ਕਠੂਆ ਬਲਾਤਕਾਰ ਮਾਮਲਾ,SC ਨੇ ਕਿਹਾ ਪੀੜਤਾ ਦੇ ਪਰਿਵਾਰ ਨੂੰ ਮਿਲੇ ਸੁਰੱਖਿਆ


Updated: April 16, 2018, 4:49 PM IST
ਕਠੂਆ ਬਲਾਤਕਾਰ ਮਾਮਲਾ,SC ਨੇ ਕਿਹਾ ਪੀੜਤਾ ਦੇ ਪਰਿਵਾਰ ਨੂੰ ਮਿਲੇ ਸੁਰੱਖਿਆ
ਕਠੂਆ ਬਲਾਤਕਾਰ ਮਾਮਲਾ,SC ਨੇ ਕਿਹਾ ਪੀੜਤਾ ਦੇ ਪਰਿਵਾਰ ਨੂੰ ਮਿਲੇ ਸੁਰੱਖਿਆ

Updated: April 16, 2018, 4:49 PM IST
ਸੁਪਰੀਮ ਕੋਰਟ ਨੇ ਕਠੂਆ ਕਤਲ ਅਤੇ ਬਲਾਤਕਾਰ ਦੇ ਕੇਸ ਬਾਰੇ ਜੰਮੂ ਅਤੇ ਕਸ਼ਮੀਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ 'ਤੇ, ਸੁਪਰੀਮ ਕੋਰਟ ਨੇ ਸਰਕਾਰ ਤੋਂ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਜੰਮੂ ਅਤੇ ਕਸ਼ਮੀਰ ਸਰਕਾਰ ਨੂੰ ਸੁਣਵਾਈ ਦੌਰਾਨ ਪੀੜਤ ਦੇ ਪਰਿਵਾਰ ਅਤੇ ਵਕੀਲ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਵਿਚ ਅਗਲੀ ਸੁਣਵਾਈ 27 ਅਪ੍ਰੈਲ ਨੂੰ ਹੋਵੇਗੀ।

ਪੀੜਤ ਦੇ ਪਰਿਵਾਰ ਅਤੇ ਵਕੀਲ ਨੇ ਸੁਪਰੀਮ ਕੋਰਟ ਵਿਚ ਜੰਮੂ ਅਤੇ ਕਸ਼ਮੀਰ ਦੇ ਬਾਹਰ ਇਸ ਕੇਸ ਨੂੰ ਤਬਦੀਲ ਕਰਨ ਦੀ ਬੇਨਤੀ ਕੀਤੀ ਹੈ। ਪੀੜਤ ਦੇ ਪਰਿਵਾਰ ਦੀ ਤਰਫੋਂ, ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਇੰਦਰਾ ਜੈਸਿੰਗ ਨੇ ਕਿਹਾ ਕਿ ਮਾਹੌਲ ਨਿਰਪੱਖ ਜਾਂਚ ਲਈ ਸਹੀ ਨਹੀਂ ਹੈ।

ਇਸ ਤੋਂ ਪਹਿਲਾਂ ਕਠੂਆ ਰੇਪ ਅਤੇ ਕਤਲ ਕਾਂਡ ਵਿਚ, ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਚਾਰਜਸ਼ੀਟ ਦੀ ਕਾਪੀ ਸਾਰੇ ਮੁਲਜ਼ਮਾਂ ਨੂੰ ਦਿੱਤੀ ਜਾਵੇ। ਇਸ ਕੇਸ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ।ਇਸ ਮਾਮਲੇ ਵਿਚ 8 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਮੁਲਜ਼ਮਾਂ ਵਿੱਚ ਇਕ ਨਾਬਾਲਗ ਵੀ ਸ਼ਾਮਲ ਹੈ, ਜਿਸਦੀ ਸੁਣਵਾਈ 24 ਅਪ੍ਰੈਲ ਨੂੰ ਨਿਸ਼ਚਿਤ ਕੀਤੀ ਗਈ ਸੀ। ਸਵੇਰੇ 10 ਵਜੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਮੁਲਜ਼ਮ ਸਾਂਝੀ ਰਾਮ. ਦੀਪਕ ਖਜੂਰੀਆ, ਸੁਰਿੰਦਰ ਵਰਮਾ, ਵਿਸ਼ਾਲ ਜੰਗੋਤਰਾ, ਤਿਲਕ ਰਾਜ, ਆਨੰਦ ਦੱਤਾ ਅਤੇ ਪਰਵੇਸ਼ ਕੁਮਾਰ ਹਨ।  ਇਨ੍ਹਾਂ ਨੂੰ ਚੀਫ ਅਤੇ ਸੈਸ਼ਨ ਜੱਜ ਸਾਹਮਣੇ ਪੇਸ਼ ਕੀਤਾ ਜਾਵੇਗਾ
First published: April 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...