Home /News /national /

Pm Narendra modi ਵੱਲੋਂ ਰੁਜ਼ਗਾਰ ਮੇਲੇ ਦੇ ਤਹਿਤ ਲਗਪਗ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ

Pm Narendra modi ਵੱਲੋਂ ਰੁਜ਼ਗਾਰ ਮੇਲੇ ਦੇ ਤਹਿਤ ਲਗਪਗ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ

 ਰੁਜ਼ਗਾਰ ਮੇਲੇ ਦੇ ਤਹਿਤ ਪੀਐੱਮ ਮੋਦੀ  71 ਹਜ਼ਾਰ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਰੁਜ਼ਗਾਰ ਮੇਲੇ ਦੇ ਤਹਿਤ ਪੀਐੱਮ ਮੋਦੀ 71 ਹਜ਼ਾਰ ਨੌਜਵਾਨਾਂ ਨੂੰ ਸੌਂਪਣਗੇ ਨਿਯੁਕਤੀ ਪੱਤਰ

ਪ੍ਰਧਾਨ ਮੰਤਰੀ ਦਫਤਰ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇੱਕ ਸਮਾਰੋਹ ਦੇ ਵਿੱਚ 75 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਦੇਸ਼ ਦੀਆਂ 45 ਥਾਵਾਂ ’ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪਿਛਲੀ ਵਾਰ ਜਿਨ੍ਹਾਂ ਵਰਗਾਂ ਦੇ ਵਿੱਚ ਨੌਜਵਾਨਾਂ ਦੀ ਨਿਯੁਕਤੀ ਕੀਤੀ ਗਈ ਸੀ, ਉਨ੍ਹਾਂ ਤੋਂ ਇਲਾਵਾ ਇਸ ਵਾਰ ਅਧਿਆਪਕ, ਨਰਸ, ਨਰਸਿੰਗ ਅਧਿਕਾਰੀ, ਡਾਕਟਰ, ਫਾਰਮਾਸਿਸਟ ਤੇ ਹੋਰ ਤਕਨੀਕੀ ਤੇ ਪੈਰਾ ਮੈਡੀਕਲ ਅਹੁਦਿਆਂ ਲਈ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਹੋਰ ਪੜ੍ਹੋ ...
  • Share this:

ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 10 ਲੱਖ ਕਾਮਿਆਂ ਲਈ ਭਰਤੀ ਮੁਹਿੰਮ ਰੁਜ਼ਗਾਰ ਮੇਲੇ ਦੇ ਤਹਿਤ ਲਗਪਗ 71 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।ਤੁਹਾਨੂੰ ਦਸ ਦਈਏ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨਾਂ ਨੂੰ ਸੰਬੋਧਨ ਵੀ ਕਰਨਗੇ।ਦਰਅਸਲ ਪ੍ਰਧਾਨ ਮੰਤਰੀ ਦਫਤਰ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇੱਕ ਸਮਾਰੋਹ ਦੇ ਵਿੱਚ 75 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਦੇਸ਼ ਦੀਆਂ 45 ਥਾਵਾਂ ’ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪਿਛਲੀ ਵਾਰ ਜਿਨ੍ਹਾਂ ਵਰਗਾਂ ਦੇ ਵਿੱਚ ਨੌਜਵਾਨਾਂ ਦੀ ਨਿਯੁਕਤੀ ਕੀਤੀ ਗਈ ਸੀ, ਉਨ੍ਹਾਂ ਤੋਂ ਇਲਾਵਾ ਇਸ ਵਾਰ ਅਧਿਆਪਕ, ਨਰਸ, ਨਰਸਿੰਗ ਅਧਿਕਾਰੀ, ਡਾਕਟਰ, ਫਾਰਮਾਸਿਸਟ ਤੇ ਹੋਰ ਤਕਨੀਕੀ ਤੇ ਪੈਰਾ ਮੈਡੀਕਲ ਅਹੁਦਿਆਂ ਲਈ ਵੀ ਨਿਯੁਕਤੀ ਪੱਤਰ ਦਿੱਤੇ ਜਾਣਗੇ।

ਪ੍ਰਧਾਨ ਮੰਤਰੀ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਸ ਵਾਰ ਚੰਗੀ ਗਿਣਤੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵੱਖ-ਵੱਖ ਕੇਂਦਰੀ ਫੋਰਸਾਂ ਦੇ ਵਿੱਚ ਵੀ ਨੌਜਵਾਨਾਂ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਨਵੇਂ ਵੱਲੋਂ ਨਿਯੁਕਤ ਹੋਏ ਮੁਲਾਜ਼ਮਾਂ ਲਈ ਆਯੋਜਿਤ ਕੀਤੇ ਜਾਣ ਵਾਲੇ ਆਨਲਾਈਨ ਓਰੀਐਂਟੇਸ਼ਨ ਕੋਰਸ ਕਰਮਯੋਗੀ ਸ਼ੁਰੂਆਤ ਮਾਡੀਊਲ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਵਿੱਚ ਸਰਕਾਰੀ ਮੁਲਾਜ਼ਮਾਂ ਲਈ ਚਾਲ-ਚਲਨ, ਕੰਮ ਵਾਲੀ ਥਾਂ ਨੈਤਿਕਤਾ ਅਤੇ ਇਮਾਨਦਾਰੀ, ਮਨੁੱਖੀ ਸੋਮਿਆਂ ਦੀਆਂ ਨੀਤੀਆਂ ਅਤੇ ਹੋਰ ਲਾਭ ਤੇ ਭੱਤਿਆਂ ਨਾਲ ਸਬੰਧਤ ਜਾਣਕਾਰੀਆਂ ਸ਼ਾਮਲ ਹੋਣਗੀਆਂ।

Published by:Shiv Kumar
First published:

Tags: Narendra modi, Prime Minister, Recruitment, Unemployment