Home /News /national /

'ਆਪ' ਨੂੰ ਨਹੀਂ ਮਿਲੀ ਕਰਤਾਪੁਰ ਜਾਣ ਦੀ ਇਜਾਜ਼ਤ, ਪਾਰਟੀ ਨੇ ਕਿਹਾ-ਕਾਂਗਰਸ ਤੇ ਬੀਜੇਪੀ 'ਚ ਮੈਚ ਫਿਕਸ

'ਆਪ' ਨੂੰ ਨਹੀਂ ਮਿਲੀ ਕਰਤਾਪੁਰ ਜਾਣ ਦੀ ਇਜਾਜ਼ਤ, ਪਾਰਟੀ ਨੇ ਕਿਹਾ-ਕਾਂਗਰਸ ਤੇ ਬੀਜੇਪੀ 'ਚ ਮੈਚ ਫਿਕਸ

'ਆਪ' ਨੂੰ ਨਹੀਂ ਮਿਲੀ ਕਰਤਾਪੁਰ ਜਾਣ ਦੀ ਇਜਾਜ਼ਤ, ਤਿਲਮਿਲਾਈ ਪਾਰਟੀ ਨੇ ਕਿਹਾ-ਕਾਂਗਰਸ ਤੇ ਬੀਜੇਪੀ 'ਚ ਮੈਚ ਫਿਕਸ

'ਆਪ' ਨੂੰ ਨਹੀਂ ਮਿਲੀ ਕਰਤਾਪੁਰ ਜਾਣ ਦੀ ਇਜਾਜ਼ਤ, ਤਿਲਮਿਲਾਈ ਪਾਰਟੀ ਨੇ ਕਿਹਾ-ਕਾਂਗਰਸ ਤੇ ਬੀਜੇਪੀ 'ਚ ਮੈਚ ਫਿਕਸ

AAP on Kartarpur Sahib Gurudwara Visit: ਚੱਢਾ ਨੇ ਕਿਹਾ, “ਸਾਡੇ ਕੋਲ ਜਾਣ ਲਈ ਸਿਆਸੀ ਮਨਜ਼ੂਰੀ ਨਹੀਂ ਹੈ। 'ਆਪ' ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਚੰਨੀ ਸਰਕਾਰ ਕੁਝ ਵੀ ਕਰੇਗੀ। ਪੰਜਾਬ ਦੀ ਚੰਨੀ ਸਰਕਾਰ ਤੇ ਮੋਦੀ ਸਰਕਾਰ ਵਿੱਚ ਕੋਈ ਫਰਕ ਨਹੀਂ ਹੈ।"

 • Share this:

  ਨਵੀਂ ਦਿੱਲੀ। ਆਮ ਆਦਮੀ ਪਾਰਟੀ (AAP) ਨੇ ਦਾਅਵਾ ਕੀਤਾ ਹੈ ਕਿ ਕੇਂਦਰ ਨੇ ਉਨ੍ਹਾਂ ਦੇ ਵਫ਼ਦ ਨੂੰ ਕਰਤਾਰਪੁਰ ਸਾਹਿਬ (Kartarpur Sahib) ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਵਿਚਾਲੇ 'ਮੈਚ ਫਿਕਸਿੰਗ' ਦਾ ਵੀ ਦੋਸ਼ ਲਗਾਇਆ ਹੈ। ਹਾਲ ਹੀ 'ਚ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਕੈਬਨਿਟ ਮੈਂਬਰਾਂ ਸਮੇਤ ਕਰਤਾਰਪੁਰ ਸਾਹਿਬ ਪੁੱਜੇ ਹਨ। ਇਸ ਦੇ ਨਾਲ ਹੀ 20 ਨਵੰਬਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਤਿਆਰੀ ਕਰ ਰਹੇ ਹਨ।

  'ਆਪ' ਨੇਤਾ ਅਤੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਕਿਹਾ, "ਆਮ ਆਦਮੀ ਪਾਰਟੀ ਦੇ ਵਫ਼ਦ ਜਿਸ ਵਿੱਚ ਸੰਸਦ ਮੈਂਬਰ ਅਤੇ ਵਿਧਾਇਕ ਸ਼ਾਮਲ ਹਨ, ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਪੰਜਾਬ ਅਤੇ ਕੇਂਦਰ ਸਰਕਾਰਾਂ ਵਿਚਾਲੇ ਮੈਚ ਫਿਕਸਿੰਗ ਕਾਰਨ ਸਾਨੂੰ 'ਸਿਆਸੀ ਮਨਜ਼ੂਰੀ' ਨਹੀਂ ਮਿਲੀ।'' ਉਨ੍ਹਾਂ ਇਸ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇੱਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਵਿਧਾਇਕਾਂ ਸਮੇਤ ਮੰਤਰੀਆਂ ਨੂੰ ਕਰਤਾਰਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ ਪਰ ਸਿਰਫ਼ 'ਆਪ' ਦੇ ਵਫ਼ਦ ਦੀ ਇਜਾਜ਼ਤ ਹੀ ਰੋਕੀ ਗਈ।

  ਚੱਢਾ ਨੇ ਕਿਹਾ, “ਸਾਡੇ ਕੋਲ ਜਾਣ ਲਈ ਸਿਆਸੀ ਮਨਜ਼ੂਰੀ ਨਹੀਂ ਹੈ। 'ਆਪ' ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਚੰਨੀ ਸਰਕਾਰ ਕੁਝ ਵੀ ਕਰੇਗੀ। ਪੰਜਾਬ ਦੀ ਚੰਨੀ ਸਰਕਾਰ ਤੇ ਮੋਦੀ ਸਰਕਾਰ ਵਿੱਚ ਕੋਈ ਫਰਕ ਨਹੀਂ ਹੈ।"

  ਭਾਸ਼ਾ ਅਨੁਸਾਰ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਗੁਰੂ ਪਰਬ ਦੇ ਦਿਨ ਗੁਰੂ ਮਹਾਰਾਜ ਜੀ ਦੇ ਦਰਬਾਰ 'ਚ ਮੱਥਾ ਟੇਕਣ ਤੋਂ ਰੋਕਣਾ ਗਲਤ ਹੈ। ਉਨ੍ਹਾਂ ਟਵੀਟ ਕੀਤਾ, ‘ਗੁਰੂ ਪਰਬ ਦੇ ਦਿਨ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਤੋਂ ਰੋਕਣਾ ਬਹੁਤ ਗਲਤ ਹੈ। ਅਜਿਹੀ ਰਾਜਨੀਤੀ ਦੇਸ਼ ਅਤੇ ਸਮਾਜ ਲਈ ਚੰਗੀ ਨਹੀਂ ਹੈ। ਕਿਸੇ ਦੁਸ਼ਮਣ ਨੂੰ ਵੀ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਸਿਰ ਝੁਕਾ ਕੇ ਅਰਦਾਸ ਕਰਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।

  Published by:Sukhwinder Singh
  First published:

  Tags: AAP, Gurdwara Kartarpur Sahib, Kartarpur Corridor