Home /News /national /

ਪੁਲਿਸ ਐਨਕਾਊਂਟਰ 'ਚ ਮਾਰਿਆ ਗਿਆ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦੇ ਕਤਲ ਦਾ ਦੋਸ਼ੀ

ਪੁਲਿਸ ਐਨਕਾਊਂਟਰ 'ਚ ਮਾਰਿਆ ਗਿਆ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦੇ ਕਤਲ ਦਾ ਦੋਸ਼ੀ

ਪੁਲਿਸ ਮੁਕਾਬਲੇ 'ਚ ਮਾਰੇ ਗਏ ਰਾਸ਼ਿਦ ਉਰਫ਼ ਸੇਪੀਆ ਖ਼ਿਲਾਫ਼ 14 ਤੋਂ ਵੱਧ ਕੇਸ

ਪੁਲਿਸ ਮੁਕਾਬਲੇ 'ਚ ਮਾਰੇ ਗਏ ਰਾਸ਼ਿਦ ਉਰਫ਼ ਸੇਪੀਆ ਖ਼ਿਲਾਫ਼ 14 ਤੋਂ ਵੱਧ ਕੇਸ

ਮੁਜ਼ੱਫਰਨਗਰ ਦੇ ਐਸਐਸਪੀ ਸੰਜੀਵ ਸੁਮਨ ਨੇ ਕਿਹਾ ਕਿ ਸ਼ਾਹਪੁਰ ਪੁਲਿਸ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਬਾਵਰੀਆ ਗੈਂਗ ਦੇ ਕੁਝ ਮੈਂਬਰ ਸਦਰ ਥਾਣਾ ਖੇਤਰ ਵਿੱਚ ਰਹਿ ਰਹੇ ਹਨ। ਇਲਾਕੇ 'ਚ ਚੈਕਿੰਗ ਦੌਰਾਨ ਇਕ ਬਾਈਕ ਸਵਾਰ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ ਸ਼ਾਹਪੁਰ ਥਾਣਾ ਮੁਖੀ ਨੂੰ ਗੋਲੀ ਲੱਗ ਗਈ।

ਹੋਰ ਪੜ੍ਹੋ ...
  • Last Updated :
  • Share this:

ਸ਼ਨੀਵਾਰ ਸ਼ਾਮ ਨੂੰ ਮੁਜ਼ੱਫਰਨਗਰ ਪੁਲਿਸ ਨੇ ਬਦਮਾਸ਼ਾਂ ਨਾਲ ਮੁਕਾਬਲੇ 'ਚ 50,000 ਰੁਪਏ ਦੇ ਇਨਾਮ ਵਾਲੇ ਬਦਮਾਸ਼ ਨੂੰ ਮਾਰ ਦਿੱਤਾ ਹੈ।ਮ੍ਰਿਤਕ ਬਦਮਾਸ਼ ਨੇ ਕੁਝ ਮਹੀਨੇ ਪਹਿਲਾਂ ਲੁੱਟ ਦੌਰਾਨ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ।

ਏਐਨਆਈ ਦੀ ਰਿਪੋਰਟ ਅਨੁਸਾਰ ਮੁਜ਼ੱਫਰਨਗਰ ਦੇ ਐਸਐਸਪੀ ਸੰਜੀਵ ਸੁਮਨ ਨੇ ਕਿਹਾ ਕਿ ਸ਼ਾਹਪੁਰ ਪੁਲਿਸ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਬਾਵਰੀਆ ਗੈਂਗ ਦੇ ਕੁਝ ਮੈਂਬਰ ਸਦਰ ਥਾਣਾ ਖੇਤਰ ਵਿੱਚ ਰਹਿ ਰਹੇ ਹਨ। ਇਲਾਕੇ 'ਚ ਚੈਕਿੰਗ ਦੌਰਾਨ ਇਕ ਬਾਈਕ ਸਵਾਰ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ 'ਚ ਸ਼ਾਹਪੁਰ ਥਾਣਾ ਮੁਖੀ ਨੂੰ ਗੋਲੀ ਲੱਗ ਗਈ।

ਇਸ ਦੌਰਾਨ ਜਵਾਬੀ ਗੋਲੀਬਾਰੀ 'ਚ ਇਕ ਅਪਰਾਧੀ ਨੂੰ ਵੀ ਗੋਲੀ ਲੱਗੀ, ਜਦੋਂ ਉਸ ਨੂੰ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਨਾਂ ਰਾਸ਼ਿਦ ਉਰਫ ਸਿਪੀਆ ਹੈ। ਮੁਜ਼ੱਫਰਨਗਰ ਦੇ ਐਸਐਸਪੀ ਸੰਜੀਵ ਸੁਮਨ ਨੇ ਦੱਸਿਆ ਕਿ ਰਾਸ਼ਿਦ ਉਰਫ ਸੇਪੀਆ ਨੇ ਲੁੱਟ ਦੌਰਾਨ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦਾ ਕਤਲ ਕੀਤਾ ਸੀ। ਰਾਸ਼ਿਦ ਉਰਫ਼ ਸੇਪੀਆ ਖ਼ਿਲਾਫ਼ 14 ਤੋਂ ਵੱਧ ਕੇਸ ਦਰਜ ਹਨ।

ਸ਼ਾਹਪੁਰ ਪੁਲਿਸ ਨੇ ਮ੍ਰਿਤਕ ਬਦਮਾਸ਼ ਕੋਲੋਂ ਇੱਕ ਦੇਸੀ ਪਿਸਤੌਲ, ਇੱਕ ਰਿਵਾਲਵਰ ਅਤੇ ਵੱਡੀ ਮਾਤਰਾ ਵਿੱਚ ਕਾਰਤੂਸ ਦੇ ਨਾਲ-ਨਾਲ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।

Published by:Shiv Kumar
First published:

Tags: Cricket, Crime news, Murder, Relative, Suresh Raina