Home /News /national /

ਦੁੱਧ ਦੇ 33 ਹਜ਼ਾਰ 'ਚੋਂ 11 ਹਜ਼ਾਰ ਸੈਂਪਲ ਫੇਲ, ਲੋਕਾਂ ਨੂੰ ਮਿਲਿਆ ਜ਼ਹਿਰੀਲਾ ਦੁੱਧ ਤੇ ਸਰਕਾਰ ਨੂੰ ਜੁਰਮਾਨੇ ਦਾ ਪੈਸਾ...

ਦੁੱਧ ਦੇ 33 ਹਜ਼ਾਰ 'ਚੋਂ 11 ਹਜ਼ਾਰ ਸੈਂਪਲ ਫੇਲ, ਲੋਕਾਂ ਨੂੰ ਮਿਲਿਆ ਜ਼ਹਿਰੀਲਾ ਦੁੱਧ ਤੇ ਸਰਕਾਰ ਨੂੰ ਜੁਰਮਾਨੇ ਦਾ ਪੈਸਾ...

ਜੇ ਤੁਸੀਂ ਮੱਝ ਜਾਂ ਗਾਂ ਦਾ ਅੱਖਾਂ ਸਾਹਮਣੇ ਕੱਢਿਆ ਦੁੱਧ ਨਹੀਂ ਪੀ ਰਹੇ ਤਾਂ ਇਸ ਤੋਂ ਚੰਗਾ ਹੈ ਕਿ ਦੁੱਧ ਨਾ ਹੀ ਪੀਓ। ਇਹੀ ਤੁਹਾਡੀ ਸਿਹਤ ਲਈ ਵਧੀਆ ਰਹੇਗਾ। ਮਿਲਾਵਟੀ ਦੁੱਧ ਦਾ ਸਭ ਤੋਂ ਮਾੜਾ ਪ੍ਰਭਾਵ ਬੱਚਿਆਂ 'ਤੇ ਦੇਖਿਆ ਜਾਂਦਾ ਹੈ।

ਜੇ ਤੁਸੀਂ ਮੱਝ ਜਾਂ ਗਾਂ ਦਾ ਅੱਖਾਂ ਸਾਹਮਣੇ ਕੱਢਿਆ ਦੁੱਧ ਨਹੀਂ ਪੀ ਰਹੇ ਤਾਂ ਇਸ ਤੋਂ ਚੰਗਾ ਹੈ ਕਿ ਦੁੱਧ ਨਾ ਹੀ ਪੀਓ। ਇਹੀ ਤੁਹਾਡੀ ਸਿਹਤ ਲਈ ਵਧੀਆ ਰਹੇਗਾ। ਮਿਲਾਵਟੀ ਦੁੱਧ ਦਾ ਸਭ ਤੋਂ ਮਾੜਾ ਪ੍ਰਭਾਵ ਬੱਚਿਆਂ 'ਤੇ ਦੇਖਿਆ ਜਾਂਦਾ ਹੈ।

ਜੇ ਤੁਸੀਂ ਮੱਝ ਜਾਂ ਗਾਂ ਦਾ ਅੱਖਾਂ ਸਾਹਮਣੇ ਕੱਢਿਆ ਦੁੱਧ ਨਹੀਂ ਪੀ ਰਹੇ ਤਾਂ ਇਸ ਤੋਂ ਚੰਗਾ ਹੈ ਕਿ ਦੁੱਧ ਨਾ ਹੀ ਪੀਓ। ਇਹੀ ਤੁਹਾਡੀ ਸਿਹਤ ਲਈ ਵਧੀਆ ਰਹੇਗਾ। ਮਿਲਾਵਟੀ ਦੁੱਧ ਦਾ ਸਭ ਤੋਂ ਮਾੜਾ ਪ੍ਰਭਾਵ ਬੱਚਿਆਂ 'ਤੇ ਦੇਖਿਆ ਜਾਂਦਾ ਹੈ।

  • Share this:

ਕੀ ਤੁਹਾਨੂੰ ਪਤਾ ਹੈ ਕਿ ਜੋ ਦੁੱਧ ਤੁਸੀਂ ਸਿਹਤਮੰਦ ਰਹਿਣ ਲਈ ਪੀ ਰਹੇ ਹੋ, ਦਰਅਸਲ ਉਹੀ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ। ਪਿਛਲੇ ਤਿੰਨ ਸਾਲਾਂ ਵਿੱਚ, ਲਗਭਗ 33 ਹਜ਼ਾਰ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿੱਚੋਂ 11 ਹਜ਼ਾਰ ਤੋਂ ਵੱਧ ਫੇਲ ਹੋ ਗਏ ਜਾਂ ਫਿਰ ਗਲਤ ਬ੍ਰਾਂਡ ਦੇ ਪਾਏ ਗਏ ਹਨ। ਬਹੁਤੇ ਰਾਜਾਂ ਵਿੱਚ ਮਿਲਾਵਟੀ ਦੁੱਧ ਅੰਨ੍ਹੇਵਾਹ ਵੇਚਿਆ ਜਾ ਰਿਹਾ ਹੈ।

