• Home
  • »
  • News
  • »
  • national
  • »
  • AAP SUPREMO ARVIND KEJRIWAL STATEMENT WORKERS NOT LUSTING FOR POSITIONS AND TICKETS IN THE PARTY

ਕੇਜਰੀਵਾਲ ਦੀ ਨਸੀਹਤ; 'ਆਪ' ਵਿਚ ਕਦੇ ਵੀ ਅਹੁਦੇ ਤੇ ਟਿਕਟ ਦੀ ਲਾਲਸਾ ਨਾ ਰੱਖੋ, ਡਟ ਕੇ ਕੰਮ ਕਰੋ....

ਕੇਜਰੀਵਾਲ ਦੀ ਨਸੀਹਤ; 'ਆਪ' ਵਿਚ ਕਦੇ ਵੀ ਅਹੁਦੇ ਦੀ ਇੱਛਾ ਨਾ ਰੱਖੋ, ਡਟ ਕੇ ਕੰਮ ਕਰੋ....  (ਸੰਕੇਤਕ ਫੋਟੋ)

ਕੇਜਰੀਵਾਲ ਦੀ ਨਸੀਹਤ; 'ਆਪ' ਵਿਚ ਕਦੇ ਵੀ ਅਹੁਦੇ ਦੀ ਇੱਛਾ ਨਾ ਰੱਖੋ, ਡਟ ਕੇ ਕੰਮ ਕਰੋ.... (ਸੰਕੇਤਕ ਫੋਟੋ)

  • Share this:
    ਪੰਜਾਬ ਵਿਧਾਨ ਸਭਾ ਚੋਣਾਂ ਵਿਚ 5-6 ਮਹੀਨੇ ਬਾਕੀ ਹਨ। ਇਸ ਦੌਰਾਨ ਸਿਆਸੀ ਧਿਰਾਂ ਨੇ ਚੋਣ ਮੈਦਾਨ ਭਖਾਇਆ ਹੋਇਆ ਹੈ। ਆਮ ਆਦਮੀ ਪਾਰਟੀ ਵਿਚ ਮੁੱਖ ਮੰਤਰੀ ਉਮੀਦਵਾਰ ਨੂੰ ਲੈ ਕੇ ਕੁਝ ਦਿਨਾਂ ਤੋਂ ਹਿੱਲਜੁਲ ਦੀ ਚਰਚਾ ਤੇਜ਼ ਹੋਈ ਹੈ।

    ਚਰਚਾ ਹੈ ਕਿ ਪੰਜਾਬ ਪ੍ਰਧਾਨ ਭਗਵੰਤ ਮਾਨ, ਮੁੱਖ ਮੰਤਰੀ ਉਮੀਦਵਾਰ ਦੇ ਅਹੁਦੇ ਲਈ ਡਟੇ ਹੋਏ ਹਨ। ਇਹ ਵੀ ਚਰਚਾ ਹੈ ਕਿ ਉਨ੍ਹਾਂ ਨੇ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਡੇਰੇ ਲਾਏ ਹੋਏ ਹਨ ਪਰ ਅਜੇ ਤੱਕ ਗੱਲ ਨਹੀਂ ਬਣੀ।

    ਇਧਰ, ਪੰਜਾਬ ਵਿਚ ਵੀ ਕੁਝ ਆਪ ਲੀਡਰਾਂ ਵੱਲੋਂ ਮਾਨ ਨੂੰ ਮੁੱਖ ਮੰਤਰੀ ਦੀ ਟਿਕਟ ਦਿਵਾਉਣ ਲਈ ਝੰਡਾ ਚੁੱਕਿਆ ਹੋਇਆ ਹੈ। ਪਿਛਲੇ ਕਾਫੀ ਦਿਨਾਂ ਤੋਂ ਭਗਵੰਤ ਮਾਨ ਦੀਆਂ ਸਿਆਸੀ ਸਰਗਰਮੀਆਂ ਘਟੀਆਂ ਹਨ। ਉਹ ਚੁੱਪ-ਚੁੱਪ ਹਨ।

    ਇਸ ਦੌਰਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਪਾਰਟੀ ਵਿਚ ਵਰਕਰ ਕਿਸੇ ਅਹੁਦੇ ਤੇ ਟਿਕਟ ਦੀ ਲਾਲਸਾ ਨਾ ਰੱਖਣ। ਉਨ੍ਹਾਂ ਕਿਹਾ ਹੈ ਕਿ ਪਾਰਟੀ ਵਿਚ ਅਹੁਦੇ ਦੀ ਇੱਛਾ ਨਾ ਕਰਨਾ, ਕਿ ਮੈਨੂੰ ਆਹ ਅਹੁਦਾ ਮਿਲ ਜਾਵੇ, ਟਿਕਟ ਮਿਲ ਜਾਵੇ। ਅਸੀਂ ਸਾਰਿਆਂ ਨੇ ਮਿਲ ਕੇ ਕੰਮ ਕਰਨਾ ਹੈ।

    ਕੇਜਰੀਵਾਲ ਦੇ ਇਸ ਬਿਆਨ ਨੂੰ ਭਗਵੰਤ ਮਾਨ ਨਾਲ ਵੀ ਜੋੜਿਆ ਜਾ ਰਿਹਾ ਹੈ। ਦੱਸ ਦਈਏ ਕਿ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਆਪ ਦਾ ਮੁੱਖ ਮੰਤਰੀ ਚਿਹਰਾ ਪੰਜਾਬ ਤੋਂ ਹੀ ਹੋਵੇਗਾ ਤੇ ਉਹ ਸਿੱਖ ਹੋਵੇਗਾ। ਇਸ ਪਿੱਛੋਂ ਸਭ ਦੀਆਂ ਨਜ਼ਰਾਂ ਭਗਵੰਤ ਮਾਨ ਵੱਲ ਸਨ ਪਰ ਪਿੱਛੇ ਜਿਹੇ ਅਜਿਹੀਆਂ ਗੱਲਾਂ ਵੀ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਪਾਰਟੀ ਕੁਝ ਸਿੱਖ ਹਸਤੀਆਂ ਨਾਲ ਸੰਪਰਕ ਕਰ ਰਹੀ ਹੈ। ਜਿਸ ਪਿੱਛੋਂ ਭਗਵੰਤ ਮਾਨ ਵੀ ਅਹੁਦੇ ਲਈ ਸਰਗਰਮ ਹੋ ਗਏ।
    Published by:Gurwinder Singh
    First published: