EY Awards: ਰਿਲਾਇੰਸ ਦੇ ਸੀ ਐੱਮ ਡੀ ਮੁਕੇਸ਼ ਅੰਬਾਨੀ ਨੇ ਕਿਹਾ, ਭਾਰਤੀ ਉਦਯੋਗਪਤੀਆਂ ਲਈ ਆ ਰਹੀ ਹੈ ਮੌਕਿਆਂ ਦੀ ਸੁਨਾਮੀ

News18 Punjabi | News18 Punjab
Updated: March 26, 2021, 12:07 AM IST
share image
EY Awards: ਰਿਲਾਇੰਸ ਦੇ ਸੀ ਐੱਮ ਡੀ ਮੁਕੇਸ਼ ਅੰਬਾਨੀ ਨੇ ਕਿਹਾ, ਭਾਰਤੀ ਉਦਯੋਗਪਤੀਆਂ ਲਈ ਆ ਰਹੀ ਹੈ ਮੌਕਿਆਂ ਦੀ ਸੁਨਾਮੀ
ਆਉਣ ਵਾਲੇ ਦਸ਼ਕਾਂ ਵਿੱਚ ਭਾਰਤ ਦੁਨੀਆ ਵਿੱਚ ਤਿੰਨ ਸਿਖਰ ਦੀ ਅਰਥ ਵਿਵਸਥਾਵਾਂ ਵਿੱਚ ਸ਼ਾਮਲ ਹੋ ਸਕਦੇ ਹਾਂ। ਸਾਡੇ ਕੋਲ ਇਸ ਮੁਕਾਮ ਨੂੰ ਹਾਸਲ ਕਰਨ ਦੀ ਕਾਬਲੀਅਤ ਮੌਜੂਦ ਹੈ। ਸਾਫ਼ ਊਰਜਾ, ਸਿਖਿਆ, ਸਿਹਤ ਖੇਤਰ, ਲਾਈਫ ਸਾਇੰਸਿਜ਼, ਤੇ ਮੌਜੂਦਾ ਖੇਤੀ, ਉਦਯੋਗ ਅਤੇ ਸਰਵਿਸ ਸੈਕਟਰ ਵਿੱਚ ਬਦਲਾਅ ਕਾਰਨ ਸਾਡੇ ਸਾਹਮਣੇ ਅਣਗਿਣਤ ਮੌਕੇ ਮੌਜੂਦ ਹਨ।

ਆਉਣ ਵਾਲੇ ਦਸ਼ਕਾਂ ਵਿੱਚ ਭਾਰਤ ਦੁਨੀਆ ਵਿੱਚ ਤਿੰਨ ਸਿਖਰ ਦੀ ਅਰਥ ਵਿਵਸਥਾਵਾਂ ਵਿੱਚ ਸ਼ਾਮਲ ਹੋ ਸਕਦੇ ਹਾਂ। ਸਾਡੇ ਕੋਲ ਇਸ ਮੁਕਾਮ ਨੂੰ ਹਾਸਲ ਕਰਨ ਦੀ ਕਾਬਲੀਅਤ ਮੌਜੂਦ ਹੈ। ਸਾਫ਼ ਊਰਜਾ, ਸਿਖਿਆ, ਸਿਹਤ ਖੇਤਰ, ਲਾਈਫ ਸਾਇੰਸਿਜ਼, ਤੇ ਮੌਜੂਦਾ ਖੇਤੀ, ਉਦਯੋਗ ਅਤੇ ਸਰਵਿਸ ਸੈਕਟਰ ਵਿੱਚ ਬਦਲਾਅ ਕਾਰਨ ਸਾਡੇ ਸਾਹਮਣੇ ਅਣਗਿਣਤ ਮੌਕੇ ਮੌਜੂਦ ਹਨ।

