Home /News /national /

Govt. Jobs: ਬਿਨਾਂ ਪ੍ਰੀਖਿਆ ਸਰਕਾਰੀ ਨੌਕਰੀ ਦਾ ਮੌਕਾ, AAI ਨੇ ਕੱਢੀਆਂ 596 ਅਸਾਮੀਆਂ

Govt. Jobs: ਬਿਨਾਂ ਪ੍ਰੀਖਿਆ ਸਰਕਾਰੀ ਨੌਕਰੀ ਦਾ ਮੌਕਾ, AAI ਨੇ ਕੱਢੀਆਂ 596 ਅਸਾਮੀਆਂ

Govt. Jobs: ਬਿਨਾਂ ਪ੍ਰੀਖਿਆ ਸਰਕਾਰੀ ਨੌਕਰੀ ਦਾ ਮੌਕਾ, AAI ਨੇ ਕੱਢੀਆਂ 596 ਅਸਾਮੀਆਂ

Govt. Jobs: ਬਿਨਾਂ ਪ੍ਰੀਖਿਆ ਸਰਕਾਰੀ ਨੌਕਰੀ ਦਾ ਮੌਕਾ, AAI ਨੇ ਕੱਢੀਆਂ 596 ਅਸਾਮੀਆਂ

ਇਹਨਾਂ ਅਸਾਮੀਆਂ ਲਈ ਯੋਗਤਾ ਮਾਪਦੰਡ ਗਰੈਜ਼ੂਏਸ਼ਨ ਤੈਅ ਕੀਤੀ ਗਈ ਹੈ। ਜਿਸ ਵੀ ਉਮੀਦਵਾਰ ਨੇ ਸਿਵਲ, ਇਲੈਕਟ੍ਰਿਕਲ, ਇਲੈਕਟ੍ਰਾਨਿਕਸ ਅਤੇ ਆਰਕੀਟੈਕਚਰ ਦੇ ਖੇਤਰ ਵਿਚ ਗਰੈਜ਼ੂਏਸ਼ਨ ਦੀ ਡਿਗਰੀ ਕੀਤੀ ਹੈ, ਉਹ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦਾ ਹੈ।

  • Share this:

ਸਰਕਾਰੀ ਨੌਕਰੀ ਕਰਨਾ ਲਗਭਗ ਹਰ ਪੜ੍ਹੇ ਲਿਖੇ ਨੌਜਵਾਨ ਦੀ ਇੱਛਾ ਹੁੰਦੀ ਹੈ। ਅੱਜਕਲ੍ਹ ਆਪਣੀ ਗਰੈਜ਼ੂਏਸ਼ਨ ਦੀ ਪੜ੍ਹਾਈ ਪੂਰੀ ਕਰਕੇ ਹੀ ਵੱਡੀ ਗਿਣਤੀ ਨੌਜਵਾਨ ਸਰਕਾਰੀ ਨੌਕਰੀਆਂ ਲਈ ਹੋਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਤਿਆਰੀ ਸ਼ੁਰੂ ਕਰ ਦਿੰਦੇ ਹਨ ਤੇ ਨੌਕਰੀ ਦੀ ਲੰਮੀ ਦੌੜ ਵਿਚ ਸ਼ਾਮਲ ਹੋ ਜਾਂਦੇ ਹਨ।


ਅਜਿਹੇ ਵਿਚ ਜੇਕਰ ਕੋਈ ਸਰਕਾਰੀ ਅਸਾਮੀਆਂ ਬਿਨਾਂ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੇ ਭਰੇ ਜਾਣ ਦਾ ਨੋਟਿਸ ਆਵੇ ਤਾਂ ਬੇਹੱਦ ਰਾਹਤ ਦਿੰਦਾ ਹੈ। ਤੁਹਾਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਏਅਰਪੋਰਟ ਅਥਾਰਟੀ ਆਫ਼ ਇੰਡੀਆਂ ਨੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਲਈ ਕੋਈ ਪ੍ਰੀਖਿਆ ਨਹੀਂ ਲਈ ਜਾਵੇਗੀ।


ਇਸ ਭਰਤੀ ਪ੍ਰੀਕ੍ਰਿਆ ਤਹਿਤ ਇੰਜੀਨੀਅਰਿੰਗ ਦੇ ਅਹੁਦਿਆਂ ਦੀ ਭਰਤੀ ਕੀਤੀ ਜਾਣੀ ਹੈ। ਜਿਸ ਵਿਚ ਜੂਨੀਅਰ ਇੰਜੀਨੀਅਰ, ਸਿਵਲ, ਇਲੈਕਟ੍ਰਿਕਲ, ਇਲੈਕਟ੍ਰਾਨਿਕਸ ਅਤੇ ਆਰਕੀਟੈਕਚਰ ਦੇ ਅਹੁਦੇ ਭਰੇ ਜਾਣਗੇ। ਇਸ ਭਰਤੀ ਰਾਹੀਂ ਕੁੱਲ 596 ਅਸਾਮੀਆਂ ਭਰੀਆਂ ਜਾਣਗੀਆਂ, ਜਿਸ ਕਾਰਨ ਤੁਹਾਡੇ ਕੋਲ ਨੌਕਰੀ ਲੈਣ ਦਾ ਇਕ ਸੁਨਹਿਰਾ ਮੌਕਾ ਹੈ।


ਅਪਲਾਈ ਕਰਨ ਦਾ ਤਰੀਕਾ


ਇਹਨਾਂ ਅਸਾਮੀਆਂ ਲਈ ਏਅਰਪੋਰਟ ਅਥਾਰਟੀ ਆਫ਼ ਇੰਡੀਆਂ (AAI) ਦੀ ਅਧਿਕਾਰਤ ਵੈਬਸਾਈਟ ਰਾਹੀਂ ਆਨਲਾਈਨ ਰੂਪ ਵਿਚ ਅਪਲਾਈ ਕੀਤਾ ਜਾ ਸਕਦਾ ਹੈ। ਤੁਸੀਂ 21 ਜਨਵਰੀ 2023 ਤੱਕ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹੋ। AAI ਦੀ ਅਧਿਕਾਰਤ ਵੈਬਸਾਈਟ aai.aero ਹੈ, ਜਿਸ ਨੂੰ ਤੁਸੀਂ ਗੂਗਲ ਸਰਚ ਵਿਚ ਭਰਕੇ ਲੱਭ ਸਕਦੇ ਹੋ।


ਯੋਗਤਾ ਮਾਪਦੰਡ


ਇਹਨਾਂ ਅਸਾਮੀਆਂ ਲਈ ਯੋਗਤਾ ਮਾਪਦੰਡ ਗਰੈਜ਼ੂਏਸ਼ਨ ਤੈਅ ਕੀਤੀ ਗਈ ਹੈ। ਜਿਸ ਵੀ ਉਮੀਦਵਾਰ ਨੇ ਸਿਵਲ, ਇਲੈਕਟ੍ਰਿਕਲ, ਇਲੈਕਟ੍ਰਾਨਿਕਸ ਅਤੇ ਆਰਕੀਟੈਕਚਰ ਦੇ ਖੇਤਰ ਵਿਚ ਗਰੈਜ਼ੂਏਸ਼ਨ ਦੀ ਡਿਗਰੀ ਕੀਤੀ ਹੈ, ਉਹ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦਾ ਹੈ। ਇਸਦੇ ਨਾਲ ਹੀ ਇਸ ਖੇਤਰ ਦੇ ਉਮੀਦਵਾਰ ਨੌਕਰੀਆਂ ਦੀ ਯੋਗਤਾ ਦਾ ਪੇਪਰ ਗੇਟ (Gate) ਦਿੰਦੇ ਹਨ, ਜਿਨ੍ਹਾਂ ਦਾ ਇਹ ਪੇਪਰ ਕਲੀਅਰ ਹੈ ਉਹੀ ਇਹਨਾਂ ਭਰਤੀਆਂ ਲਈ ਯੋਗ ਹਨ। ਜੇਕਰ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਹ ਵੱਧ ਤੋਂ ਵੱਧ 27 ਸਾਲ ਤਹਿ ਕੀਤੀ ਗਈ ਹੈ।


ਚੋਣ ਪ੍ਰਕਿਰਿਆ


ਇਹਨਾਂ ਅਸਾਮੀਆਂ ਲਈ ਉੱਤੇ ਦੱਸੇ ਮੁਤਾਬਿਕ ਗੇਟ ਦੇ ਪੇਪਰ ਦੇ ਨੰਬਰਾਂ ਨੂੰ ਆਧਾਰ ਬਣਾਇਆ ਜਾਵੇਗਾ। ਜਿਨ੍ਹਾਂ ਉਮੀਦਵਾਰਾਂ ਨੇ 2020, 21 ਤੇ 22 ਦੀ ਗੇਟ ਪ੍ਰੀਖਿਆ ਪਾਸ ਕੀਤੀ ਹੈ, ਉਹਨਾਂ ਦੇ ਨੰਬਰਾਂ ਮੁਤਾਬਿਕ ਉਮੀਦਵਾਰ ਸ਼ਾਰਟਲਿਸਟ ਕੀਤੇ ਜਾਣਗੇ। ਇਹਨਾਂ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਡਾਕੂਮੈਂਟ ਵੈਰੀਫੀਕੇਸ਼ਨ ਲਈ ਬੁਲਾਇਆ ਜਾਵੇਗਾ।


Published by:Gurwinder Singh
First published:

Tags: Government job, Government jobs, How to apply for govt jobs, Job alert, Job update, Jobs in india