ਹੋਲੀ ਅਤੇ ਦੀਵਾਲੀ ਵਰਗੇ ਤਿਉਹਾਰਾਂ ਦੌਰਾਨ, ਇਸ ਵਿਚ ਮਿਲਾਵਟ ਅਤੇ ਇਸ ਤੋਂ ਬਣੇ ਉਤਪਾਦਾਂ ਵਿਚ ਹੋਰ ਵਾਧਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਇਸ ਬਾਰੇ ਸਾਵਧਾਨ ਰਹਿਣਾ ਚਾਹੀਦਾ ਹੈ। ਰਾਜ ਸਰਕਾਰਾਂ ਨੇ ਮਿਲਾਵਟੀ ਦੁੱਧ ਬਾਰੇ ਕੇਂਦਰ ਸਰਕਾਰ ਨੂੰ ਜੋ ਰਿਪੋਰਟ ਭੇਜੀ ਹੈ, ਉਹ ਹੈਰਾਨ ਕਰਨ ਵਾਲੀ ਹੈ। ਮਿਲਾਵਟਖੋਰੀ ਲਈ ਤਕਰੀਬਨ 2 ਹਜ਼ਾਰ ਲੋਕ ਦੋਸ਼ੀ ਸਾਬਤ ਹੋਏ, ਪਰ ਲੋਕਾਂ ਨੂੰ  ‘ਜ਼ਹਿਰ’ ਪਿਆਉਣ ਵਾਲੇ ਇਨ੍ਹਾਂ ਅਪਰਾਧੀਆਂ ਨੂੰ ਸਿਰਫ ਜ਼ੁਰਮਾਨਾ ਲਗਾ ਕੇ ਛੱਡਣ ਦੀ ਨੀਤੀ ਨੇ ਹੁਣ ਤੱਕ ਮਿਲਾਵਟਖੋਰੀ ਨੂੰ ਨਹੀਂ ਰੋਕਿਆ ਹੈ।

ਲੋਕਾਂ ਦੇ ਖਾਣਪੀਣ ਨੂੰ ਲੈ ਕੇ ਲਾਪਰਵਾਹੀ ਦੀ ਇਹ ਸਥਿਤੀ ਉਸ ਸਮੇਂ ਹੈ ਜਦੋਂ ਵਿਸ਼ਵ ਸਿਹਤ ਸੰਗਠਨ (WHO) ਨੇ ਭਾਰਤ ਲਈ ਇੱਕ ਐਡਵਾਈਜਰੀ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਵਿੱਚ ਮਿਲਾਵਟਖੋਰੀ ‘ਤੇ ਕਾਬੂ ਨਾ ਪਾਇਆ ਗਿਆ ਤਾਂ 2025 ਤੱਕ ਦੇਸ਼ ਦੀ 87 ਪ੍ਰਤੀਸ਼ਤ ਆਬਾਦੀ ਕੈਂਸਰ ਦਾ ਸ਼ਿਕਾਰ ਹੋ ਸਕਦੀ ਹੈ।

ਫਿਜੀਸ਼ੀਅਨ ਡਾ. ਸੁਰੇਂਦਰ ਦੱਤਾ ਦਾ ਕਹਿਣਾ ਹੈ ਕਿ ਕਾਰੋਬਾਰੀ ਪੈਸੇ ਲਈ ਯੂਰੀਆ, ਡਿਟਰਜੈਂਟ, ਰਫਾਇਨ ਮਿਲਾ ਕੇ ਦੁੱਧ ਬਣਾ ਰਹੇ ਹਨ, ਜਿਸ ਨਾਲ ਪੇਟ ਦੀਆਂ ਬਿਮਾਰੀਆਂ, ਗੁਰਦੇ ਅਤੇ ਜਿਗਰ ਦੇ ਨੁਕਸਾਨ ਦਾ ਖ਼ਤਰਾ ਵੱਧ ਜਾਂਦਾ ਹੈ। ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇ ਤੁਸੀਂ ਮੱਝ ਜਾਂ ਗਾਂ ਦਾ ਅੱਖਾਂ ਸਾਹਮਣੇ ਕੱਢਿਆ ਦੁੱਧ ਨਹੀਂ ਪੀ ਰਹੇ ਤਾਂ ਇਸ ਤੋਂ ਚੰਗਾ ਹੈ ਕਿ ਦੁੱਧ ਨਾ ਹੀ ਪੀਓ। ਇਹੀ ਤੁਹਾਡੀ ਸਿਹਤ ਲਈ ਵਧੀਆ ਰਹੇਗਾ। ਮਿਲਾਵਟੀ ਦੁੱਧ ਦਾ ਸਭ ਤੋਂ ਮਾੜਾ ਪ੍ਰਭਾਵ ਬੱਚਿਆਂ 'ਤੇ ਦੇਖਿਆ ਜਾਂਦਾ ਹੈ।

