100 ਤੋਂ ਵਧੇਰੇ ਕਤਲ ਕਰਨ ਵਾਲਾ ਮੁਲਜ਼ਮ ਕਾਬੂ, ਲਾਸ਼ਾਂ ਨੂੰ ਮਗਰਮੱਛਾਂ ਦੇ ਖਾਣ ਲਈ ਸੁੱਟ ਦਿੰਦਾ ਸੀ..

News18 Punjabi | News18 Punjab
Updated: July 30, 2020, 11:57 AM IST
share image
100 ਤੋਂ ਵਧੇਰੇ ਕਤਲ ਕਰਨ ਵਾਲਾ ਮੁਲਜ਼ਮ ਕਾਬੂ, ਲਾਸ਼ਾਂ ਨੂੰ ਮਗਰਮੱਛਾਂ ਦੇ ਖਾਣ ਲਈ ਸੁੱਟ ਦਿੰਦਾ ਸੀ..
100 ਤੋਂ ਵਧੇਰੇ ਕਤਲ ਕਰਨ ਵਾਲਾ ਮੁਲਜ਼ਮ ਕਾਬੂ, ਲਾਸ਼ਾਂ ਨੂੰ ਮਗਰਮੱਛਾਂ ਦੇ ਖਾਣ ਲਈ ਸੁੱਟ ਦਿੰਦਾ ਸੀ..

ਡਾਕਟਰ ਦਵਿੰਦਰ ਸ਼ਰਮਾ ਨੇ ਵੱਖਰੇ ਵੱਖਰੇ ਸੂਬਿਆ ਵਿਚੋ 125 ਲੋਕਾਂ ਦੀ ਕਿਡਨੀ ਗੈਰ ਕਾਨੂੰਨੀ ਢੰਗ ਨਾਲ ਟਰਾਂਸਪਲਾਟ ਕਰਵਾ ਚੁੱਕਾ ਹੈ।

  • Share this:
  • Facebook share img
  • Twitter share img
  • Linkedin share img
ਹਰਿਆਣਾ ਪੁਲਿਸ ਨੇ ਡਾਕਟਰ ਦਾਵਿੰਦਰ ਸ਼ਰਮਾ ਨੂੰ ਬੁੱਧਵਾਰ ਨੂੰ ਬਾਪਰੌਲਾ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ  ਮੁਲਜ਼ਮ ਖੁਦ ਦਾਅਵਾ ਕਰਦਾ ਹੈ ਕਿ ਉਸਨੇ 100 ਤੋਂ ਜਿਆਦਾ ਟਰੱਕ ਡਰਾਈਵਰਾਂ ਅਤੇ ਟੈਕਸੀ ਚਾਲਕਾਂ ਦਾ ਕਤਲ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਉਸਨੇ 100 ਤੋਂ ਬਾਅਦ ਗਿਣਤੀ ਕਰਨੀ ਛੱਡ ਦਿੱਤੀ ਹੈ।

ਡਾਕਟਰ ਦਵਿੰਦਰ ਸ਼ਰਮਾ ਨੇ ਵੱਖਰੇ ਵੱਖਰੇ ਸੂਬਿਆ ਵਿਚੋ 125 ਲੋਕਾਂ ਦੀ ਕਿਡਨੀ ਗੈਰ ਕਾਨੂੰਨੀ ਢੰਗ ਨਾਲ ਟਰਾਂਸਪਲਾਟ ਕਰਵਾ ਚੁੱਕਾ ਹੈ। ਉਧਰ ਰਾਜਸਥਾਨ ਪੁਲਿਸ ਵੀ ਇਸ ਦੀ ਤਾਲਾਸ਼ ਕਰ ਰਹੀ ਸੀ। ਡੀ ਐਸ ਪੀ ਰਾਕੇਸ਼ ਪਾਵਰੀਆ ਦੇ ਅਨੁਸਾਰ ਪੁਲਿਸ ਨੂੰ 28 ਜੁਲਾਈ ਨੂੰ ਸੂਚਨਾ ਮਿਲੀ ਸੀ ਕਿ ਸੀਰੀਆਲ ਕਿਲਰ ਦਾਵਿੰਦਰ ਕੁਮਾਰ ਸ਼ਰਮਾ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ ਪਰ ਪੈਰੋਲ ਦੇ ਦੌਰਾਨ ਭੱਜ ਗਿਆ ਸੀ। ਉਸ ਤੋਂ ਬਾਅਦ ਸਾਡੀ ਟੀਮ ਨੇ 62 ਸਾਲਾ ਦਵਿੰਦਰ ਨੂੰ ਗ੍ਰਿਫਤਾਰ ਕਰਨ ਲਈ ਲਗਾਤਰ ਛਾਪੇਮਾਰੀ ਕਰ ਰਹੀ ਸੀ ਅਤੇ ਇਹ ਹੁਣ ਗ੍ਰਿਫਤਰ ਵਿਚ ਆ ਗਿਆ ਹੈ।

ਪੁਲਿਸ ਦੇ ਮੁਤਾਬਿਕ ਇਸ ਨੇ ਇਕ ਵਿਧਵਾ ਮਹਿਲਾ ਨਾਲ ਵਿਆਹ ਕਰਵਾ ਲਿਆ ਅਤੇ ਇਹ ਲੁਕ ਕੇ ਬੈਠਾ ਸੀ।
ਦਿੱਲੀ ਪੁਲਿਸ ਜੈਪੁਰ ਪੁਲਿਸ ਤੋਂ ਸਾਰੀ ਜਾਣਕਾਰੀ ਲਈ ਅਤੇ ਇਸ ਮੁਲਜ਼ਮ ਤੋਂ ਸੱਚ ਉਗਲ ਲਿਆ। ਡਾਕਟਰ ਦਾਵਿੰਦਰ ਸ਼ਰਮਾ ਨੇ ਕਿਡਨੀ ਟਰਾਸਪਲਾਟ ਕਰਨ ਵਿਚ ਮਾਹਿਰ ਸੀ।

ਮਿਲੀ ਜਾਣਕਾਰੀ ਮੁਤਾਬਿਕ ਉਹ ਲਾਸ਼ਾਂ ਨੂੰ ਮਗਰਮੱਛਾਂ ਵਾਲੀ ਨਹਿਰ ਵਿਚ ਸੁੱਟ ਦਿੰਦਾ ਸੀ। ਇਸ ਨੇ ਹੁਣ ਤੱਕ ਬਹੁਤ ਸਾਰੀਆ ਗੱਡੀਆ ਵੀ ਵੇਚ ਦਿੱਤੀਆ ਹਨ। ਜਿਸ ਤੋਂ ਉਸ ਨੂੰ 25 ਤੋਂ 30 ਹਜਾਰ ਰੁਪਏ ਮਿਲ ਜਾਂਦੇ ਸਨ।
Published by: Sukhwinder Singh
First published: July 30, 2020, 11:40 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading