• Home
 • »
 • News
 • »
 • national
 • »
 • A THIRD CLASS BOY COMPLAIN THE POLICE ON HIS FRIEND FOR STEALING HIS PENCILS AP

ਮਾਸੂਮ ਸ਼ਿਕਾਇਤ ਲੈਕੇ ਬੱਚਾ ਪਹੁੰਚਿਆ ਥਾਣੇ, ਪੁਲਿਸ ਅਧਿਕਾਰੀ ਹੱਸ-ਹੱਸ ਲੋਟਪੋਟ, ਇੰਟਰਨੈੱਟ ‘ਤੇ ਬੱਚਾ ਵਾਇਰਲ

ਤਕਰੀਬਨ 8-9 ਸਾਲ ਦਾ ਇਹ ਛੋਟਾ ਬੱਚਾ ਕੁਰਨੂਲ ‘ਚ ਕਿਸੇ ਪ੍ਰਾਇਵੇਟ ਸਕੂਲ ਵਿੱਚ ਪੜ੍ਹਦਾ ਹੈ। ਜੋ ਕਿ ਆਪਣੇ ਦੋਸਤ ਦੀਆਂ ਸ਼ਰਾਰਤਾਂ ਤੋਂ ਬੇਹੱਦ ਪਰੇਸ਼ਾਨ ਸੀ। ਆਪਣੀ ਇਸੇ ਪਰੇਸ਼ਾਨੀ ਨੂੰ ਹੱਲ ਕਰਨ ਲਈ ਉਹ ਆਪਣੀ ਸ਼ਿਕਾਇਤ ਲੈਕੇ ਥਾਣੇ ਪਹੁੰਚ ਗਿਆ। ਜਦੋਂ ਉਸ ਨੇ ਪੁਲਿਸ ਸਟੇਸ਼ਨ ਜਾ ਕੇ ਕੌਂਸਟੇਬਲ ਨੂੰ ਆਪਣੀ ਸ਼ਿਕਾਇਤ ਦਰਜ ਕਰਨ ਲਈ ਕਿਹਾ ਤਾਂ ਉੱਥੇ ਮੌਜੂਦ ਪੁਲਿਸ ਸਟਾਫ਼ ਹੱਸ ਹੱਸ ਕੇ ਲੋਟ-ਪੋਟ ਹੋ ਗਿਆ।

ਮਾਸੂਮ ਸ਼ਿਕਾਇਤ ਲੈਕੇ ਬੱਚਾ ਪਹੁੰਚਿਆ ਥਾਣੇ, ਪੁਲਿਸ ਅਧਿਕਾਰੀ ਹੱਸ-ਹੱਸ ਲੋਟਪੋਟ, ਇੰਟਰਨੈੱਟ ‘ਤੇ ਬੱਚਾ ਵਾਇਰਲ

 • Share this:
  ਇੱਕ ਪਾਸੇ ਜਿੱਥੇ ਲੋਕ ਪੁਲਿਸ ਥਾਣੇ ਦੇ ਨਾਂਅ ਤੋਂ ਹੀ ਡਰਦੇ ਹਨ। ਉੱਥੇ ਹੀ ਇੱਕ ਛੋਟਾ ਬੱਚਾ ਆਪਣੀ ਮਾਸੂਮ ਜਿਹੀ ਸ਼ਿਕਾਇਤ ਲੈਕੇ ਪੁਲਿਸ ਥਾਣੇ ਪਹੁੰਚ ਗਿਆ। ਇਸ ਬੱਚੇ ਦੀ ਮਾਸੂਮ ਸ਼ਿਕਾਇਤ ‘ਤੇ ਪਹਿਲਾਂ ਤਾਂ ਪੁਲਿਸ ਅਧਿਕਾਰੀ ਹੱਸ-ਹੱਸ ਕੇ ਲੋਟਪੋਟ ਹੋਏ, ਫ਼ਿਰ ਉਨ੍ਹਾਂ ਨੇ ਬੱਚੇ ਨੂੰ ਪਿਆਰ ਨਾਲ ਸਮਝਾਇਆ।

  ਇਹ ਖ਼ਬਰ ਹੈ ਆਂਧਰਾ ਪ੍ਰਦੇਸ਼ ਦੇ ਕੁਰਨੂਲ ਸ਼ਹਿਰ ਦੀ, ਵੈਸੇ ਇਹ ਮਾਮਲਾ ਤਾਂ ਫ਼ਰਵਰੀ ਮਹੀਨੇ ਦਾ ਹੈ, ਪਰ ਕਿਉਂਕਿ ਹੁਣ ਇਹ ਬੱਚਾ ਇੰਟਰਨੈੱਟ ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਦੀ ਪਿਆਰੀ ਸ਼ਿਕਾਇਤ ਸੁਣ ਕੇ ਹਰ ਕਿਸੇ ਨੂੰ ਇਸ ਬੱਚੇ ‘ਤੇ ਪਿਆਰ ਆ ਰਿਹਾ ਹੈ।

  ਤਕਰੀਬਨ 8-9 ਸਾਲ ਦਾ ਇਹ ਛੋਟਾ ਬੱਚਾ ਕੁਰਨੂਲ ‘ਚ ਕਿਸੇ ਪ੍ਰਾਇਵੇਟ ਸਕੂਲ ਵਿੱਚ ਪੜ੍ਹਦਾ ਹੈ। ਜੋ ਕਿ ਆਪਣੇ ਦੋਸਤ ਦੀਆਂ ਸ਼ਰਾਰਤਾਂ ਤੋਂ ਬੇਹੱਦ ਪਰੇਸ਼ਾਨ ਸੀ। ਆਪਣੀ ਇਸੇ ਪਰੇਸ਼ਾਨੀ ਨੂੰ ਹੱਲ ਕਰਨ ਲਈ ਉਹ ਆਪਣੀ ਸ਼ਿਕਾਇਤ ਲੈਕੇ ਥਾਣੇ ਪਹੁੰਚ ਗਿਆ। ਜਦੋਂ ਉਸ ਨੇ ਪੁਲਿਸ ਸਟੇਸ਼ਨ ਜਾ ਕੇ ਕੌਂਸਟੇਬਲ ਨੂੰ ਆਪਣੀ ਸ਼ਿਕਾਇਤ ਦਰਜ ਕਰਨ ਲਈ ਕਿਹਾ ਤਾਂ ਉੱਥੇ ਮੌਜੂਦ ਪੁਲਿਸ ਸਟਾਫ਼ ਹੱਸ ਹੱਸ ਕੇ ਲੋਟ-ਪੋਟ ਹੋ ਗਿਆ।

  ਹਨਮੰਥੂ ਨਾਂਅ ਦੇ ਬੱਚੇ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ, ਉਸ ਦਾ ਕਲਾਸਮੇਟ ਹਰ ਰੋਜ਼ ਉਸ ਦੀਆਂ ਪੈਂਸਿਲਾਂ ਚੋਰੀ ਕਰਦਾ ਹੈ। ਕਈ ਵਾਰ ਤਾਂ ਉਸ ਦੇ ਦੋਸਤ ਨੇ ਉਸ ਦੇ ਪੈਸੇ ਵੀ ਕੱਢ ਲਏ ਸੀ। ਇਸੇ ਦੀ ਸ਼ਿਕਾਇਤ ਦਰਜ ਕਰਾਉਣ ਲਈ ਉਹ ਥਾਣੇ ਆਇਆ ਹੈ। ਇਸ ਦੇ ਨਾਲ ਹੀ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਸ ਦੀ ਸ਼ਿਕਾਇਤ ਕੀਤੀ ਜਾਵੇ।

  ਇਹੀ ਨਹੀਂ ਹਨਮੰਥੂ ਆਪਣੇ ਨਾਲ ਛੋਟੇ ਚੋਰ ਨੂੰ ਵੀ ਫੜ ਕੇ ਲਿਆਇਆ ਅਤੇ ਪੁਲਿਸ ਨੂੰ ਬੇਨਤੀ ਕੀਤੀ ਕਿ ਉਸ ਦੀਆਂ ਪੈਂਸਲਾਂ ਤੇ ਪੈਸੇ ਚੋਰੀ ਕਰਨ ਲਈ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ। ਇਸ ‘ਤੇ ਉੱਥੇ ਮੌਜੂਦ ਪੁਲਿਸ ਸਟਾਫ਼ ਹੱਸ-ਹੱਸ ਕੇ ਲੋਟ ਪੋਟ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਹਨਮੰਥੂ ਨੂੰ ਸਮਝਾਇਆ ਕਿ ਜੇਕਰ ਉਹ ਮਾਮਲਾ ਦਰਜ ਕਰਾਉਂਦਾ ਹੈ ਤਾਂ ਪੁਲਿਸ ਉਸ ਨੂੰ ਜੇਲ੍ਹ ਭੇਜ ਦੇਵੇਗੀ, ਪਰ ਉਸ ਦੇ ਮਾਂਪੇ ਉਸ ਨੂੰ ਜ਼ਮਾਨਤ ‘ਤੇ ਛੁਡਾ ਕੇ ਲੈ ਜਾਣਗੇ। ਪੁਲਿਸ ਅਧਿਕਾਰੀਆਂ ਨੇ ਉਸ ਨੂੰ ਸਮਝਾਇਆ ਕਿ ਸਾਰੇ ਬੱਚਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਮਿਲ ਕੇ ਪੜ੍ਹਾਈ ਕਰਨੀ ਚਾਹੀਦੀ ਹੈ।

  ਇਸ ‘ਤੇ ਹਨਮੰਥੂ ਨੇ ਆਪਣੇ ਦੋਸਤ ਨਾਲ ਸਮਝੋਤਾ ਕਰ ਲਿਆ ਅਤੇ ਆਪਣੀ ਜ਼ਿੱਦ ਛੱਡ ਕੇ ਆਪਣੇ ਦੋਸਤ ਨੂੰ ਗਲ ਲਗਾ ਲਿਆ। ਇਹ ਘਟਨਾ ਫ਼ਰਵਰੀ ਮਹੀਨੇ ਦੀ ਸੀ। ਬੱਚਿਆਂ ਦੀ ਪੁਲਿਸ ਸਟੇਸ਼ਨ ‘ਚ ਕਿਸੇ ਨੇ ਵੀਡੀਓ ਬਣਾ ਲਈ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਭੇਜੀ। ਇਨ੍ਹਾਂ ਬੱਚਿਆਂ ਨੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਅਤੇ ਕੁੱਝ ਮਹੀਨਿਆਂ ਵਿੱਚ ਹੀ ਵੀਡੀਓ ਵਾਇਰਲ ਹੋ ਗਈ।
  Published by:Amelia Punjabi
  First published:
  Advertisement
  Advertisement