  • Share this:
  • Facebook share img
  • Twitter share img
  • Linkedin share img
ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਅਤੇ ਐੱਮ ਡੀ ਮੁਕੇਸ਼ ਅੰਬਾਨੀ (CMD Mukesh Ambani) ਨੇ ਅਰਨੈਸਟ ਐਂਡ ਯੰਗ ਇੰਟ੍ਰਪ੍ਰੇਨਿਊਰ ਆਫ਼ ਦ ਈਅਰ ਐਵਾਰਡ (EY Awards) ਦੌਰਾਨ ਕਿਹਾ ਕਿ ਭਾਰਤ ਵਿੱਚ ਉਦਯੋਗਪਤੀਆਂ ਲਈ ਮੌਕਿਆਂ ਦੀ ਸੁਨਾਮੀ ਦਿੱਸ ਰਹੀ ਹੈ। ਉਨ੍ਹਾਂ ਨੇ ਇਸ ਵਿਸ਼ਵਾਸ ਦੇ ਦੋ ਕਾਰਨ ਦੱਸੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਭਾਰਤ ਦੇ ਭਵਿੱਖ ਨੂੰ ਸੁਧਾਰਨ ਲਈ ਨਿੱਜੀ ਖੇਤਰ ਦੀ ਮਹੱਤਵਪੂਰਨ ਭਾਗੀਦਾਰੀ ਦੀ ਵਕਾਲਤ ਕਰਦੇ ਹਨ। ਦੇਸ਼ ਦੇ ਸਾਰੇ ਉਦਯੋਗਪਤੀਆਂ ਨੂੰ ਉਨ੍ਹਾਂ ਦੀ ਇਸ ਗੱਲ ਦਾ ਸਵਾਗਤ ਕਰਨਾ ਚਾਹੀਦਾ ਹੈ। ਉੱਥੇ ਹੀ ਸਾਡੇ ਕੋਲ ਦੇਸ਼ ਦੀ ਅਰਥ ਵਿਵਸਥਾ (Indian Economy) ਨੂੰ ਬਦਲਣ ਲਈ ਨਵੀਂ ਤਕਨੀਕ ਦੀ ਤਾਕ਼ਤ ਮੌਜੂਦ ਹੈ।

