• Home
  • »
  • News
  • »
  • national
  • »
  • AAM AADMI PARTY WILL CONTEST 2022 GUJARAT ELECTIONS HARDIK PATEL MAY BE ELECTION FACE ARVIND KEJRIWAL

ਕੇਜਰੀਵਾਲ ਦਾ ਐਲਾਨ- ਗੁਜਰਾਤ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ 'ਆਪ'

ਕੇਜਰੀਵਾਲ ਦਾ ਐਲਾਨ- ਗੁਜਰਾਤ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ 'ਆਪ'  (Pic- ANI)

ਕੇਜਰੀਵਾਲ ਦਾ ਐਲਾਨ- ਗੁਜਰਾਤ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ 'ਆਪ' (Pic- ANI)

  • Share this:
    ਅਗਲੇ ਸਾਲ ਗੁਜਰਾਤ ਵਿਚ ਵਿਧਾਨ ਸਭਾ ਚੋਣਾਂ ਪ੍ਰਸਤਾਵਿਤ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ‘ਆਪ’ 2022 ਵਿਚ ਗੁਜਰਾਤ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜੇਗੀ। ਅਹਿਮਦਾਬਾਦ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਸਾਰੀਆਂ ਸੀਟਾਂ ‘ਤੇ ਚੋਣ ਲੜਨਗੇ।

    ਆਪਣੇ ਗੁਜਰਾਤ ਦੌਰੇ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਗੁਜਰਾਤੀ ਭਾਸ਼ਾ ਵਿੱਚ ਟਵੀਟ ਕੀਤਾ ਸੀ। ਇਸ ਵਿੱਚ ਉਨ੍ਹਾਂ ਨੇ ਕਿਹਾ ਸੀ, ‘ਹੁਣ ਰਾਜ ਵਿੱਚ ਤਬਦੀਲੀ ਆਵੇਗੀ। ਮੈਂ ਕੱਲ੍ਹ ਗੁਜਰਾਤ ਆ ਰਿਹਾ ਹਾਂ ਅਤੇ ਰਾਜ ਦੇ ਲੋਕਾਂ ਨੂੰ ਮਿਲਾਂਗਾ।''

    2021 ਵਿਚ ਸੂਰਤ ਨਗਰ ਪਾਲਿਕਾ ਦੀਆਂ 120 ਵਿਚੋਂ 27 ਸੀਟਾਂ ਜਿੱਤਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਗੁਜਰਾਤ ਦਾ ਇਹ ਦੂਜਾ ਦੌਰਾ ਹੈ। ਆਮ ਆਦਮੀ ਪਾਰਟੀ ਨੇ ਹਰ ਸਥਾਨਕ ਚੋਣ ਲਈ ਆਪਣੇ ਉਮੀਦਵਾਰ ਖੜੇ ਕੀਤੇ ਸਨ। ਉਨ੍ਹਾਂ ਆਸ਼ਰਮ ਰੋਡ ਵਿਖੇ ਇਕ ਪਾਰਟੀ ਦਫਤਰ ਦਾ ਉਦਘਾਟਨ ਵੀ ਕੀਤਾ।

    ਇਸ ਦੇ ਨਾਲ ਹੀ ਸਾਰੀਆਂ ਪਾਰਟੀਆਂ ਗੁਜਰਾਤ ਚੋਣਾਂ ਨੂੰ ਲੈ ਕੇ ਪਾਟੀਦਾਰ ਭਾਈਚਾਰੇ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
    Published by:Gurwinder Singh
    First published: