• Home
 • »
 • News
 • »
 • national
 • »
 • ABU DHABI INVESTMENT AUTHORITY ADIA TO INVEST RS 5683 CRORE IN JIO PLATFORMS DETAILS ARE HERE

ਜਿਓ ‘ਚ 1.16 ਫੀਸਦੀ ਹਿੱਸੇਦਾਰੀ ਲਈ 5683.5 ਕਰੋੜ ਰੁਪਏ ਨਿਵੇਸ਼ ਕਰੇਗੀ ADIA

ADIA ਜੀਓ ਪਲੇਟਫਾਰਮਸ ਵਿਚ 1.16 ਪ੍ਰਤੀਸ਼ਤ ਹਿੱਸੇਦਾਰੀ ਲਈ 5,683.50 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪਿਛਲੇ ਸੱਤ ਹਫ਼ਤਿਆਂ ਵਿੱਚ ਜੀਓ ਪਲੇਟਫਾਰਮ ਵਿੱਚ ਇਹ ਅੱਠਵਾਂ ਨਿਵੇਸ਼ ਹੈ।

ਜਿਓ ‘ਚ 1.16 ਫੀਸਦੀ ਹਿੱਸੇਦਾਰੀ ਲਈ 5683.5 ਕਰੋੜ ਰੁਪਏ ਨਿਵੇਸ਼ ਕਰੇਗੀ ADIA

ਜਿਓ ‘ਚ 1.16 ਫੀਸਦੀ ਹਿੱਸੇਦਾਰੀ ਲਈ 5683.5 ਕਰੋੜ ਰੁਪਏ ਨਿਵੇਸ਼ ਕਰੇਗੀ ADIA

 • Share this:
  ਰਿਲਾਇੰਸ ਇੰਡਸਟਰੀਜ਼ (RIL) ਡਿਜੀਟਲ ਇਕਾਈ ਜਿਓ ਪਲੇਟਫਾਰਮ ਨੂੰ ਸੱਤਵਾਂ ਨਿਵੇਸ਼ਕ ਮਿਲਿਆ ਹੈ। ਫੇਸਬੁੱਕ ਅਤੇ ਹੋਰ ਦਿੱਗਜ਼ ਨਿਵੇਸ਼ ਕੰਪਨੀਆਂ ਤੋਂ ਬਾਅਦ ਹੁਣ ਅਬੂ ਧਾਬੀ ਇਨਵੈਸਟਮੈਂਟ ਅਥਾਰਟੀ (ADIA) ਨੇ ਵੀ ਜਿਓ ਪਲੇਟਫਾਰਮਸ ਵਿੱਚ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ADIA ਜੀਓ ਪਲੇਟਫਾਰਮਸ ਵਿਚ 1.16 ਪ੍ਰਤੀਸ਼ਤ ਹਿੱਸੇਦਾਰੀ ਲਈ 5,683.50 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਪਿਛਲੇ ਸੱਤ ਹਫ਼ਤਿਆਂ ਵਿੱਚ ਜੀਓ ਪਲੇਟਫਾਰਮ ਵਿੱਚ ਇਹ ਅੱਠਵਾਂ ਨਿਵੇਸ਼ ਹੈ। ADIA  ਯੂਏਈ ਦੀ ਸਾਵਰੇਨ ਵੈਲਥ ਫੰਡ ਹੈ।

  ਸ਼ੁੱਕਰਵਾਰ 5 ਜੂਨ ਨੂੰ ਸਿਲਵਰ ਲੇਕ ਪਾਰਟਨਰਜ਼ ਨੇ ਵਾਧੂ 0.93 ਫੀਸਦੀ ਹਿੱਸੇਦਾਰੀ ਲਈ 4,546.80 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਮਈ ਦੇ ਸ਼ੁਰੂ ਵਿਚ ਵੀ ਸਿਲਵਰ ਲੇਕ ਨੇ 1.15 ਪ੍ਰਤੀਸ਼ਤ ਹਿੱਸੇਦਾਰੀ ਲਈ 5,655.75 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਸ਼ੁੱਕਰਵਾਰ ਨੂੰ ਹੀ ਅਬੂ ਧਾਬੀ ਅਧਾਰਤ ਨਿਵੇਸ਼ ਕੰਪਨੀ ਮੁਬਦਾਲਾ ਨੇ 1.85 ਪ੍ਰਤੀਸ਼ਤ ਹਿੱਸੇਦਾਰੀ 9,093.60 ਕਰੋੜ ਰੁਪਏ ਵਿੱਚ ਖਰੀਦੀ। ADIA ਨੇ ਜਿਓ ਪਲੇਟਫਾਰਮ ਦੀ ਇਕੁਇਟੀ ਵੈਲਯੂ 4.91 ਲੱਖ ਕਰੋੜ ਰੁਪਏ ਅਤੇ ਐਂਟਰਪ੍ਰਾਈਜ਼ ਵੈਲਯੂ 5.16 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਲਗਾਇਆ ਹੈ।

  ਹੁਣ ਤੱਕ ਕੁੱਲ 97,886 ਕਰੋੜ ਰੁਪਏ ਦਾ ਨਿਵੇਸ਼

  ਪਿਛਲੇ 47 ਦਿਨਾਂ ਵਿਚ ਜੀਓ ਪਲੇਟਫਾਰਮਸ ਵਿਚ 8 ਨਿਵੇਸ਼ਾਂ ਦੁਆਰਾ 21.06% ਇਕੁਇਟੀ ਲਈ ਕੁੱਲ 97,885.65 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਨਿਵੇਸ਼ ਦੀ ਸ਼ੁਰੂਆਤ 22 ਅਪ੍ਰੈਲ ਨੂੰ ਫੇਸਬੁੱਕ ਨਾਲ ਹੋਈ ਸੀ, ਉਸ ਤੋਂ ਬਾਅਦ ਸਿਲਵਰ ਲੇਕ, ਵਿਸਟਾ ਇਕੁਇਟੀ, ਜਨਰਲ ਅਟਲਾਂਟਿਕ, ਕੇਕੇਆਰ, ਮੁਬਾਡਲਾ ਅਤੇ ਸਿਲਵਰ ਲੇਕ ਦੁਆਰਾ ਵਾਧੂ ਨਿਵੇਸ਼ ਕੀਤੇ ਗਏ ਸਨ।

  ਮੁਕੇਸ਼ ਅੰਬਾਨੀ ਕੀ ਬੋਲੇ?

  ਇਸ ਡੀਲ 'ਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ADIA, ਚਾਰ ਦਹਾਕਿਆਂ ਦੀ ਨਿਵੇਸ਼ ਸਫਲਤਾ ਦੇ ਟਰੈਕ ਰਿਕਾਰਡ ਦੇ ਨਾਲ ਜੀਓ ਪਲੇਟਫਾਰਮਸ ਨਾਲ ਪਾਰਟਨਰਸ਼ਿਪ ਕਰ ਰਹੀ ਹੈ। ਇਹ ਜੀਓ ਦੇ ਮਿਸ਼ਨ ਵਿਚ ਭਾਈਵਾਲ ਹੈ। ਇਹ ਭਾਰਤ ਲਈ ਡਿਜੀਟਲ ਲੀਡਰਸ਼ਿਪ ਅਤੇ ਸਮਾਵੇਸ਼ੀ ਵਿਕਾਸ ਦੇ ਮੌਕੇ ਪੈਦਾ ਕਰਦਾ ਹੈ। ਇਹ ਨਿਵੇਸ਼ ਸਾਡੀ ਰਣਨੀਤੀ ਅਤੇ ਭਾਰਤ ਦੀ ਸਮਰੱਥਾ 'ਤੇ ADIA ਦਾ ਭਰੋਸਾ ਹੈ।

  ADIA  ਵਿਚ ਪ੍ਰਾਈਵੇਟ ਇਕੁਇਟੀ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਹਾਮਦ ਸ਼ਾਹਵਾਨ ਅਲਦਹੇੜੀ ਨੇ ਕਿਹਾ ਕਿ ਜੀਓ ਪਲੇਟਫਾਰਮ ਭਾਰਤ ਦੀ ਡਿਜੀਟਲ ਕ੍ਰਾਂਤੀ ਵਿਚ ਸਭ ਤੋਂ ਅੱਗੇ ਹਨ। ਜੀਓ ਵਿੱਚ ਸਾਡਾ ਨਿਵੇਸ਼ ADIA  ਦੀਆਂ ਮਾਰਕੀਟ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਨਿਵੇਸ਼ ਕਰਨ ਵਿੱਚ ਸਾਡੀ ਡੂੰਘੀ ਸਮਝ ਅਤੇ ਮਹਾਰਤ ਨੂੰ ਦਰਸਾਉਂਦਾ ਹੈ।
  First published: