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਦੋ ਬੱਚਿਆਂ ਦਾ ਕਤਲ ਕਰਵਾ ਦਿੱਤਾ। ਹਾਲਾਂਕਿ ਪੁਲਿਸ ਨੇ ਕਤਲ ਦੇ ਇਸ ਮਾਮਲੇ ਵਿੱਚ ਤਾਂਤਰਿਕ ਪੱਖ ਦੀ ਵੀ ਭਾਲ ਕੀਤੀ ਹੈ।

ਹੋਰ ਪੜ੍ਹੋ ...
  • Last Updated :
  • Share this:

ਕੀ ਮਾਂ ਆਪਣੇ ਬੱਚਿਆਂ ਦਾ ਕਤਲ ਕਰਵਾ ਸਕਦੀ ਹੈ? ਸਵਾਲ ਸੁਣ ਕੇ ਹਰ ਕੋਈ ਸੋਚਣ ਲਈ ਮਜਬੂਰ ਹੋ ਜਾਵੇਗਾ। ਪਰ ਇਸ ਤਰ੍ਹਾਂ ਦਾ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਸਾਹਮਣੇ ਆਇਆ ਹੈ । ਜਿਥੇ ਪੁਲਿਸ ਨੇ ਇੱਕ ਔਰਤ ਅਤੇ ਉਸ ਦੇ ਪ੍ਰੇਮੀ ਨੂੰ 10 ਸਾਲ ਦੇ ਬੇਟੇ ਅਤੇ 6 ਸਾਲ ਦੀ ਬੇਟੀ ਦਾ ਕਤਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ ।ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਨਿਸ਼ਾ ਅਤੇ ਉਸ ਦੇ ਪ੍ਰੇਮੀ ਸਾਊਦ ਫੌਜੀ ਦੇ ਰੂਪ ਵਿੱਚ ਹੋਈ ਹੈ । ਇਸ ਔਰਤ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਦੋ ਬੱਚਿਆਂ ਦਾ ਕਤਲ ਕਰਵਾ ਦਿੱਤਾ। ਹਾਲਾਂਕਿ ਪੁਲਿਸ ਨੇ ਕਤਲ ਦੇ ਇਸ ਮਾਮਲੇ ਵਿੱਚ ਤਾਂਤਰਿਕ ਪੱਖ ਦੀ ਵੀ ਭਾਲ ਕੀਤੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਂ ਨੇ ਆਪਣੇ 10 ਸਾਲ ਦੇ ਬੇਟੇ ਅਤੇ 6 ਸਾਲ ਦੀ ਬੇਟੀ ਦਾ ਇਸ ਕਰ ਕੇ ਕਤਲ ਕਰਵਾ ਦਿੱਤਾ ਤਾਂ ਕਿ ਉਹ ਤਾਂਤਰਿਕ ਸ਼ਕਤੀ ਹਾਸਲ ਕਰ ਸਕੇ । ਇਸ ਔਰਤ ਨੂੰ ਲੱਗ ਰਿਹਾ ਸੀ ਕਿ ਉਹ ਭਵਿੱਖ ਨੂੰ ਦੇਖਣ ਦੀ ਤਾਕਤ ਹਾਸਲ ਕਰ ਲਵੇਗੀ । ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਮਰੋਬ ਅਤੇ ਕੋਨੇਨ ਮੇਰਠ ਦੇ ਖੈਰਨਗਰ ਗੂਲਰ ਗਲੀ ਦੇ ਰਹਿਣ ਵਾਲੇ ਸਨ । ਇਹ ਦੋਵੇਂ 22 ਮਾਰਚ ਨੂੰ ਅਚਾਨਕ ਲਾਪਤਾ ਹੋ ਗਏ ਸਨ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਇਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਈ ਗਈ । ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਉਨ੍ਹਾਂ ਦੀ 35 ਸਾਲਾ ਮਾਂ ਨਿਸ਼ਾ ਅਤੇ ਉਸ ਦੇ ਪ੍ਰੇਮੀ ਸਾਊਦ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।

ਮ੍ਰਿਤਕ ਬੱਚਿਆਂ ਦੀ ਮਾਂ ਨਿਸ਼ਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਅਤੇ ਸਾਬਕਾ ਕੌਂਸਲਰ ਸਾਊਦ ਦਾ ਬੀਤੇ ਕੁਝ ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ ਅਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤੀ ਸੀ । ਪਰ ਇਨ੍ਹਾਂ ਦੇ ਵਿਆਹ ਵਿੱਚ ਨਿਸ਼ਾ ਦੇ ਦੋਵੇਂ ਬੱਚੇ ਰੁਕਾਵਟ ਬਣ ਰਹ ਸਨ । ਪੁਲਿਸ ਦੇ ਮੁਤਾਬਕ ਸਾਊਦ ਨੇ ਉਨ੍ਹਾਂ ਨੂੰ ਦੱਸਿਆ ਕਿ ਨਿਸ਼ਾ ਬੇਗ ਨੇ ਪਹਿਲਾਂ ਆਪਣੇ ਬੇਟਾ ਅਤੇ ਬੇਟੀ ਨੂੰ ਮਾਰਨ ਦੀ ਯੋਜਨਾ ਬਣਾਈ ਤਾਂ ਕਿ ਉਹ ਵਿਆਹ ਕਰ ਸਕਣ ।ਇਸ ਲਈ ਦੋਵਾਂ ਨੂੰ ਇੰਜੈਕਸ਼ਨ ਲਗਾ ਕੇ ਦੋਵਾਂ ਦਾ ਕਤਲ ਕਰ ਦਿੱਤਾ।

ਪੁਲਿਸ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਅਧਾਰ ’ਤੇ ਆਈਪੀਸੀ ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ । ਪੁਲਿਸ ਨੇ ਨਿਸ਼ਾ ਅਤੇ ਉਸ ਦੇ ਪ੍ਰੇਮੀ ਸਾਊਦ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

Published by:Shiv Kumar
First published:

Tags: Crime news, Killed, Lover, Meerut, Mother