ਡਾ. ਦੱਤਾ ਦਾ ਕਹਿਣਾ ਹੈ ਕਿ ਡਬਲਯੂਐਚਓ ਦੀ ਚਿਤਾਵਨੀ ਦੇ ਬਾਵਜੂਦ, ਮਿਲਾਵਟਖੋਰਾਂ ਨੂੰ ਭਾਰਤ ਵਿਚ ਸਜ਼ਾ ਨਹੀਂ ਦਿੱਤੀ ਜਾਂਦੀ। ਕੀ ਕਿਸੇ ਨੂੰ ਜੁਰਮਾਨਾ ਲਾਉਣ ਨਾਲ ਕਿਸੇ ਦੀ ਖਰਾਬ ਹੋਈ ਸਿਹਤ ਠੀਕ ਹੋ ਸਕਦੀ ਹੈ। ਜੇ ਨਹੀਂ, ਤਾਂ ਜੁਰਮਾਨਾ ਲਗਾ ਕੇ ਮਿਲਾਵਟਖੋਰਾਂ ਨੂੰ ਛੱਡਣ ਦੀ ਨੀਤੀ ਕਦੋਂ ਬੰਦ ਕੀਤੀ ਜਾਵੇਗੀ? ਸਾਡੀਆਂ ਸਰਕਾਰਾਂ ਦੀ ਤਰਜੀਹ ਵਿੱਚ ਮਿਲਾਵਟਖੋਰੀ ਵਿਰੁੱਧ ਕਦੇ ਮੁਹਿੰਮ ਨਹੀਂ ਚਲਾਈ ਗਈ। ਨਾ ਹੀ ਸਮਾਜ ਵਿੱਚ ਜਾਗਰੂਕਤਾ ਹੈ।

ਮਿਲਾਵਟ ਦੀ ਖੇਡ ਹਰ ਸਾਲ ਵਧਦੀ ਗਈ...

(ਕੇਂਦਰੀ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਲੋਕ ਸਭਾ ਵਿੱਚ ਇਹ ਅੰਕੜੇ ਦਿੱਤੇ ਹਨ)

>> 2016-17: ਰਾਜਾਂ ਨੇ 7717 ਨਮੂਨੇ ਲਏ, ਜਿਨ੍ਹਾਂ ਵਿਚੋਂ 2307 ਮਿਲਾਵਟੀ ਅਤੇ ਗਲਤ ਬ੍ਰਾਂਡ ਦੇ ਪਾਏ ਗਏ। 540 ਉਤੇ ਦੋਸ਼ ਸਾਬਤ ਹੋਏ। ਸਰਕਾਰ ਨੇ ਇਨ੍ਹਾਂ ਨੂੰ 2.17 ਕਰੋੜ ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ।

>> 2017-18: ਰਾਜਾਂ ਨੇ 11,998 ਨਮੂਨੇ ਲਏ, 4150 ਮਿਲਾਵਟੀ ਅਤੇ ਗਲਤ ਬ੍ਰਾਂਡ ਪਾਏ ਗਏ। 1006 ਮਾਮਲਿਆਂ ਉਤੇ ਦੋਸ਼ ਸਾਬਤ ਹੋਏ। ਸਰਕਾਰ ਨੇ 3.04 ਕਰੋੜ ਰੁਪਏ ਜੁਰਮਾਨਾ ਕੀਤਾ।

>> 2018-19: ਇਸ ਸਾਲ 13,067 ਨਮੂਨੇ ਲਏ ਗਏ ਸਨ। 4637 ਵਿਚੋਂ ਮਿਲਾਵਟੀ ਅਤੇ ਗਲਤ ਬ੍ਰਾਂਡ ਦੇ ਪਾਏ ਗਏ। 409 ਉਤੇ ਦੋਸ਼ ਸਾਬਤ ਹੋਏ। ਜਨਤਾ ਨੇ ਮਿਲਾਵਟੀ ਦੁੱਧ ਨੂੰ ਹਜ਼ਮ ਕੀਤਾ ਅਤੇ ਸਰਕਾਰ ਨੇ 2.99 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ।

Published by:Gurwinder Singh
First published:

Tags: Milk