'ਭਾਰਤ ਦੁਨੀਆਂ ਦੀ ਤਿੰਨ ਸਿਖਰ ਦੀ ਅਰਥ ਵਿਵਸਥਾਵਾਂ ਵਿੱਚ ਥਾਂ ਬਣਾਏਗਾ'
ਮੁਕੇਸ਼ ਅੰਬਾਨੀ ਨੇ ਕਿਹਾ ਕਿ ਛੋਟੇ, ਮੱਧਮ ਅਤੇ ਵੱਡੇ ਉਦਯੋਗਪਤੀਆਂ ਨੂੰ 1.3 ਅਰਬ ਲੋੱਕਾਂ ਦੀ ਚੰਗਾ ਜੀਵਨ ਜਿਉਣ ਦੀ ਇੱਛਾ ਪੂਰੀ ਕਰਨ ਦਾ ਮੌਕਾ ਕਦੇ ਕਦੇ ਮਿਲਦਾ ਹੈ। ਅਸੀਂ ਆਉਣ ਵਾਲੇ ਦਸ਼ਕਾਂ ਵਿੱਚ ਭਾਰਤ ਦੁਨੀਆ ਵਿੱਚ ਤਿੰਨ ਸਿਖਰ ਦੀ ਅਰਥ ਵਿਵਸਥਾਵਾਂ ਵਿੱਚ ਸ਼ਾਮਲ ਹੋ ਸਕਦੇ ਹਾਂ। ਸਾਡੇ ਕੋਲ ਇਸ ਮੁਕਾਮ ਨੂੰ ਹਾਸਲ ਕਰਨ ਦੀ ਕਾਬਲੀਅਤ ਮੌਜੂਦ ਹੈ। ਸਾਫ਼ ਊਰਜਾ, ਸਿਖਿਆ, ਸਿਹਤ ਖੇਤਰ, ਲਾਈਫ ਸਾਇੰਸਿਜ਼, ਤੇ ਮੌਜੂਦਾ ਖੇਤੀ, ਉਦਯੋਗ ਅਤੇ ਸਰਵਿਸ ਸੈਕਟਰ ਵਿੱਚ ਬਦਲਾਅ ਕਾਰਨ ਸਾਡੇ ਸਾਹਮਣੇ ਅਣਗਿਣਤ ਮੌਕੇ ਮੌਜੂਦ ਹਨ। ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗਪਤੀ ਦੁਨੀਆ ਦੇ ਗੁਣਵੱਤਾ ਦੇ ਮਿਆਰ ਦੇ ਨਾਲ ਨਾਲ ਜ਼ਿਆਦਾ ਕੀਮਤ ਤੇ ਘਰੇਲੂ ਬਜ਼ਾਰ ਦੀ ਲੋੜਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਹਨ।
ਮੁਕੇਸ਼ ਅੰਬਾਨੀ ਨੇ ਕਿਹਾ ਕਿ ਪੂਰੀ ਦੁਨੀਆ ਦਾ ਬਜ਼ਾਰ ਭਾਰਤੀ ਉਦਯੋਗਪਤੀਆਂ ਲਈ ਖੁੱਲ ਗਿਆ ਹੈ। ਸਾਂਨੂੰ ਘਰੇਲੂ ਬਜ਼ਾਰ ਦੀ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਦੁਨੀਆ ਦੇ ਬਜ਼ਾਰ ਦਾ ਰੁੱਖ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਦੁਨੀਆ ਦੀ ਆਰਥਿਕ ਤੌਰ 'ਤੇ ਵਿਕਾਸ ਦਾ ਕੇਂਦਰ ਬਣਨ ਜਾ ਰਿਹਾ ਹੈ। ਭਾਰਤ ਦਾ ਇਸ ਵੱਲ ਵਿਕਾਸ ਸ਼ੁਰੂ ਹੋ ਗਿਆ ਹੈ। ਅਸੀਂ ਆਰਥਿਕ ਲੋਕਤੰਤਰ, ਰਾਜਨੀਤੀ, ਰਣਨੀਤੀ, ਸਭਿਆਚਾਰਕ, ਤਾਕ਼ਤ ਵੱਜੋਂ ਕਾਫ਼ੀ ਅੱਗੇ ਵੱਧ ਗਏ ਹਾਂ। ਐਂਨਾ ਹੀ ਨਹੀਂ, ਭਾਰਤ ਡਿਜੀਟਲ ਅਤੇ ਤਕਨੀਕੀ ਤਾਕ਼ਤ ਵੱਜੋਂ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਘੱਟ ਸਰੋਤਾਂ ਵਿੱਚ ਵੀ ਅਸੀਮਤ ਵਚਨਬੱਧਤਾ ਨਾਲ ਕੰਮ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਤੇਜ਼ੀ ਨਾਲ ਅੱਗੇ ਵਧਣ ਵਿੱਚ ਭਾਰਤੀ ਉਦਯੋਗਪਤੀਆਂ ਦੀ ਅਹਿਮ ਭੂਮਿਕਾ ਰਹੇਗੀ। ਭਾਰਤੀ ਉਦਯੋਗਪਤੀ ਆਪਣੇ ਕਾਰੋਬਾਰ ਦਾ ਵਿਸਤਾਰ ਕਰਨ ਅਤੇ ਵਿਸ਼ਵ ਪੱਧਰ ਉੱਤੇ ਪਹੁੰਚਣ ਦੀ ਕੋਸ਼ਿਸ਼ਾਂ ਵਿੱਚ ਜੁਟੇ ਹਨ। ਹਰ ਦਿਨ ਅਜਿਹੀ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ ਜੋ ਭਾਰਤ ਹੀ ਨਹੀਂ ਦੁਨੀਆ ਦੀ ਤਸਵੀਰ ਬਦਲ ਦੇਣਗੀਆਂ।

ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗਪਤੀਆਂ ਵਿੱਚ ਸਫ਼ਲਤਾ ਦੀ ਜ਼ਬਰਦਸਤ ਭੁੱਖ ਹੈ। ਆਪਣੇ ਤਜਰਬੇ ਦੇ ਹਵਾਲੇ ਉਨ੍ਹਾਂ ਨੇ ਕਿਹਾ ਕਿ ਹੁਣਿ ਹੁਣਿ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ ਅਤੇ ਉਹ ਮੰਨਦੇ ਹਨ ਕਿ ਘੱਟ ਤੋਂ ਘੱਟ ਸਤ੍ਰੋਤਾਂ ਵਿੱਚ ਅਸੀਮਤ ਵਚਨਬੱਧਤਾ ਨਾਲ ਕੰਮ ਕਰਨਾ ਪਵੇਗਾ।
Published by: Anuradha Shukla
First published: March 25, 2021, 10:39 PM IST
ਹੋਰ ਪੜ੍ਹੋ
ਅਗਲੀ ਖ਼ਬਰ