Home /News /national /

ਕੁੱਲੂ 'ਚ ਵਾਪਰਿਆ ਦਰਨਾਕ ਹਾਦਸਾ, ਖਾਈ 'ਚ ਡਿੱਗਿਆ ਸੈਲਾਨੀਆਂ ਨਾਲ ਭਰਿਆ ਟੈਂਪੂ ਟਰੈਵਲਰ, 7 ਦੀ ਮੌਤ

ਕੁੱਲੂ 'ਚ ਵਾਪਰਿਆ ਦਰਨਾਕ ਹਾਦਸਾ, ਖਾਈ 'ਚ ਡਿੱਗਿਆ ਸੈਲਾਨੀਆਂ ਨਾਲ ਭਰਿਆ ਟੈਂਪੂ ਟਰੈਵਲਰ, 7 ਦੀ ਮੌਤ

ਕੁੱਲੂ 'ਚ ਵਾਪਰਿਆ ਦਰਨਾਕ ਹਾਦਸਾ, ਖਾਈ 'ਚ ਡਿੱਗਿਆ ਸੈਲਾਨੀਆਂ ਨਾਲ ਭਰਿਆ ਟੈਂਪੂ ਟਰੈਵਲਰ

ਕੁੱਲੂ 'ਚ ਵਾਪਰਿਆ ਦਰਨਾਕ ਹਾਦਸਾ, ਖਾਈ 'ਚ ਡਿੱਗਿਆ ਸੈਲਾਨੀਆਂ ਨਾਲ ਭਰਿਆ ਟੈਂਪੂ ਟਰੈਵਲਰ

ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸਾ ਔਟ ਲੁਹਰੀ ਨੈਸ਼ਨਲ ਹਾਈਵੇਅ 305 'ਤੇ ਘਿਆਗੀ ਨੇੜੇ ਵਾਪਰਿਆ। ਜਿੱਥੇ ਸੈਲਾਨੀਆਂ ਨਾਲ ਭਰਿਆ ਇੱਕ ਟੈਂਪੂ ਟਰੈਵਲਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 7 ਸੈਲਾਨੀਆਂ ਦੀ ਮੌਤ ਹੋ ਗਈ। ਉੱਥੇ ਹੀ 10 ਲੋਕ ਜ਼ਖਮੀ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ 'ਚ ਲੱਗੀ ਹੋਈ ਹੈ।

ਹੋਰ ਪੜ੍ਹੋ ...
  • Share this:

    ਕੁੱਲੂ ਦੇ ਐਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8:30 ਵਜੇ ਕੁੱਲੂ ਵਿੱਚ ਬੰਜਰ ਘਾਟੀ ਦੇ ਘਿਆਗੀ ਖੇਤਰ ਵਿੱਚ ਐਨਐਚ-305 ਉੱਤੇ ਇੱਕ ਟੂਰਿਸਟ ਵਾਹਨ ਇੱਕ ਚੱਟਾਨ ਤੋਂ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। 5 ਜ਼ਖਮੀਆਂ ਨੂੰ ਕੁੱਲੂ ਦੇ ਜ਼ੋਨਲ ਹਸਪਤਾਲ ਅਤੇ 5 ਦਾ ਬੰਜਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ |

    ਉਨ੍ਹਾਂ ਨੇ ਦੱਸਿਆ ਕਿ ਪੁਲਿਸ ਟੀਮ ਅਤੇ ਸਥਾਨਕ ਲੋਕ ਮੌਕੇ 'ਤੇ ਬਚਾਅ ਕਰ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਪੰਜ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅੱਠ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਟੀਮ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਅਤੇ ਮ੍ਰਿਤਕਾਂ ਨੂੰ ਪੋਸਟਮਾਰਟਮ ਲਈ ਬੰਜਾਰਾ ਹਸਪਤਾਲ ਲਿਜਾਇਆ ਜਾਵੇਗਾ।

    Published by:Drishti Gupta
    First published:

    Tags: Accident, Himachal, National news, Road accident