• Home
 • »
 • News
 • »
 • national
 • »
 • A WOMAN WHO CAME TO BUY BUFFALOES IN HISAR WAS RAPED BY A BUFFALO TRADER HARYANA

ਮੱਝ ਖਰੀਦਣ ਆਈ ਔਰਤ ਨਾਲ ਰੇਪ, ਖੇਤ 'ਚ ਲਿਜਾ ਕੇ ਕੀਤੀ ਵਾਰਦਾਤ

ਔਰਤ ਨੇ ਆਜ਼ਾਦ ਨਗਰ ਥਾਣੇ 'ਚ ਸ਼ਿਕਾਇਤ ਦਿੱਤੀ, ਜਿਸ 'ਚ ਔਰਤ ਨੇ ਆਪਣੇ ਨਾਲ ਬਲਾਤਕਾਰ ਅਤੇ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਹੈ। ਜਿਸ ਤੋਂ ਬਾਅਦ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੱਝ ਖਰੀਦਣ ਆਈ ਔਰਤ ਨਾਲ ਰੇਪ, ਖੇਤ 'ਚ ਲਿਜਾ ਕੇ ਕੀਤੀ ਵਾਰਦਾਤ (ਸੰਕੇਤਕ ਫੋਟੋ)

 • Share this:
  ਹਿਸਾਰ : ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਮੱਝਾਂ ਖਰੀਦਣ ਆਈ ਔਰਤ ਨਾਲ ਮੱਝਾਂ ਦੇ ਵਪਾਰੀ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਆਜ਼ਾਦ ਨਗਰ ਥਾਣੇ 'ਚ ਸ਼ਿਕਾਇਤ ਦਿੱਤੀ, ਜਿਸ 'ਚ ਔਰਤ ਨੇ ਆਪਣੇ ਨਾਲ ਬਲਾਤਕਾਰ ਅਤੇ ਧੋਖਾਧੜੀ ਦੀ ਸ਼ਿਕਾਇਤ ਦਿੱਤੀ ਹੈ। ਜਿਸ ਤੋਂ ਬਾਅਦ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

  ਦਰਅਸਲ ਪੀੜਤ ਔਰਤ ਮੱਝਾਂ ਦੇ ਵਪਾਰੀ ਸੁਰਿੰਦਰ ਅਤੇ ਲਾਲੂ ਤੋਂ ਮੱਝ ਖਰੀਦਣ ਗਈ ਸੀ। ਪੀੜਤਾ ਨੇ ਕਰੀਬ 2 ਲੱਖ ਰੁਪਏ ਦੀ ਧੋਖਾਧੜੀ ਦੇ ਦੋਸ਼ ਵੀ ਲਾਏ ਹਨ। ਜਾਣਕਾਰੀ ਦਿੰਦੇ ਹੋਏ ਆਜ਼ਾਦ ਨਗਰ ਥਾਣਾ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤਾ ਅਨੁਸਾਰ ਉਹ ਮੱਝਾਂ ਦੇ ਵਪਾਰੀ ਸੁਰਿੰਦਰ ਤੋਂ ਮੱਝਾਂ ਖਰੀਦਣ ਆਈ ਸੀ। ਖੇਤ ਵਿੱਚ ਬਣੇ ਕਮਰੇ ਵਿੱਚੋਂ ਤਰਪਾਲ ਲਿਆਉਣ ਲਈ ਕਹਿ ਕੇ ਉਹ ਔਰਤ ਨੂੰ ਕਮਰੇ ਵਿੱਚ ਲੈ ਗਿਆ। ਜਿੱਥੇ ਲਾਲੂ ਨੇ ਉਸ ਨਾਲ ਬਲਾਤਕਾਰ ਕੀਤਾ।

  ਪੀੜਤਾ ਨੇ ਦੱਸਿਆ ਕਿ ਇਕ ਦੋਸ਼ੀ ਨੇ ਉਸ ਨੂੰ ਮੱਝ ਲੈਣ ਲਈ ਹਿਸਾਰ ਸਥਿਤ ਆਪਣੇ ਪਿੰਡ ਬੁਲਾਇਆ। ਪੀੜਤਾ ਆਪਣੇ ਬੇਟੇ ਨਾਲ ਹਿਸਾਰ ਆਈ ਹੋਈ ਸੀ। ਇੱਥੇ ਮੁਲਜ਼ਮ ਨੇ ਆਪਣੇ ਇੱਕ ਦੋਸਤ ਨੂੰ ਬੁਲਾ ਕੇ ਮੱਝ ਦਿਖਾਉਣ ਲਈ ਆਪਣੇ ਨਾਲ ਇਕੱਲੇ ਭੇਜ ਦਿੱਤਾ।

  ਇਸ ਦੇ ਨਾਲ ਹੀ ਸੁਰਿੰਦਰ 'ਤੇ ਕਮਰੇ ਦੇ ਬਾਹਰ ਖੜ੍ਹੇ ਹੋ ਕੇ ਨਿਗਰਾਨੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਐਸਐਚਓ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਧਾਰਾ 376, 406 ਅਤੇ 420 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
  Published by:Sukhwinder Singh
  First published: