ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ’ਚ ਅਧਿਆਪਕ, ਐਂਬੂਲੈਂਸ ਡਰਾਇਵਰ, ਗਾਰਡ ਤੇ ਸ਼ਹੀਦਾਂ ਦੇ ਵਾਰਸ ਵੀ ਹੋਣਗੇ ਮਹਿਮਾਨ...

News18 Punjabi | News18 Punjab
Updated: February 15, 2020, 5:49 PM IST
share image
ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ’ਚ ਅਧਿਆਪਕ, ਐਂਬੂਲੈਂਸ ਡਰਾਇਵਰ, ਗਾਰਡ ਤੇ ਸ਼ਹੀਦਾਂ ਦੇ ਵਾਰਸ ਵੀ ਹੋਣਗੇ ਮਹਿਮਾਨ...
ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ ’ਚ ਅਧਿਆਪਕ, ਡਰਾਇਵਰ ਤੇ ਗਾਰਡ ਵੀ ਹੋਣਗੇ ਮਹਿਮਾਨ

  • Share this:
  • Facebook share img
  • Twitter share img
  • Linkedin share img
ਦਿੱਲੀ ਵਿਧਾਨ ਸਭਾ ਚੋਣਾਂ ’ਚ ਇਤਿਹਾਸਕ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ। ਭਲਕੇ ਅਰਵਿੰਦ ਕੇਜਰੀਵਾਲ ਸਹੁੰ ਚੁੱਕਣਗੇ। ਕੇਜਰੀਵਾਲ ਦੇ ਸਹਿਯੋਗੀ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ’ਚ ਦਿੱਲੀ ਦੇ ਬਹੁਤ ਸਾਰੇ ਆਮ ਅਤੇ ਵਿਸ਼ੇਸ਼ ਲੋਕਾਂ ਨੂੰ ਮਹਿਮਾਨ ਵਜੋਂ ਬੁਲਾਇਆ ਗਿਆ ਹੈ, ਜਿਨ੍ਹਾਂ ਵਿੱਚ ਆਰਕੀਟੈਕਟ, ਡੀਟੀਸੀ ਬੱਸਾਂ ਵਿਚ ਤਾਇਨਾਤ ਗਾਰਡ, ਮੁਹੱਲਾ ਕਲੀਨਿਕਾਂ ਦੇ ਡਾਕਟਰ, ਅਧਿਆਪਕ ਤੇ ਸਾਈਕਲ ਐਂਬੂਲੈਂਸਾਂ ਚਲਾਉਣ ਵਾਲੇ ਡਰਾਈਵਰ ਸ਼ਾਮਲ ਹਨ।  ਦੱਸ ਦਈਏ ਕਿ ਮਨੀਸ਼ ਸਿਸੋਦੀਆ ਨੇ ਇਸ ਦੀ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

ਇਨ੍ਹਾਂ ਨੂੰ ਦਿੱਤਾ ਗਿਆ ਹੈ ਸੱਦਾ...

ਪ੍ਰੈਸ ਕਾਨਫਰੰਸ ਵਿਚ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਦਾ ਹਰ ਇਕ ਵਿਅਕਤੀ ਕਿਤੇ ਨਾ ਕਿਤੇ, ਕਿਸੇ ਨਾ ਕਿਸੇ ਦਾ ਭਲਾ ਕਰਨਾ ਚਾਹੁੰਦਾ ਹੈ। ਸਿੱਖਿਆ ਦੇਣ ਵਾਲੇ ਅਧਿਆਪਕ, ਸੜਕ ਹਾਦਸੇ ਹੋਣ ਦੀ ਸਥਿਤੀ ’ਚ ਜਖਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਵੀ ਸਹੁੰ ਚੁੱਕ ਸਮਾਗਮ ਚ ਆਉਣਗੇ।
ਦਿੱਲੀ ’ਚ ਕੰਮ ਕਰਨ ਵਾਲੇ ਫਾਇਰ ਫਾਇਟਰਸ, ਸਫਾਈ ਕਰਮਚਾਰੀ ਜੋ ਦਿੱਲੀ ਦੀ ਸਾਫ ਸਫਾਈ ਦਾ ਖਿਆਲ ਰਖਦੇ ਹੋਏ, ਇੱਥੇ ਬਸਾਂ ’ਚ ਤਾਇਨਾਤ ਕੀਤੇ ਗਏ ਮਾਰਸ਼ਲ ਅਤੇ ਡਰਾਈਵਰ ਵੀ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਗੇ। ਐਤਵਾਰ 16 ਫਰਵਰੀ ਸਵੇਰ 10 ਵਜੇ ਤੋਂ ਰਾਮ ਲੀਲਾ ਮੈਦਾਨ ’ਚ ਅਰਵਿੰਦ ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ ਹੋਵੇਗਾ। ਇਸ ਲਈ ਉਨ੍ਹਾਂ ਨੇ ਟਵੀਟ ਕਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵੀ ਆਪਣੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।
First published: February 15, 2020
ਹੋਰ ਪੜ੍ਹੋ
ਅਗਲੀ ਖ਼ਬਰ