Home /News /national /

ਘਰ ਜਵਾਈ 16 ਸਾਲਾ ਸਾਲੀ ਨੂੰ ਲੈ ਕੇ ਫਰਾਰ, 4 ਬੱਚਿਆਂ ਦਾ ਪਿਤਾ ਹੈ, ਮਾਮਲਾ ਦਰਜ

ਘਰ ਜਵਾਈ 16 ਸਾਲਾ ਸਾਲੀ ਨੂੰ ਲੈ ਕੇ ਫਰਾਰ, 4 ਬੱਚਿਆਂ ਦਾ ਪਿਤਾ ਹੈ, ਮਾਮਲਾ ਦਰਜ

ਘਰ ਜਵਾਈ 16 ਸਾਲਾ ਸਾਲੀ ਨੂੰ ਲੈ ਕੇ ਫਰਾਰ, 4 ਬੱਚਿਆਂ ਦਾ ਪਿਤਾ ਹੈ, ਮਾਮਲਾ ਦਰਜ (ਸੰਕੇਤਕ ਫੋਟੋ)

ਘਰ ਜਵਾਈ 16 ਸਾਲਾ ਸਾਲੀ ਨੂੰ ਲੈ ਕੇ ਫਰਾਰ, 4 ਬੱਚਿਆਂ ਦਾ ਪਿਤਾ ਹੈ, ਮਾਮਲਾ ਦਰਜ (ਸੰਕੇਤਕ ਫੋਟੋ)

  • Share this:

ਰਾਜਸਥਾਨ ਦੇ ਆਦਿਵਾਸੀ ਬਹੁ-ਗਿਣਤੀ ਵਾਲੇ ਡੂੰਗਰਪੁਰ (Dungarpur) ਜ਼ਿਲ੍ਹੇ ਵਿਚ ਇਕ ਵਾਰ ਫਿਰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚਾਰ ਬੱਚਿਆਂ ਦਾ ਪਿਤਾ ਮਜ਼ਦੂਰੀ ਦੇ ਬਹਾਨੇ ਆਪਣੀ ਨਾਬਾਲਗ ਸਾਲੀ ਨੂੰ ਭਜਾ ਕੇ ਲੈ ਗਿਆ ਗਿਆ। ਬਾਅਦ 'ਚ ਉਸ ਨਾਲ ਬਲਾਤਕਾਰ ਕੀਤਾ ਤੇ ਫਰਾਰ ਹੋ ਗਿਆ।

ਮੁਲਜ਼ਮ ਘਰ ਜਵਾਈ ਹੈ। ਇਸ ਸਬੰਧੀ ਪੀੜਤਾ ਦੇ ਪਿਤਾ ਨੇ ਆਪਣੇ ਜਵਾਈ ਖ਼ਿਲਾਫ਼ ਅਗਵਾ ਅਤੇ ਬਲਾਤਕਾਰ ਦੀ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਰਿਪੋਰਟ ਦਰਜ ਕਰਕੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਫਿਲਹਾਲ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਉਸ ਦੇ ਸੰਭਾਵੀ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਇਹ ਮਾਮਲਾ ਡੂੰਗਰਪੁਰ ਜ਼ਿਲ੍ਹੇ ਦੇ ਕੁੰਆ ਥਾਣਾ ਖੇਤਰ ਨਾਲ ਸਬੰਧਤ ਹੈ।

ਥਾਣਾ ਅਧਿਕਾਰੀ ਗੋਪਾਲਨਾਥ ਨੇ ਦੱਸਿਆ ਕਿ ਪੀੜਤਾ ਦੀ ਉਮਰ 16 ਸਾਲ ਹੈ। ਇਸ ਸਬੰਧੀ ਉਸ ਦੇ ਪਿਤਾ ਨੇ ਰਿਪੋਰਟ ਦਰਜ ਕਰਵਾਈ ਹੈ। ਪੀੜਤਾ ਦੇ ਪਿਤਾ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਉਸ ਦੀ ਵੱਡੀ ਲੜਕੀ ਦਾ ਵਿਆਹ 30 ਸਾਲਾ ਰਮੇਸ਼ਚੰਦਰ (ਬਦਲਿਆ ਹੋਇਆ ਨਾਮ) ਨਾਲ ਹੋਇਆ ਸੀ। ਉਸ ਦੇ ਚਾਰ ਬੱਚੇ ਹਨ।

ਜਵਾਈ ਵੀ ਉਨ੍ਹਾਂ ਦੇ ਘਰ ਹੀ ਰਹਿੰਦਾ ਸੀ। ਉਹ ਗੁਜਰਾਤ ਦੇ ਮਹਿਸਾਣਾ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ। 2 ਜੁਲਾਈ 2022 ਨੂੰ ਜਵਾਈ ਆਪਣੀ ਨਾਬਾਲਗ ਸਾਲੀ ਨੂੰ ਵੀ ਮਜ਼ਦੂਰ ਵਜੋਂ ਕੰਮ ਕਰਨ ਦੇ ਬਹਾਨੇ ਗੁਜਰਾਤ ਲੈ ਗਿਆ।

ਇਸ ਤੋਂ ਬਾਅਦ ਜਵਾਈ ਸਾਲੀ ਨੂੰ ਲੈ ਕੇ ਭੱਜ ਗਿਆ। ਉਸ ਨੇ ਆਪਣਾ ਮੋਬਾਈਲ ਵੀ ਬੰਦ ਕਰ ਦਿੱਤਾ। ਪਰਿਵਾਰਕ ਮੈਂਬਰ ਦੋਵਾਂ ਦੀ ਭਾਲ ਕਰਦੇ ਰਹੇ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ।

ਕਾਫੀ ਦੇਰ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਲੱਭ ਲਿਆ ਤੇ ਘਰ ਲੈ ਆਏ। ਪੁੱਛਣ 'ਤੇ ਨਾਬਾਲਗ ਕੁੜੀ ਨੇ ਜੀਜੇ ਦੀ ਸਾਰੀ ਕਰਤੂਤ ਦੱਸ ਦਿੱਤੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਵਾਈ ਫਰਾਰ ਹੋ ਗਿਆ। ਇਸ ਤੋਂ ਬਾਅਦ ਨਾਬਾਲਿਗ ਧੀ ਆਪਣੇ ਪਿਤਾ ਦੇ ਨਾਲ ਕੂੰਆ ਥਾਣੇ ਪਹੁੰਚੀ ਅਤੇ ਜੀਜੇ ਦੇ ਖਿਲਾਫ ਅਗਵਾ ਅਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ।

Published by:Gurwinder Singh
First published:

Tags: Love Marriage, Marital rape, Marriage, Married, Rape, Rape case, Rape survivor