ਸਵਿਚਮੈਨ ਨੇ ਬਚਾਈ ਰੇਲ ਟਰੈਕ ਉਤੇ ਡਿੱਗੇ ਬੱਚੇ ਦੀ ਜਾਨ, ਵੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ...

News18 Punjabi | News18 Punjab
Updated: April 19, 2021, 2:22 PM IST
share image
ਸਵਿਚਮੈਨ ਨੇ ਬਚਾਈ ਰੇਲ ਟਰੈਕ ਉਤੇ ਡਿੱਗੇ ਬੱਚੇ ਦੀ ਜਾਨ, ਵੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ...

  • Share this:
  • Facebook share img
  • Twitter share img
  • Linkedin share img
ਮਹਾਰਾਸ਼ਟਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ। ਇਥੇ ਆਪਣੀ ਅੰਨ੍ਹੀ ਮਾਂ ਨਾਲ ਜਾ ਰਿਹਾ ਇਕ 6 ਸਾਲਾ ਬੱਚਾ ਅਚਾਨਕ ਰੇਲ ਪਟਰੀ ਉਤੇ ਡਿੱਗ ਗਿਆ। ਉਹ ਟ੍ਰੇਨ ਥੱਲੇ ਆਉਣ ਹੀ ਵਾਲਾ ਸੀ ਕਿ ਇਕ ਸਵਿਚਮੈਨ ਉਥੇ ਦੌੜਦਾ ਆਇਆ ਅਤੇ ਉਸ ਨੇ ਬੱਚੇ ਨੂੰ ਬਚਾ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

ਇਹ ਮਾਮਲਾ ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਦਾ ਹੈ। ਮਹਾਰਾਸ਼ਟਰ ਦੇ ਵਾਂਗਨੀ ਸਟੇਸ਼ਨ ਦੇ ਪਲੇਟਫਾਰਮ ਨੰਬਰ 2 'ਤੇ ਇਕ ਬੱਚਾ ਆਪਣਾ ਮਾਂ ਨਾਲ ਖੜ੍ਹਾ ਸੀ। ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਬੱਚਾ ਪਲੇਟਫਾਰਮ 'ਤੇ ਡਿੱਗ ਗਿਆ। ਮਾਂ ਉਸ ਨੂੰ ਪਟੜੀ ਤੋਂ ਦੂਰ ਖਲੋ ਕੇ ਆਵਾਜ਼ਾਂ ਮਾਰ ਰਿਹਾ ਸੀ, ਉਸੇ ਸਮੇਂ ਇਕ ਸਵਿਚਮੈਨ ਉਥੇ ਦੌੜਦਾ ਆਇਆ ਅਤੇ ਉਸ ਨੇ ਬੱਚੇ ਚੁੱਕ ਕੇ ਪਾਸੇ ਕਰ ਦਿੱਤਾ।
ਇਸ ਦੌਰਾਨ ਮਹਾਰਾਸ਼ਟਰ ਦੇ ਮੁੰਬਈ ਡਿਵੀਜ਼ਨ ਵਿਚ, ਸਵਿਚਮੈਨ ਮਯੂਰ ਸ਼ੈਲਖੇ ਉਥੇ ਇਕ ਫਰੀਸ਼ਤਾ ਬਣ ਕੇ ਆਇਆ ਅਤੇ ਬੱਚੇ ਨੂੰ ਪਟੜੀ ਤੋਂ ਲਾਂਭੇ ਕਰ ਦਿੱਤਾ। ਇਸ ਵੀਡੀਓ ਨੂੰ ਐਨਆਈ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ।

ਮਯੂਰ ਸ਼ੈਲਖੇ, ਜਿਸ ਨੇ ਬੱਚੇ ਦੀ ਜਾਨ ਬਚਾਈ, ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਇਕ ਬੱਚਾ ਅਚਾਨਕ ਪਟੜੀ ਉਤੇ ਡਿੱਗ ਗਿਆ। ਉਹ ਰੇਲ ਦੀ ਲਪੇਟ ਵਿਚ ਆਉਣ ਹੀ ਵਾਲਾ ਸੀ ਕਿ ਉਸ ਨੇ ਦੌੜ ਕੇ ਬੱਚੇ ਨੂੰ ਪਟਰੀ ਤੋਂ ਪਾਸੇ ਕਰ ਦਿੱਤਾ
Published by: Gurwinder Singh
First published: April 19, 2021, 2:22 PM IST
ਹੋਰ ਪੜ੍ਹੋ
ਅਗਲੀ ਖ਼ਬਰ