ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦੇੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ ਪਰ ਜੇ ਦੇਖਿਆ ਜਾਵੇ ਤਾਂ ਬੀਤੇ ਕੁਝ ਦਿਨਾਂ ਤੋਂ ਦਿਲ ਦਾ ਦੌਰਾ ਪੈਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ 'ਚ ਅਚਾਨਕ ਵਾਧਾ ਹੋਇਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਇਹ ਮਾਮਲੇ ਅਜਿਹੇ ਹਨ ਕਿ ਲੋਕਾਂ ਦੀ ਹੱਸਦੇ, ਖੇਡਦੇ, ਸੈਰ ਕਰਦੇ, ਨੱਚਦੇ, ਅਖਬਾਰ ਪੜ੍ਹਦੇ ਅਤੇ ਜਿੰਮ ਵਿੱਚ ਕਸਰਤ ਕਰਦੇ ਸਮੇਂ ਸਕਿੰਟਾਂ ਵਿੱਚ ਮੌਤ ਹੋ ਰਹੀ ਹੈ।
ਪਰ ਇਸ ਵਿੱਚ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਨੌਜਵਾਨ ਲੋਕਾ ਵੀ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਦਿਲ ਦੇ ਦੌਰੇ ਕਾਰਨ ਨੌਜਵਾਨ ਦੀ ਮੌਤ ਦਾ ਇੱਕ ਹੋਰ ਭਿਆਨਕ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਜਿੰਮ ਦੇ ਵਿੱਚ ਕਸਰਤ ਕਰ ਰਹੇ ਵਿਅਕਤੀ ਦੀ 5 ਸੈਕਿੰਡ 'ਚ ਮੌਤ ਹੋ ਗਈ।
ਖਬਰਾਂ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਇੰਦੌਰ ਦੀ ਦੱਸੀ ਜਾ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਲੋਕ ਵੀ ਬਹੁਤ ਹੈਰਾਨ ਹੋ ਰਹੇ ਹਨ ਅਤੇ ਆਪਣੀ ਡਰੀ ਹੋਈ ਪ੍ਰਤੀਕਿਰਿਆ ਨਾਲ ਇਸ ਨੂੰ ਅੱਗੇ ਸ਼ੇਅਰ ਵੀ ਕਰ ਰਹੇ ਹਨ।
ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਈ ਲੋਕ ਕਸਰਤ ਕਰਨ ਲਈ ਜਿੰਮ ਵਿੱਚ ਮੌਜੂਦ ਹਨ। ਜਿੱਥੇ ਇਨ੍ਹਾਂ ਲੋਕਾਂ ਦੇ ਵਿੱਚ ਇੱਕ ਵਿਅਕਤੀ ਕਸਰਤ ਕਰਨ ਤੋਂ ਬਾਅਦ ਬਾਹਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਉਹ ਆਪਣੀ ਜੈਕੇਟ ਉਤਾਰਨਾ ਸ਼ੁਰੂ ਕਰ ਦਿੰਦਾ ਹੈ।ਪਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹ ਆਦਮੀ ਆਪਣੀ ਜੈਕੇਟ ਵੀ ਨਹੀਂ ਉਤਾਰ ਸਕਿਆ ਅਤੇ ਉਹ ਡਗਮਗਾਉਣ ਲੱਗ ਪਿਆ ਜਿਸ ਤੋਂ ਬਾਅਦ ਉਹ ਨੇੜੇ ਦੀ ਜਿੰਮ ਮਸ਼ੀਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਫਰਸ਼ ਦੇ ਉੱਪਰ ਡਿੱਗ ਜਾਂਦਾ ਹੈ।ਜਦੋਂ ਉਹ ਫਰਸ਼ ਦੇ ਉੱਪਰ ਡਿੱਗਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ।
जिम में वर्कआउट के दौरान हार्ट अटैक के मामले देशभर में बढ़ते जा रहे है, ऐसा ही एक मामला इंदौर से सामना आया है। यहां एक होटल संचालक की जिम में हार्ट अटैक से मौत हो गई, कैमरे में कैद हुआ शॉकिंग मंजर।#Indore #latestnews #lucknowkibaat32 pic.twitter.com/oXOj4LHDyO
— लखनऊ की बात (@Lucknowkibaat32) January 5, 2023
ਤੁਹਾਨੂੰ ਦੱਸ ਦੇਈਏ ਕਿ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗਣ ਤੋਂ ਬਾਅਦ ਉਸ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਵਿਅਕਤੀ ਇੱਕ ਹੋਟਲ ਦਾ ਮਾਲਕ ਦੱਸਿਆ ਜਾ ਰਿਹਾ ਹੈ।
ਅੱਜ ਕੱਲ੍ਹ ਲੋਕਾਂ ਦੇ ਵਿੱਚ ਜਿੰਮ ਦੇ ਪ੍ਰਤੀ ਕ੍ਰੇਜ਼ ਕਾਫੀ ਵੱਧ ਗਿਆ ਹੈ। ਫਿਟਨੈੱਸ ਤੋਂ ਜ਼ਿਆਦਾ ਲੋਕ ਬਾਡੀ ਬਿਲਡਿੰਗ ਦੇ ਪਿੱਛੇ ਭੱਜ ਰਹੇ ਹਨ। ਅਜਿਹੇ ਕੇਸਾਂ ਨੂੰ ਦੇਖਦੇ ਹੋਏ ਸਾਡੇ ਲਈ ਇਹ ਸਬਕ ਹੈ ਕਿ ਜਿੰਮ ਕਰਨ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਸਾਡੀ ਸਮਰੱਥਾ ਕਿੰਨੀ ਹੈ। ਦੂਜਿਆਂ ਨੂੰ ਦੇਖ ਕੇ ਜਿੰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਜ਼ਿਆਦਾ ਕਸਰਤ ਕਰਨ ਨਾਲ ਸਰੀਰ 'ਤੇ ਦਬਾਅ ਵਧ ਜਾਂਦਾ ਹੈ ਅਤੇ ਅਜਿਹੀ ਸਥਿਤੀ 'ਚ ਸਾਡਾ ਸਾਹ ਰੁਕਣ ਲੱਗਦਾ ਹੈ। ਜਿਸ ਕਾਰਨ ਇਹ ਸਿੱਧੇ ਤੌਰ 'ਤੇ ਦਿਲ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਇਸ ਕਾਰਨ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਜਿੰਮ ਕਸਰਤ ਲਈ ਵਰਤੇ ਜਾਣ ਵਾਲੇ ਪ੍ਰੋਟੀਨ ਨੂੰ ਵੀ ਸਮਝਦਾਰੀ ਨਾਲ ਦੀ ਲੋੜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Death, Gym, Heart attack, Lucknow, UP