ਅਦਾਕਾਰਾ ਕੰਗਨਾ ਰਣੌਤ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਆਖਿਆ 'ਅੱਤਵਾਦੀ'

News18 Punjabi | News18 Punjab
Updated: September 23, 2020, 11:16 AM IST
share image
ਅਦਾਕਾਰਾ ਕੰਗਨਾ ਰਣੌਤ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਆਖਿਆ 'ਅੱਤਵਾਦੀ'
ਅਦਾਕਾਰਾ ਕੰਗਨਾ ਰਣੌਤ ਨੇ ਖੇਤੀ ਬਿੱਲਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਆਖਿਆ 'ਅੱਤਵਾਦੀ' (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਇਸ ਅਦਾਕਾਰ ਨੇ ਇਕ ਟਵੀਟ ਕਰਕੇ ਲਿਖਿਆ ਹੈ, ''ਪ੍ਰਧਾਨ ਮੰਤਰੀ ਜੀ, ਜੇਕਰ ਕੋਈ ਸੌ ਰਿਹਾ ਹੋਵੇ ਤਾਂ ਉਸ ਨੂੰ ਜਗਾਇਆ ਜਾ ਸਕਦਾ ਹੈ, ਜੇ ਕਿਸੇ ਨੂੰ ਗਲਤਫਹਿਮੀ ਹੋਵੇ ਤਾਂ ਸਮਝਾਇਆ ਜਾ ਸਕਦਾ ਹੈ ਪਰ ਜੋ ਸੌਣ ਦੀ ਐਕਟਿੰਗ ਕਰੇ, ਨਾਸਮਝੀ ਦੀ ਐਕਟਿੰਗ ਕਰੇ, ਉਸ ਨੂੰ ਤੁਹਾਡੇ ਸਮਝਾਉਣ ਨਾਲ ਕੀ ਫਰਕ ਪਵੇਗਾ? ਇਹ ਉਹੀ ਅੱਤਵਾਦੀ ਹਨ, CAA  ਨਾਲ ਕਿਸੇ ਦੀ ਨਾਗਰਿਕਤਾ ਨਹੀਂ ਗਈ ਪਰ ਇਨ੍ਹਾਂ ਨੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ।''


ਇਸ ਅਦਾਕਾਰਾ ਨੇ ਇਹ ਟਿੱਪਣੀ ਰਾਜ ਸਭਾ ਵਿਚ ਬਿੱਲ ਪਾਸ ਹੋਣ ਤੋਂ ਬਾਅਦ ਕੀਤੀ। ਮੋਦੀ ਵੱਲੋਂ ਬਿੱਲ ਦੇ ਹੱਕ ਵਿਚ ਕਈ ਟਵੀਟ ਕੀਤੇ ਗਏ ਸਨ, ਕੰਗਨਾ ਨੇ ਇਨ੍ਹਾਂ ਟਵੀਟਾਂ ਵਿਚੋਂ ਇਕ ਨੂੰ ਕੋਟ ਕਰਦੇ ਹੋਏ ਇਹ ਟਿੱਪਣੀ ਕੀਤੀ।

ਦੱਸ ਦਈਏ ਕਿ ਇਨ੍ਹਾਂ ਖੇਤੀ ਬਿੱਲਾਂ ਖਿਲਾਫ ਪੂਰੇ ਦੇਸ਼ ਵਿਚ ਰੋਹ ਭਖਿਆ ਹੋਇਆ ਹੈ। ਖਾਸ ਕਰਕੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਿਚ ਸਭ ਤੋਂ ਵੱਧ ਰੋਹ ਹੈ।

ਕਿਸਾਨ ਇਸ ਵਿਰੁੱਧ ਸੜਕਾਂ ਉਤੇ ਹਨ ਤੇ ਵੱਡੀ ਗਿਣਤੀ ਜਤੇਬੰਦੀਆਂ ਨੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ ਪਰ ਕੰਗਨਾ ਨੇ ਇਹ ਟਿੱਪਣੀ ਕਰਕੇ ਨਵਾਂ ਵਿਵਾਦ ਸਹੇੜ ਲਿਆ ਹੈ।
Published by: Gurwinder Singh
First published: September 23, 2020, 11:16 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading