Home /News /national /

'ਜਬਰਨ ਵਸੂਲੀ' ਵੀਡੀਓ ਮਾਮਲੇ 'ਚ AAP ਨੇ ਕੈਬਨਿਟ ਮੰਤਰੀ ਸਰਾਰੀ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

'ਜਬਰਨ ਵਸੂਲੀ' ਵੀਡੀਓ ਮਾਮਲੇ 'ਚ AAP ਨੇ ਕੈਬਨਿਟ ਮੰਤਰੀ ਸਰਾਰੀ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

'ਜਬਰਨ ਵਸੂਲੀ' ਵੀਡੀਓ ਮਾਮਲੇ 'ਚ AAP ਨੇ ਕੈਬਨਿਟ ਮੰਤਰੀ ਸਰਾਰੀ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਪਾਰਟੀ ਨੇ ਭਾਵੇਂ ਸਰਾਰੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਪਰੰਤੂ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਕੀਤਾ ਗਿਆ ਹੈ, ਜੋ ਕਿ ਗੁਜਰਾਤ ਅਤੇ ਹਿਮਾਚਲ ਚੋਣਾਂ ਨੇੜੇ ਹੋਣਾ ਵੀ ਮੰਨਿਆ ਜਾ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਇਹ ਜ਼ਬਰਨ ਵਸੂਲੀ ਵਾਇਰਲ  ਵੀਡੀਓ ਭਗਵੰਤ ਮਾਨ ਸਰਕਾਰ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰੀਰੀ ਦੀ ਕੁਰਸੀ ਵੀ ਖੋਹ ਸਕਦੀ ਹੈ।

ਹੋਰ ਪੜ੍ਹੋ ...
  • Share this:

    ਆਮ ਆਦਮੀ ਪਾਰਟੀ ਵੱਲੋਂ ਵਾਇਰਲ ਵੀਡੀਓ ਮਾਮਲੇ ਵਿੱਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਫੌਜਾ ਸਿੰਘ ਸਰੀਰੀ ਵਾਇਰਲ ਵੀਡੀਓ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੂੰ ਘੇਰੇ ਜਾਣ ਤੋਂ ਬਾਅਦ ਪਾਰਟੀ ਨੇ ਮਜਬੂਰ ਹੋ ਕੇ ਇਹ ਨੋਟਿਸ ਜਾਰੀ ਕੀਤਾ ਹੈ। ਹਾਲਾਂਕਿ ਆਪ ਆਗੂ ਸਰੀਰੀ ਦਾ ਹਰ ਦਿਨ ਬਚਾਅ ਕਰਦੇ ਨਜ਼ਰ ਆ ਰਹੇ ਹਨ।

    ਪਾਰਟੀ ਨੇ ਭਾਵੇਂ ਸਰਾਰੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਪਰੰਤੂ ਅਜੇ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਕੀਤਾ ਗਿਆ ਹੈ, ਜੋ ਕਿ ਗੁਜਰਾਤ ਅਤੇ ਹਿਮਾਚਲ ਚੋਣਾਂ ਨੇੜੇ ਹੋਣਾ ਵੀ ਮੰਨਿਆ ਜਾ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਇਹ ਜ਼ਬਰਨ ਵਸੂਲੀ ਵਾਇਰਲ  ਵੀਡੀਓ ਭਗਵੰਤ ਮਾਨ ਸਰਕਾਰ ਦੇ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰੀਰੀ ਦੀ ਕੁਰਸੀ ਵੀ ਖੋਹ ਸਕਦੀ ਹੈ।

    ਮੁੱਖ ਮੰਤਰੀ ਨੇ ਭਾਵੇਂ ਜਾਂਚ ਬਾਰੇ ਕਿਹਾ ਹੈ ਪਰੰਤੂ ਜੇਕਰ ਜਾਂਚ ਵਿੱਚ ਵਿੱਚ ਦੋਸ਼ ਰਹੀ ਪਾਏ ਜਾਂਦੇ ਹਨ ਤਾਂ ਆਪ ਇੱਕ ਹੋਰ ਮੰਤਰੀ 'ਤੇ ਭ੍ਰਿਸ਼ਟਚਾਰ ਦੀ ਗਾਜ ਡਿੱਗ ਸਕਦੀ ਹੈ। ਵਾਇਰਲ ਵੀਡੀਓ ਵਿੱਚ ਫੌਜਾ ਸਿੰਘ ਸਰੀਰ ਆਪਣੇ ਓਐਸਡੀ ਤਰਸੇਮ ਲਾਲ ਕਪੂਰ ਤੋਂ ਜਬੀ ਵਸੂਲੀ ਬਾਰੇ ਗੱਲਬਾਤ ਕਰਦੇ ਸੁਣੇ ਗਏ ਹਨ। ਦੱਸ ਦੇਈਏ ਕਿ ਇਸਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਭੇਜਿਆ ਗਿਆ ਸੀ, ਹਾਲਾਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਵਿਰੁੱਧ ਸਾਜਿਸ਼ ਰਚੀ ਗਈ ਸੀ।

    ਵਾਇਰਲ ਆਡੀਓ ਹੈ:

    ਮੰਤਰੀ: ਸਤਿ ਸ੍ਰੀ ਅਕਾਲ

    OSD: ਚਾਹ ਪੀਓ ਜੀ

    ਮੰਤਰੀ : ਹਾਂ ਸ਼ਰਮਾ ਜੀ, ਦਾ ਫ਼ੋਨ ਆ ਰਿਹਾ ਸੀ

    OSD: ਮੇਰੀ ਸ਼ਰਮਾ ਨਾਲ ਗੱਲ ਹੋਈ ਸੀ। ਉਸਦਾ ਕਹਿਣਾ ਹੈ ਕਿ ਜੋ ਡੀ.ਐਫ.ਐਸ.ਸੀ ਹੈ, ਉਸਨੂੰ ਵੀ ਆਪਣਾ ਹਿੱਸਾ ਮਿਲਦਾ ਹੈ। ਮੈਂ ਕਿਹਾ ਮੈਨੂੰ ਦੱਸੋ ਕਿ ਜੇ ਅਸੀਂ ਮਾਲ ਲੈਣਾ ਹੈ ਤਾਂ ਗਰੀਬ ਟਰੱਕ ਡਰਾਈਵਰ ਜਾਂ ਟਰੱਕ ਦੇ ਮਾਲਕ ਨੂੰ ਨਹੀਂ ਫਸਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਟਰੱਕ ਫੜਨਾ ਹੈ ਤਾਂ ਟਰੱਕ ਅੱਧਾ ਲੋਡ ਹੋ ਜਾਵੇਗਾ, ਫਿਰ ਫੜੋ।

    Published by:Krishan Sharma
    First published:

    Tags: AAP Punjab, Bhagwant Mann, Fauja singh, Punjab Congress, Viral news