ਛੁੱਟੀ ਆਏ ਫੌਜੀ, ਪਿਤਾ ਨੂੰ ਮਿਲਣ ਦਿੱਲੀ ਕਿਸਾਨ ਮੋਰਚੇ 'ਚ ਪਹੁੰਚੇ, ਹਾਲਤ ਦੇਖ ਅੱਖਾਂ 'ਚੋਂ ਨਿਕਲੇ ਹੰਝੂ

ਛੁੱਟੀ ਆਏ ਫੌਜੀ ਪਿਤਾ ਨੂੰ ਮਿਲਣ ਦਿੱਲੀ ਕਿਸਾਨ ਮੋਰਚੇ 'ਚ ਪਹੁੰਚੇ, ਹਾਲਤ ਦੇਖ ਅੱਖਾਂ 'ਚੋਂ ਨਿਕਲੇ ਹੰਝੂ(Photo courtesy- Manjinder Singh Sirsa/FACEBOOK)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਮਾਮਲੇ ਨੂੰ ਆਪਣੇ ਫੇਸਬੁੱਕ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।
- news18-Punjabi
- Last Updated: February 8, 2021, 10:16 AM IST
ਨਵੀਂ ਦਿੱਲੀ : ਫੌਜ ਵਿੱਚੋਂ ਛੁੱਟੀ ਉੱਤੇ ਆਏ ਨੌਜਵਾਨ ਜਵਾਨ ਆਪਣੇ ਪਿਤਾ ਨੂੰ ਮਿਲਣ ਲਈ ਦਿੱਲੀ ਕਿਸਾਨ ਮੋਰਚੇ ਉੱਤੇ ਪਹੁੰਚ ਗਏ। ਪਿਤਾ ਨੂੰ ਮਿਲਣ ਤੇ ਨੌਜਵਾਨ ਸਿਪਾਹੀ ਭਾਵੁਕ ਹੋ ਗਿਆ ਤੇ ਅੱਖਾਂ ਵਿੱਚੋਂ ਹੰਝੂ ਆ ਗਏ। ਉਸਦਾ ਪਿਤਾ ਪਿਛਲੇ ਕਰੀਬ 75 ਦਿਨਾਂ ਤੋਂ ਤਿੰਨ ਖੇਤੀ ਕਾਨੂੰਨ ਦੇ ਵਿਰਧੋ ਵਿੱਚ ਦਿੱਲੀ ਮੋਰਚੇ ਉੱਤੇ ਡਟਿਆ ਹੋਇਆ ਹੈ। ਇਸ ਘਟਨਾ ਦੀ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਮਾਮਲੇ ਨੂੰ ਆਪਣੇ ਫੇਸਬੁੱਕ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।
ਸਿਰਸਾ ਨੇ ਕਿਹਾ ਕਿ ਜਦੋਂ ਇਕ ਸਿਪਾਹੀ ਛੁੱਟੀ 'ਤੇ ਘਰ ਆਇਆ, ਤਾਂ ਉਹ ਪਹਿਲਾਂ ਆਪਣੇ ਕਿਸਾਨ ਪਿਤਾ ਨੂੰ ਮਿਲਣ ਲਈ ਦਿੱਲੀ ਬਾਰਡਰ' ਤੇ ਪਹੁੰਚਿਆ ਅਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਦੇਸ਼ ਲਈ ਜਾਨ ਵਾਰਨ ਵਾਲੇ ਫੌਜੀ ਪਰਿਵਾਰਾਂ ਨੂੰ ਹੀ ਕੋਈ ਘਟੀਆ ਸੋਚ ਵਾਲਾ ਵਿਅਕਤੀ ਖਾਲਿਸਤਾਨੀ ਕਹੇਗਾ!